ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਿਖਾ ਤੋਂ ਕੱਢ ਕੇ 136 ਲਾਸ਼ਾਂ ਦਾ ਮਾਸ ਖਾ ਚੁੱਕਾ ਸੀ ਇਹ ਸਾਧ, ਕਰ ਦਿੱਤਾ ਕਤਲ

ਸ਼ਮਸ਼ਾਨਘਾਟ ਘਾਟ ’ਤੇ ਰਹਿਣ ਵਾਲੇ ਇਕ ਸਾਧ ਨੇ ਚਿਖਾ ਤੋਂ 136 ਅੱਧ ਸੜੀਆਂ ਲਾਸ਼ਾਂ ਕੱਢ ਕੇ ਉਨ੍ਹਾਂ ਦਾ ਮਾਸ ਖਾਧਾ। ਦੀਵਾਲੀ ਦੀ ਰਾਤ ਨੂੰ ਦੋਸ਼ੀ ਸਾਧ ਅਤੇ ਉਸਦੇ ਚੇਲਿਆਂ ਦਾ ਕਤਲ ਹੋਣ ਮਗਰੋਂ ਸ਼ਮਸ਼ਾਨਘਾਟ ਵਿਖੇ ਲਾਸ਼ਾਂ ਨਾਲ ਛੇੜਛਾੜ ਹੋਣ ਦੀਆਂ ਖਬਰਾਂ ਸਨ ਪਰ ਲਾਸ਼ਾਂ ਚੋਂ ਮਾਸ ਖਾਣ ਦਾ ਖੁਲਾਸਾ ਦੀਵਾਲੀ ਤੋਂ ਬਾਅਦ ਆਏ ਬੁੱਧਵਾਰ ਨੂੰ ਉਸ ਵੇਲੇ ਹੋਇਆ ਜਦੋਂ ਪੁਲਿਸ ਨੇ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ।

 

ਕਾਤਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸਾਧ ਨੇ ਚਿਖਾ ਤੋਂ ਕੱਢ ਕੇ ਉਸ ਦੀ ਭੈਣ ਦੀ ਅੱਧ-ਸੜੀ ਮ੍ਰਿਤਕ ਦੇਹ ਦਾ ਮਾਸ ਖਾਧਾ ਸੀ। ਇਸੇ ਕਰਕੇ ਦੋਸ਼ੀ ਨੇ ਸਾਧ ਅਤੇ ਉਸਦੇ ਚੇਲਿਆਂ ਨੂੰ ਕਤਲ ਕਰ ਦਿੱਤਾ।

 

ਇੰਨਾ ਹੀ ਨਹੀਂ ਜਿਵੇਂ ਹੀ ਸਾਧ ਦੁਆਰਾ ਮ੍ਰਿਤਕ ਦੇਹਾਂ ਨੂੰ ਚਿਖਾ ਤੋਂ ਕੱਢ ਕੇ ਮਾਸ ਖਾਣ ਦੀ ਗੱਲ ਫੈਲੀ ਤਾਂ 26 ਹੋਰ ਲੋਕਾਂ ਨੇ ਵੀ ਥਾਣੇ ਪੁੱਜ ਕੇ ਦਾਅਵਾ ਕੀਤਾ ਕਿ ਸਾਧ ਨੇ ਉਨ੍ਹਾਂ ਦੇ ਪਰਿਵਾਰ ਦੇ ਮ੍ਰਿਤਕਾਂ ਦੀਆਂ ਲਾਸ਼ਾਂ ਤੋਂ ਵੀ ਮਾਸ ਖਾਧਾ। ਜਿਸ ਤੋਂ ਬਾਅਦ ਪੁਲਿਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।

 

ਜਦੋਂ ਪੁਲਿਸ ਨੇ ਇਸਦੀ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਉਕਤ ਸਾਧ ਪੂਰੀ ਤਰ੍ਹਾਂ ਸਾੜੇ ਜਾਣ ਤੋਂ ਪਹਿਲਾਂ ਉਨ੍ਹਾਂ ਦੀਆਂ ਲਾਸ਼ਾਂ ਨੂੰ ਚਿਖਾ ਚ ਲੱਗੀ ਅੱਗ ਬੁਝਾ ਦਿੰਦਾ ਸੀ ਤੇ ਉਨ੍ਹਾਂ ਦਾ ਮਾਸ ਕੱਢ ਲੈ ਜਾਂਦਾ ਸੀ।

 

ਦੋਹਰੇ ਕਤਲ ਦਾ ਖੁਲਾਸਾ ਕਰਦਿਆਂ ਐਸਪੀ ਨੇ ਦੱਸਿਆ ਕਿ ਠਾਕੁਰਦੁਆਰਾ ਇਲਾਕੇ ਦੇ ਕੌਸ਼ਲਿਆ ਨਗਰ ਦੇ ਵਸਨੀਕ ਅੰਕੁਸ਼ ਯਾਦਵ ਦੀ ਭੈਣ ਅੰਸ਼ੂ ਦੀ 12 ਅਗਸਤ ਨੂੰ ਮੌਤ ਹੋ ਗਈ ਸੀ। ਉਸ ਦਾ ਸਸਕਾਰ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਸਸਕਾਰ ਤੋਂ ਬਾਅਦ ਸਾਰੇ ਲੋਕ ਘਰ ਤੁਰ ਗਏ। ਸ਼ਾਮ ਨੂੰ ਜਦੋਂ ਪਿਤਾ ਵਰਿੰਦਰ ਚਿਖਾ ਨੂੰ ਵੇਖਣ ਲਈ ਸ਼ਮਸ਼ਾਨਘਾਟ ਪਹੁੰਚਿਆ ਤਾਂ ਚਿਖਾ ਚ ਲੱਗੀ ਅੱਗ ਬੁਝੀ ਪਈ ਸੀ ਤੇ ਅਧ-ਸੜੀ ਦੇਹ ਦੇ ਕੁਝ ਹਿੱਸਿਆਂ ਤੋਂ ਮਾਸ ਗਾਇਬ ਸੀ।

 

ਉਨ੍ਹਾਂ ਅੱਗੇ ਦਸਿਆ ਕਿ ਵਰਿੰਦਰ ਨੇ ਮੋਬਾਈਲ ਤੋਂ ਇਸ ਦੇਹ ਦੀ ਫੋਟੋ ਲੈ ਲਈ ਤੇ ਘਰ ਆ ਕੇ ਅੰਕੁਸ਼ ਨੂੰ ਦਿਖਾਈਆਂ। ਇਸ 'ਤੇ ਜਦੋਂ ਅੰਕੁਸ਼ ਨੇ ਸ਼ਮਸ਼ਾਨਘਾਟ 'ਚ ਰਹਿੰਦੇ ਉਕਤ ਸਾਧ ਰਾਜੇਂਦਰ ਗਿਰੀ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਨਸ਼ੇ ਦੀ ਹਾਲਤ ਚ ਮੰਨਿਆ ਕਿ ਉਸਨੇ ਤੰਤਰ-ਵਿੱਦਿਆ ਸਿੱਖਣ ਲਈ ਉਸ ਦੀ ਭੈਣ ਦੇ ਸਰੀਰ ਦਾ ਮਾਸ ਖਾਧਾ ਸੀ। ਉਦੋਂ ਤੋਂ ਹੀ ਅੰਕੁਸ਼ ਸਾਧ ਦੇ ਖੂਨ ਦਾ ਪਿਆਸਾ ਹੋ ਗਿਆ ਸੀ।

 

ਪੁਲਿਸ ਅਫਸਰ ਨੇ ਅੱਗੇ ਦੱਸਿਆ ਕਿ ਦੀਵਾਲੀ ਦੀ ਰਾਤ ਨੂੰ ਅੰਕੁਸ਼ ਨੇ ਦੋਸਤ ਬੰਟੀ ਦੇ ਨਾਲ ਸ਼ਰਾਬ ਪੀਤੀ। ਇਸ ਤੋਂ ਬਾਅਦ ਸ਼ਮਸ਼ਾਨਘਾਟ ਚ ਜਾ ਕੇ ਸਾਧ ਅਤੇ ਉਸਦੇ ਚੇਲੇ ਨਿਤੇਸ਼ ਦਾ ਸਿਰ ਦਰੜ ਕੇ ਦੋਨ੍ਹਾਂ ਦਾ ਕਤਲ ਦਿੱਤਾ।

 

ਐਸਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲੱਗਿਆ ਹੈ ਕਿ ਸਾਧ ਆਪਣੇ ਨਾਲ ਨਸ਼ਿਆਂ ਦੇ ਆਦੀ ਲੋਕਾਂ ਨੂੰ ਆਪਣੀ ਤੰਤਰ ਸ਼ਕਤੀ ਲਈ ਚਿਖਾ ਤੋਂ ਮੀਟ ਕੱਢ ਕੇ ਖਾਣ ਲਈ ਕਹਿੰਦਾ ਸੀ।

 

ਦੂਜੇ ਪਾਸੇ ਮਾਸ ਖਾਣ ਵਾਲੇ ਸਾਧ ਦੇ ਕਤਲ ਹੋਣ ਮਗਰੋਂ ਫੜ੍ਹੇ ਗਏ ਕਾਤਲਾਂ ਦੀ ਜਾਣਕਾਰੀ ਮਿਲਣ 'ਤੇ ਇਸੇ ਬੁੱਧਵਾਰ ਨੂੰ ਥਾਣੇ ਪੁੱਜੇ ਹੋਰਨਾਂ 26 ਲੋਕਾਂ ਨੇ ਵੀ ਸਾਧ 'ਤੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਮ੍ਰਿਤਕ ਦੇਹ ਚੋਂ ਉਕਤ ਸਾਧ ਨੇ ਮਾਸ ਖਾਧਾ ਹੈ।

 

ਜਦੋਂ ਜਾਂਚ ਕੀਤੀ ਗਈ ਤਾਂ ਖੁਲਾਸਾ ਹੋਇਆ ਕਿ ਉਕਤ ਸਾਧ ਨੇ ਇਕ ਸਾਲ ਚ 136 ਲਾਸ਼ਾਂ ਦਾ ਮੀਟ ਖਾ ਲਿਆ ਸੀ। ਜਦੋਂ ਪੁਲਿਸ ਨੇ ਸਾਧ ਦੇ ਸ਼ਮਸ਼ਾਨਘਾਟ ਦੀ ਤਲਾਸ਼ੀ ਲਈ ਤਾਂ ਬਰਤਨਾਂ ਚੋਂ ਚਿਖਾ ਚੋਂ ਕੱਢਿਆ ਗਿਆ ਮਾਸ ਵੀ ਬਰਾਮਦ ਹੋਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Baba had eaten flesh of 136 dead bodies in muradabad of uttar pradesh