ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਏਟੀਐਮ ਕਾਰਡ ਵਰਤਣ ਵਾਲੇ ਹੋ ਜਾਓ ਸਾਵਧਾਨ, ਪੜ੍ਹੋ ਕਿਉਂ?

ਜੇਕਰ ਤੁਸੀਂ ਆਪਣੇ ਕਿਸੇ ਵੀ ਬੈਂਕ ਖਾਤੇ ਦਾ ਏਟੀਐਮ ਵਰਤਦੇ ਹੋ ਤਾਂ ਇਹ ਗੱਲਾਂ ਤੁਹਾਡੇ ਬੇਹੱਦ ਕੰਮ ਦੀਆਂ ਹਨ ਜਿਸ ਨਾਲ ਤੁਸੀਂ ਅੱਜ ਕੱਲ੍ਹ ਹੋਣ ਵਾਲੇ ਕਿਸੇ ਵੀ ਏਟੀਐਮ ਸਬੰਧੀ ਧੋਖਾਧੜੀ ਤੋਂ ਬੱਚ ਸਕਦੇ ਹੋ। ਇਸ ਜਾਣਕਾਰੀ ਨੂੰ ਆਪੋ ਆਪਣੇ ਚਹੇਤਿਆਂ ਨਾਲ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਤਾਂ ਕਿ ਉਨ੍ਹਾਂ ਨੂੰ ਵੀ ਏਟੀਐਮ ਦੀ ਵਰਤੋਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਤੋਂ ਬਚਾਇਆ ਜਾ ਸਕੇ।

 

ਗਾਹਕ ਕੀ ਕਰਨ


1. ਆਪਣਾ ਏਟੀਐਮ ਲੈਣਦੇਣ ਪੂਰਨ ਤੌਰ ਤੇ ਗੁਪਤ ਤੌਰ ਤੇ ਕਰੋ, ਆਪਣੀ ਵਿਅਕਤੀਗਤ ਪਛਾਣ ਸੰਖਿਆ (ਏਟੀਐਮ ਪਾਸਵਰਡ) ਦਰਜ ਕਰਦੇ ਸਮੇਂ ਉਸ ਨੂੰ ਕਦੇ ਵੀ ਕਿਸੇ ਵੀ ਵਿਅਕਤੀ ਨੂੰ ਨਾ ਦੇਖਣ ਦਿਓ।

2. ਲੈਣਦੇਣ ਪੂਰਾ ਹੋਣ ਮਗਰੋਂ ਇਹ ਪੱਕਾ ਕਰੋ ਕਿ ਏਟੀਐਮ ਮਸ਼ੀਨ ਦੀ ਸਕਰੀਨ ਤੇ ਵੈਲਕਮ ਸਕਰੀਨ ਦਿਖਾਈ ਦੇ ਰਿਹਾ ਹੋਵੇ।

3. ਇਸ ਗੱਲ ਨੂੰ ਪੱਕਾ ਕਰੋ ਕਿ ਤੁਹਾਡਾ ਵਰਤਮਾਨ ਮੋਬਾਈਲ ਨੰਬਰ ਬੈਂਕ ਕੋਲ ਦਰਜ ਹੋਵੇ ਜਿਸ ਨਾਲ ਤੁਸੀਂ ਆਪਣੀ ਸਾਰੇ ਲੈਣਦੇਣ ਲਈ ਆਉਣ ਵਾਲੇ ਸੰਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਵਰਤੇ ਹੋਣ।

4. ਏਟੀਐਮ ਮਸ਼ੀਨ ਦੇ ਨੇੜੇ ਤੇੜੇ ਸ਼ੱਕੀ ਲੋਕਾਂ ਦੀ ਹੱਲਚੱਲ ਜਾਂ ਤੁਹਾਨੂੰ ਗੱਲਾਂ ਚ ਉਲਝਾਉਣ ਵਾਲੇ ਅਣਪਛਾਤੇ ਲੋਕਾਂ ਤੋਂ ਚੌਕਸ ਰਹੋ।

5. ਏਟੀਐਮ ਮਸ਼ੀਨਾਂ ਨਾਲ ਜੁੜੇ ਅਜਿਹੇ ਵਾਧੂ ਯੰਤਰਾਂ ਨੂੰ ਦੇਖੋ ਜੋ ਸ਼ੱਕੀ ਨਜ਼ਰ ਆਉਂਦੇ ਹੋਣ।

6. ਜੇਕਰ ਏਟੀਐਮ ਡੈਬਿਟ ਕਾਰਡ ਗੁੰਮ ਗਿਆ ਹੋਵੇ ਜਾਂ ਚੋਰੀ ਹੋ ਗਿਆ ਹੋਵੇ ਤਾਂ ਇਸਦੀ ਸੂਚਨਾ ਤੁਰੰਤ ਬੈਂਕ ਨੂੰ ਜਾਂ ਬੈਂਕ ਦੇ ਗਾਹਕ ਅਧਿਕਾਰੀ ਦੇ ਸੰਪਰਕ ਨੰਬਰ ਤੇ ਦਰਜ ਕਰਾਓ।

7. ਲੈਣਦੇਣ ਸਬੰਧੀ ਅਲਰਟ ਐਸਐਮਐਸ ਅਤੇ ਬੈਂਕ ਸਟੇਟਮੈਂਟ ਦੀ ਸਮੇਂ-ਸਮੇਂ ਤੇ ਜਾਂਚ ਕਰੋ।

8. ਜੇਕਰ ਨਕਦੀ ਨਹੀਂ ਪ੍ਰਾਪਤ ਹੋਈ ਹੋਏ ਅਤੇ ਏਟੀਐਮ ਚ ਨਕਦੀ ਖਤਮ ਨਾ ਦਰਸਾਇਆ ਗਿਆ ਹੋਵੇ ਤਾਂ ਨੋਟਿਸ ਬੋਰਡ ਤੇ ਲਿਖੇ ਟੈਲੀਫ਼ੋਨ ਨੰਬਰ ਤੇ ਉਸਦੀ ਸੂਚਨਾ ਦਿਓ।

9. ਤੁਹਾਡੇ ਖਾਤੇ ਤੋਂ ਕੱਢੀ ਗਈ ਰਾਸ਼ੀ ਸਬੰਧੀ ਫ਼ੋਨ ਤੇ ਆਉਣ ਵਾਲੇ ਐਸਐਮਐਸ ਦੀ ਤੁਰੰਤ ਜਾਂਚ ਕਰੋ।

 

ਕੀ ਨਹੀਂ ਕਰਨਾ ਚਾਹੀਦਾ ਹੈ

 

1. ਕਾਰਡ ਤੇ ਆਪਦਾ ਪਿੰਨ ਨੰਬਰ ਨਾ ਲਿਖੋ, ਆਪਣਾ ਪਿੰਨ ਨੰਬਰ ਯਾਦ ਰੱਖੋ।

2. ਅਣਪਛਾਤੇੇ ਵਿਅਕਤੀਆਂ ਦੀ ਮਦਦ ਨਾ ਲਓ। ਕਾਰਡ ਦੀ ਵਰਤੋਂ ਕਰਨ ਲਈ ਆਪਣਾ ਕਾਰਡ ਕਿਸੇ ਵੀ ਵਿਅਕਤੀ ਨੂੰ ਕਦੇ ਨਾ ਦਿਓ।

3. ਬੈਂਕ ਕਰਮਚਾਰੀਆਂ ਅਤੇ ਪਰਿਵਾਰਕ ਮੈਂਬਰਾਂ ਸਮੇਤ ਆਪਣਾ ਪਿੰਨ ਨੰਬਰ ਕਿਸੇ ਵੀ ਵਿਅਕਤੀ ਨੂੰ ਨਾ ਦੱਸੋ।

4. ਜਦੋਂ ਤੁਸੀਂ ਭੁਗਤਾਨ ਕਰ ਰਹੇ ਹੋਵੋ ਤਾਂ ਕਾਰਡ ਨੂੰ ਆਪਣੀ ਨਜ਼ਰਾਂ ਤੋਂ ਦੂਰ ਨਾ ਹੋਣ ਦਿਓ।

5ਂ ਲੈਣਦੇਣ ਕਰਦੇ ਸਮੇਂ ਕਦੇ ਵੀ ਮੋਬਾਈਲ ਜਾਂ ਕਿਸੇ ਹੋਰ ਵਿਅਕਤੀ ਨਾਲ ਗੱਲਬਾਤ ਨਾ ਕਰੋ।  

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Be aware that ATM cards are used