ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਜਾਣ ਲਈ Ex ਬਿੱਗਬਾਸ ਖਿਡਾਰਨ ਨੇ ਇਮਰਾਨ ਤੋਂ ਮੰਗਿਆ ਵੀਜ਼ਾ

ਬਿੱਗਬਾਸ ਦੀ ਇਕ ਸਾਬਕਾ ਖਿਡਾਰਣ ਸਪਨਾ ਭਵਨਾਨੀ ਆਪਣੇ ਇਕ ਟਵੀਟ ਕਾਰਨ ਸੁਰਖੀਆਂ ਚ ਬਣੀ ਹੋਈ ਹਨ। ਸਪਨਾ ਭਵਨਾਨੀ ਨੇ ਸਿੰਧੁਸਤਾਨ ਨਾਂ ਦੀ ਇਕ ਡਾਕਿਊਮੈਂਟਰੀ ਬਣਾਈ ਹੈ ਜਿਸ ਲਈ ਉਹ ਪਾਕਿਸਤਾਨ ਜਾਣਾ ਚਾਹੁੰਦੀ ਹਨ। ਪਰ ਉਨ੍ਹਾਂ ਨੂੰ ਪਾਕਿਸਤਾਨ ਚ ਸਥਿਤ ਸਿੰਧ ਸੂਬੇ ਦਾ ਵੀਜ਼ਾ ਨਹੀਂ ਮਿਲ ਰਿਹਾ ਹੈ। ਜਿਸ ਲਈ ਉਨ੍ਹਾਂ ਨੇ ਹੁਣ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੋਂ ਉਨ੍ਹਾਂ ਨੂੰ ਸਿੰਧ ਸੱਦਣ ਦੀ ਅਪੀਲ ਕੀਤੀ ਹੈ।

 

ਸਪਨਾ ਨੇ ਟਵੀਟ ਕਰਕੇ ਲਿਖਿਆ ਹੈ ਕਿ ਇਮਰਾਨ ਸਰ, ਮੈਂ ਭਾਰਤ ਤੋਂ ਇਕ ਡਾਕਿਊਮੈਂਟਰੀ ਫਿਲਮਕਾਰ ਹਾਂ। ਮੈਂ ਸਿੰਧ ’ਤੇ ਸਿੰਧੁਸਤਾਨ ਨਾਂ ਦੀ ਇਕ ਡਾਕਿਊਮੈਂਟਰੀ ਬਣਾਈ ਹੈ। ਮੈਨੂੰ ਸਿੰਧ ਜਾਣ ਲਈ 2 ਵਾਰ ਵੀਜ਼ਾ ਦਿੱਤੇ ਜਾਣ ਤੋਂ ਮਨਾ ਕਰ ਦਿੱਤਾ ਗਿਆ ਹੈ। ਪਰ ਮੈਂ ਸੁਣਿਆ ਹੈ ਕਿ ਤੁਸੀਂ ਵੱਖਰੇ ਕਿਸਮ ਦੇ ਹੋ, ਤੁਸੀਂ ਸ਼ਾਂਤੀ ਚਾਹੁੰਦੇ ਹੋ, ਇਸ ਲਈ ਅਸੀਂ ਵੀ ਇਹੀ ਚਾਹੁੰਦੇ ਹਾਂ, ਕ੍ਰਿਪਾ ਮੈਨੂੰ ਅਤੇ ਮੇਰੀ ਫਿਲਮ ਨੂੰ ਸਿੰਧ ਲਈ ਸੱਦਾ ਦਿਓ, ਇਹ ਮੇਰਾ ਸੁਪਨਾ ਹੈ।

 

ਇਸ ਟਵੀਟ ਮਗਰੋਂ ਸਪਨਾ ਲੋਕਾਂ ਦੇ ਨਿਸ਼ਾਨੇ ’ਤੇ ਆ ਗਈ। ਸੋਸ਼ਲ ਮੀਡੀਆ ਤੇ ਲੋਕ ਸਪਨਾ ਨੂੰ ਰੱਜ ਕੇ ਟ੍ਰੋਲ ਕਰ ਰਹੇ ਹਨ। ਲੋਕ ਸੋਸ਼ਲ ਮੀਡੀਆ ਤੇ ਸਪਨਾ ਵਲੋਂ ਪਾਕਿ ਪੀਐਮ ਨੂੰ ਅਪੀਲ ਕਰ ਰਹੇ ਹਨ ਕਿ ਉਹ ਕਰਾਚੀ ਚ ਸਿੰਧੁਸਤਾਨ ਦੀ ਸਕ੍ਰੀਨਿੰਗ ਰੱਖਣ।

 

ਦੱਸ ਦੇਈਏ ਕਿ ਡਾਕਿਊਮੈਂਟਰੀ ਸਿੰਧੁਸਤਾਨ ਚ ਟੈਟੂ ਦੁਆਰਾ ਇਤਿਹਾਸ ਚ ਹੋਏ ਇਕ ਸਭਿਆਚਾਰ ਦੇ ਸਭ ਤੋਂ ਵੱਡੇ ਪ੍ਰਵਾਸ ਦੀ ਕਹਾਣੀ ਨੂੰ ਦਸਿਆ ਗਿਆ ਹੈ। ਸਪਨਾ ਭਵਨਾਨੀ ਨੇ ਬਿੱਗਬਾਸ 6 ਚ ਹਿੱਸਾ ਲਿਆ ਸੀ। ਸਪਨਾ ਆਪਣੇ ਬਿੰਦਾਸ ਅਤੇ ਬੇਬਕਾ ਰਵੱਈਏ ਕਾਰਨ ਚਰਚਾ ਚ ਆਈਂ ਸਨ। ਸ਼ੋਅ ਚ ਉਨ੍ਹਾਂ ਦੀ ਕਈ ਵਾਰ ਸਲਮਾਨ ਖ਼ਾਨ ਨਾਲ ਬਹਿਸ ਹੋ ਚੁੱਕੀ ਹੈ। ਸਪਨਾ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਮਹਿੰਦਰ ਸਿੰਘ ਧੋਨੀ ਦੀ ਹੇਅਰਸਟਾਈਲਿਸਟ ਵੀ ਰਹਿ ਚੁੱਕੀ ਹਨ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bigg boss ex contestant sapna bhavnani want to go pakistan for documentary sindhustan and asks Pak PM Imran Khan to invite her