ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਔਰਤਾਂ ਦੀਆਂ ਟਿਕਟਾਂ 'ਤੇ ਲਿਖ ਦਿੰਦੈ ਆਪਣਾ ਮੋਬਾਈਲ ਨੰਬਰ, ਕਰਾਉਗਾ ਕੁਟਾਪਾ

ਉੱਤਰ ਪ੍ਰਦੇਸ਼ ਦੇ ਬਰੇਲੀ ਚ ਇਜ਼ਤਨਗਰ ਰੇਲਵੇ ਡਵੀਜ਼ਨ ਦੇ ਬਹੇੜੀ ਸਟੇਸ਼ਨ 'ਤੇ ਟਿਕਟ-ਅਫ਼ਸਰ ਦੀਆਂ ਕਾਰਵਾਈਆਂ ਤੋਂ ਅਧਿਕਾਰੀ ਵੀ ਪ੍ਰੇਸ਼ਾਨ ਹੋ ਚੁੱਕੇ ਹਨ। ਇਕ ਅਧਿਕਾਰੀ ਨੇ ਤਾਂ ਟਿਕਟ-ਅਫ਼ਸਰ ਖ਼ਿਲਾਫ਼ ਮੰਡਲ ਦੇ ਉੱਚ ਅਧਿਕਾਰੀ ਨੂੰ ਪੱਤਰ ਵੀ ਲਿਖਿਆ ਹੈ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਇਸ ਚ ਕਿਹਾ ਗਿਆ ਹੈ ਕਿ ਇਹ ਅਫਸਰ ਕਿਸੇ ਦਿਨ ਸਟੇਸ਼ਨ 'ਤੇ ਹੰਗਾਮਾ ਕਰਾਵੇਗਾ। ਔਰਤਾਂ ਤੇ ਕੁੜੀਆਂ ਨੂੰ ਦੇਖ ਕੇ ਅਸ਼ਲੀਲ ਹਰਕਤਾਂ. ਟਿਕਟ ਦੇ ਪਿਛਲੇ ਪਾਸੇ ਆਪਣਾ ਮੋਬਾਈਲ ਨੰਬਰ ਲਿਖ ਦਿੰਦਾ ਹੈ, ਮਾਮਲੇ ਦੀ ਸ਼ਿਕਾਇਤ 'ਤੇ ਟਿਕਟ-ਅਫਸਰ ਖਿਲਾਫ ਦੋਸ਼-ਪੱਤਰ ਜਾਰੀ ਕੀਤਾ ਗਿਆ।

 

ਸਟੇਸ਼ਨ ਦੇ ਰੇਲਵੇ ਸਟਾਫ ਦੇ ਸੂਤਰਾਂ ਅਨੁਸਾਰ ਜੁਲਾਈ ਤੋਂ ਉਕਤ ਅਫ਼ਸਰ ਕੋਈ ਨਾ ਕੋਈ ਪੰਗਾ ਪਾਈ ਰੱਖਣਾ ਹੈ। ਕੁਝ ਦਿਨ ਪਹਿਲਾਂ ਜਦੋਂ ਟਿਕਟ-ਅਫਸਰ ਨੇ ਇਕ ਔਰਤ ਨੂੰ ਕੁਝ ਕਹਿ ਦਿੱਤਾ ਤਾਂ ਉਸਨੇ ਵਿਰੋਧ ਕੀਤਾ ਸੀ। ਔਰਤ ਦੇ 10-12 ਸਾਲ ਦੇ ਬੱਚੇ ਨੂੰ ਕੁਝ ਕਿਹਾ ਸੀ।

 

ਕਈ ਵਾਰ ਦੇਖਿਆ ਗਿਆ ਕਿ ਅਫਸਰ ਨੇ ਇਕ ਮਹਿਲਾ ਯਾਤਰੀ ਨੂੰ ਟਿਕਟ ਦਿੱਤੀ। ਉਸ ਟਿਕਟ ਤੇ ਆਪਣਾ ਫੋਨ ਨੰਬਰ ਲਿਖ ਦਿੱਤਾ। ਔਰਤ ਨੇ ਫੋਨ ਨੰਬਰ ਲਿਖਣ ਦਾ ਵਿਰੋਧ ਕੀਤਾ ਤੇ ਕਿਹਾ, ਇਸ ਨੰਬਰ ਨਾਲ ਮੈਂ ਕੀ ਕਰਾਂ? ਅਫਸਰ ਨੇ ਇਸ 'ਤੇ ਜਵਾਬ ਦਿੱਤਾ, ਜੇ ਕਿਤੇ ਟਿਕਟ ਸਬੰਧੀ ਕੋਈ ਸਮੱਸਿਆ ਹੋਵੇ ਤਾਂ ਮੈਨੂੰ ਕਾਲ ਕਰ ਲੈਣਾ। ਜੇ ਤੁਹਾਨੂੰ ਆਪਣੀ ਰਿਜ਼ਰਵੇਸ਼ਨ ਟਿਕਟ ਦੀ ਪੁਸ਼ਟੀ ਹੋਣ ਵਿਚ ਮੁਸ਼ਕਲ ਆਉਂਦੀ ਹੈ ਤਾਂ ਮੇਰੀ ਮਦਦ ਲੈਣਾ। ਜਦੋਂ ਸਟੇਸ਼ਨ 'ਤੇ ਮੌਜੂਦ ਅਧਿਕਾਰੀ ਨੇ ਇਸ ਦਾ ਵਿਰੋਧ ਕੀਤਾ ਤਾਂ ਦੋਵਾਂ ਵਿਚਕਾਰ ਬਹਿਸ ਹੋ ਗਈ। ਅਫਸਰ ਨੇ ਆਪਣੇ ਉੱਚ ਅਧਿਕਾਰੀ ਨੂੰ ਇੱਕ ਪੱਤਰ ਲਿਖਿਆ ਤੇ ਕੇਸ ਬਾਰੇ ਸ਼ਿਕਾਇਤ ਕੀਤੀ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਚਿੱਠੀ ਵਿਚ, ਟਿਕਟ-ਅਫਸਰ ਦਾ ਕਿਰਦਾਰ ਠੀਕ ਨਹੀਂ ਹੈ। ਕਿਸੇ ਦਿਨ ਸਟੇਸ਼ਨ ਦਫ਼ਤਰ ਵਿੱਚ ਬਹੁਤ ਵੱਡਾ ਪੰਗਾ ਪੈ ਜਾਵੇਗਾ, ਮਹਿਲਾ ਯਾਤਰੀਆਂ ਨੂੰ ਅਸ਼ਲੀਲ ਟਿੱਪਣੀਆਂ ਕਰਦੇ ਹਨ। ਜੇ ਕਿਸੇ ਮਹਿਲਾ-ਯਾਤਰੀ ਨੇ ਘਰੇ ਜਾ ਕੇ ਟਿਕਟ ਅਫਸਰ ਦੀ ਸ਼ਿਕਾਇਤ ਕਰ ਦਿੱਤੀ ਤਾਂ ਪੰਗਾ ਪੈਣਾ ਵੱਖਰਾ, ਨਾਲ ਕੁਟਾਪਾ ਅੱਡ ਹੋਣਾ। ਲਗੇ ਹੱਥ ਲੋਕਾਂ ਨੂੰ ਦਫਤਰ ਚ ਜਿਹੜਾ ਵੀ ਮਿਲਿਆ ਭੀੜ ਨੇ ਉਸ ਦੀ ਕੁੱਟਮਾਰ ਵੀ ਤਸੱਲੀ ਨਾਲ ਕਰ ਦੇਣੀ ਹੈ। ਇਸ ਲਈ ਟਿਕਟ ਅਫਸਰ ਨੂੰ ਇਥੋਂ ਹਟਾ ਦੇਣਾ ਚੰਗਾ ਰਹੇਗਾ।

 

ਅਧਿਕਾਰੀ ਨੇ ਟਿਕਟ-ਅਫਸਰ ਵਿਰੁੱਧ ਸਟੇਸ਼ਨ ਦੇ ਕਈ ਸਟਾਫ ਵਲੋਂ ਦਸਤਖਤ ਕਰਾ ਕੇ ਉੱਚ ਅਧਿਕਾਰੀ ਨੂੰ ਸ਼ਿਕਾਇਤ ਕੀਤੀ ਸੀ। ਮਾਮਲਾ ਵਿਚਾਰ-ਅਧੀਨ ਦਸਿਆ ਜਾ ਰਿਹਾ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:babu of izzatnagar railway station write mobile number on women ticket