ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭੱਜੀ ਨੇ ਅਨਿਲ ਕਪੂਰ ਤੋਂ ਪੁੱਛਿਆ ’ਆਟਾ ਚੱਕੀ’ ਦਾ ਪਤਾ

ਭਾਰਤੀ ਕ੍ਰਿਕਟ ਟੀਮ ਦੇ ਆਫ਼ ਸਪਿਨਰ ਹਰਭਜਨ ਸਿੰਘ ਭੱਜੀ ਲੰਬੇ ਸਮੇਂ ਤੋਂ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਹਨ। ਹਾਲਾਂਕਿ ਇਸ ਧਾਕੜ ਸਪਿਨਰ ਭੱਜੀ ਖੁੱਦ ਨੂੰ ਸੋਸ਼ਲ ਮੀਡੀਆ ਅਤੇ ਟੀਵੀ ਤੇ ਰੁਝੇਵਾਂ ਪਾ ਕੇ ਰੱਖਦੇ ਹਨ। ਹਾਲ ਹੀ ਭੱਜੀ ਨੇ 62 ਸਾਲਾ ਬਾਲੀਵੁੱਡ ਅਦਾਕਾਰ ਅਨਿਲ ਕਪੂਰ ਦੀ ਫ਼ਿਟਨਸ ਅਤੇ ਪੁੱਠੀ ਚੱਲ ਰਹੀ ਉਮਰ ਤੇ ਟਵੀਟ ਕੀਤਾ ਹੈ। ਭੱਜੀ ਅਨਿਲ ਕਪੂਰ ਦੇ ਚਿਹਰੇ ਦੀਆਂ ਗੱਲ੍ਹਾਂ ਤੇ ਤਾਜ਼ਗੀ ਦੇਖ ਕੇ ਹੈਰਾਨ ਰਹਿ ਗਏ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਹਰਭਜਨ ਸਿੰਘ ਭੱਜੀ ਨੇ ਅਨਿਲ ਕਪੂਰ ਨੂੰ ਉਨ੍ਹਾਂ ਦੇ ਹੀ ਮਸ਼ਹੂਰ ਡਾਇਲਾਗ ਚ ‘ਝਕਾਸ’ ਕਿਹਾ। ਹਰਭਜਨ ਸਿੰਘ ਭੱਜੀ ਨੇ ਆਪਣੇ ਟਵਿੱਟਰ ਖਾਤੇ ਤੇ ਅਨਿਲ ਕਪੂਰ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਉਮਰ ਚ ਵੀ ਅਨਿਲ ਕਪੂਰ ਦੀ ਊਰਜਾ ਤੇ ਕੰਮ ਕਰਨ ਦਾ ਢੰਗ ਜਮਾਂ ਵੀ ਘੱਟ ਨਹੀਂ ਹੈ।

 

ਆਈਪੀਐਲ ਕ੍ਰਿਕਟ ਮੈਚ ਦੀ ਤਿਆਰੀਆਂ ਚ ਰੁੱਝੇ 38 ਸਾਲਾ ਭੱਜੀ ਨੇ ਆਪਣੇ ਟਵੀਟ ਚ ਅਨਿਲ ਕਪੂਰ ਬਾਰੇ ਲਿਖਿਆ ਹੈ ਤੇ ਪੁੱਛਿਆ ਹੈ ਕਿ ਤੁਸੀਂ ਕਿਹੜੀ ਚੱਕੀ ਦਾ ਆਟਾ ਖਾਂਦੋ ਜਿਸ ਕਾਰਨ ਹਾਲੇ ਵੀ ਤੁਸੀਂ 26 ਸਾਲ ਦੇ ਲੱਗਦੇ ਹੋ।

 

ਦੱਸਣਯੋਗ ਹੈ ਕਿ ਸਾਲ 2019 ਚ ਅਨਿਲ ਕਪੂਰ ਦੀਆਂ ਦੋ ਫ਼ਿਲਮਾਂ ਰਿਲੀਜ਼ ਹੋ ਚੁੱਕੀਆਂ ਹਨ ਤੇ ਆਉਣ ਵਾਲੇ ਮਹੀਨਿਆਂ ਚ ਉਨ੍ਹਾਂ ਕੋਲ ਬਹੁਤ ਕੰਮ ਹੈ। ਉਨ੍ਹਾਂ ਦੇ ਕੰਮ ਕਰਨ ਦੀ ਅਦਾ ਨੂੰ ਦੇਖ ਕੇ ਉਨ੍ਹਾਂ ਦੀ ਉਮਰ ਦਾ ਅੰਦਾਜ਼ਾ ਵੀ ਨਹੀਂ ਹੁੰਦਾ।

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bhajji asks Anil Kapoor the address of Atta Chakki