ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਬਿਹਾਰ ’ਚ ਦਿਮਾਗੀ ਬੁਖਾਰ ਕਾਰਨ 121 ਮੌਤਾਂ, ਸਿਹਤ ਮੰਤਰੀ ਕ੍ਰਿਕਟ ਲਈ ਚਿੰਤਤ

ਬਿਹਾਰ ਚ ਦਿਮਾਗੀ ਬੁਖ਼ਾਰ ਕਾਰਨ ਅੱਜ ਸੋਮਵਾਰ ਨੂੰ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ ਹੁਣ ਤਕ ਲਗਭਗ 121 ਬੱਚਿਆਂ ਦੀ ਮੌਤ ਹੋਣ ਦਾ ਸਮਾਚਾਰ ਹੈ ਜਦਕਿ ਸੂਬੇ ਦੇ ਸਿਹਤ ਮੰਤਰੀ ਮੰਗਲ ਪਾਂਡੇ ਦਾ ਇਕ ਵੀਡੀਓ ਜਿਸ ਚ ਉਹ ਭਾਰਤ-ਪਾਕਿ ਵਿਚਾਲੇ ਐਤਵਾਰ ਨੂੰ ਖੇਡੇ ਗਏ ਵਨਡੇ ਮੈਚ ਦੇ ਤਾਜ਼ਾ ਰਨਾਂ ਦੀ ਸਥਿਤੀ ਨੂੰ ਲੈ ਕੇ ਕਾਫੀ ਚਿੰਤਤ ਨਜ਼ਰ ਆ ਰਹੇ ਹਨ, ਕਾਫੀ ਵਾਇਰਲ ਹੋ ਰਿਹਾ ਹੈ।

 

ਜਾਣਕਾਰੀ ਮੁਤਾਬਕ ਇਹ ਵੀਡੀਓ ਲੰਘੇ ਐਤਵਾਰ 16 ਜੂਨ 2019 ਦਾ ਦਸਿਅ ਜਾ ਰਿਹਾ ਹੈ। ਵੀਡੀਓ ਚ ਬਿਹਾਰ ਦੇ ਸਿਹਤ ਮੰਤਰੀ ਮੰਗਲ ਪਾਂਡੇ ਨੇ ਮੁਜ਼ੱਫ਼ਰਨਗਰ ਦੇ ਐਕਯੂਟ ਇੰਸੇਫ਼ੈਲਾਈਟ ਸਿੰਡ੍ਰੋਮ (ਏਈਐਸ) ਤੋਂ ਹੋਣ ਵਾਲੀਆਂ ਮੌਤਾਂ ਬਾਰੇ ਸੂਬੇ ਦੇ ਸਿਹਤ ਵਿਭਾਗ ਦੀ ਬੈਠਕ ਦੌਰਾਨ ਕ੍ਰਿਕਟ ਦੇ ਸਕੋਰ ਪੁੱਛਦੇ ਹੋਏ ਨਜ਼ਰ ਆ ਰਹੇ ਹਨ।

 

ਵੀਡੀਓ ਚ ਮੰਗਲ ਪਾਂਡੇ ਨੇ ਪੁੱਛਿਆ ਕਿ ਕਿੰਨੇ ਵਿਕੇਟਾਂ ਆਊਟ ਹੋਈਆਂ ਹਨ ਜਦਕਿ ਪਿੱਛਿਓਂ ਆਵਾਜ਼ ਆ ਰਹੀ ਹੈ 4। ਦਰਅਸਲ ਇਸ ਬੈਠਕ ਦੌਰਾਨ ਭਾਰਤ-ਪਾਕਿ ਵਿਚਾਲੇ ਐਤਵਾਰ ਨੂੰ ਵਿਸ਼ਵ ਕੱਪ 2019 ਦਾ ਵਨਡੇ ਮੈਚ ਖੇਡਿਆ ਜਾ ਰਿਹਾ ਸੀ।

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bihar Health Minister Mangal Pandey asks for latest cricket score during State Health Department meeting over Muzaffarpur Acute Encephalitis Syndrome deaths