ਹਰੇਕ ਬੰਦੇ ਦਾ ਆਪਣਾ ਕੋਈ ਨਾ ਕੋਈ ਸ਼ੌਕ ਹੁੰਦਾ ਹੈ ਜਿਸ ਨਾਲ ਉਹ ਪੂਰਾ ਕਰਨ ਦੀ ਜ਼ਰੂਰ ਸੋਚਦਾ ਹੈ ਪਰ ਜੇਕਰ ਕਿਸੇ ਦੀ ਸ਼ੌਕ ਹੱਦ ਹੀ ਟੱਪ ਜਾਵੇ ਤਾਂ ਕੀ ਕਹਿਣੇ। ਅਜਿਹਾ ਹੀ ਇਕ ਮਾਮਲਾ ਬਿਹਾਰ ਚ ਮੁੰਗੇਰ ਜ਼ਿਲ੍ਹੇ ਦੇ ਰਹਿਣ ਵਾਲੇ 63 ਸਾਲਾ ਸਕਲ ਦੇਵ ਟੁਡੂੱ ਸ਼ੁਮਾਰ ਦਾ ਹੈ ਜਿਨ੍ਹਾਂ ਨੇ ਆਪਣੇ ਸਿਰ ਦੇ ਵਾਲ ਲਗਭਗ 40 ਸਾਲਾਂ ਤੋਂ ਨਹੀਂ ਕਟਾਏ ਤੇ ਨਾ ਹੀ ਇਨ੍ਹਾਂ ਨੂੰ ਕਦੇ ਧੋਇਆ।
ਸਕਲ ਦੇਵ ਟੁਡੂੱ ਸ਼ੁਮਾਰ ਦੇ ਸਿਰ ਦੇ ਵਾਲ ਉਨ੍ਹਾਂ ਦੇ ਆਪਣੇ ਕਦ ਤੋਂ ਵੀ ਕਿਤੇ ਜ਼ਿਆਦਾ ਲੰਬੇ ਹਨ। ਇਨ੍ਹਾਂ ਦੀਆਂ ਜਟਾਂ ਲਗਭਗ 7 ਫੁੱਟ 3 ਇੰਚ ਲੰਬੀਆਂ ਹਨ। ਜੇਕਰ ਉਹ ਆਪਣੀਆਂ ਜਟਾਵਾਂ ਖੋਲ੍ਹ ਦੇਣ ਤਾਂ ਮੁਸ਼ਕਲ ਨਾਲ ਹੀ ਤੁਰ ਪਾਉਂਦੇ ਹਨ। ਇਸ ਲਈ ਉਹ ਆਪਣੇ ਵਾਲਾ ਬੰਨ੍ਹ ਕੇ ਰੱਖਦੇ ਹਨ।
ਸਕਲ ਦੇਵ ਟੁਡੂੱ ਸ਼ੁਮਾਰ ਨੇ ਦਸਿਆ, 40 ਸਾਲ ਪਹਿਲਾਂ ਇਕ ਦਿਨ ਮੇਰੇ ਸੁਫਨੇ ਚ ਰੱਬ ਆਏ ਤੇ ਹੁਕਮ ਦਿੰਦਿਆਂ ਕਿਹਾ ਕਿ ਆਪਣੇ ਵਾਲਾਂ ਨੂੰ ਕਦੇ ਵੀ ਨਾ ਕਟਾਈਂ ਤੇ ਨਾ ਹੀ ਵਾਲਾਂ ਨੂੰ ਕਦੇ ਧੋਈਂ। ਇਸ ਤੋਂ ਬਾਅਦ ਤੋਂ ਹੀ ਮੈਂ ਇਸ ਨੂੰ ਰੱਬ ਤੋਂ ਮਿਲਿਆ ਆਸ਼ੀਰਵਾਦ ਮੰਨ ਕੇ ਆਪਣੇ ਵਾਲਾਂ ਨੂੰ ਸੰਭਾਲ ਕੇ ਰੱਖ ਰਿਹਾ ਹਾਂ।
31 ਸਾਲਾ ਤਕ ਵਣ ਵਿਭਾਗ ਚ ਮੁਲਾਜ਼ਮ ਰਹੇ ਸਕਲ ਦੇਵ ਟੁਡੂੱ ਸ਼ੁਮਾਰ ਨੂੰ ਪਿੰਡ ਦੇ ਲੋਕ ਜਟਾਂਵਾਲੇ ਬਾਬਾ ਜਾਂ ਮਹਾਤਮਾ ਵਜੋਂ ਜਾਣਦੇ ਹਨ।
.