ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: BJD ਵਿਧਾਇਕ ਨੇ PWD ਇੰਜੀਨੀਅਰ ਤੋਂ ਸ਼ਰ੍ਹੇਆਮ ਕੱਢਵਾਈਆਂ ਬੈਠਕਾਂ

ਓਡੀਸ਼ਾ ਪੁਲਿਸ ਨੇ ਸ਼ੁੱਕਰਵਾਰ ਨੂੰ ਜਨਤਕ ਤੌਰ ਤੇ ਪੀਡਬਲਿਊਡੀ ਦੇ ਇਕ ਇੰਜੀਨੀਅਰ ਤੋਂ ਜ਼ਬਰੀ ਬੈਠਕਾਂ ਕਢਵਾਉਣ ਦੇ ਮਾਮਲੇ ਚ ਬੀਜੂ ਜਨਤਾ ਦਲ (ਬੀਜੇਡੀ) ਦੇ ਵਿਧਾਇਕ ਸਰੋਜ ਕੁਮਾਰ ਮੇਹਰ ਖਿਲਾਫ਼ ਮਾਮਲਾ ਦਰਜ ਕਰ ਲਿਆ।

 

ਇਸ ਘਟਨਾ ਦਾ ਵੀਡਿਓ ਵਾਇਰਲ ਹੋਣ ਮਗਰੋਂ ਵੀਰਵਾਰ ਨੂੰ ਬੀਜੂ ਜਨਤਾ ਦਲ (ਬੀਜੇਡੀ) ਦੇ ਵਿਧਾਇਕ ਸਰੋਜ ਕੁਮਾਰ ਮੇਹਰ ਨੇ ਮੁਆਫੀ ਮੰਗਦੇ ਹੋਏ ਦਾਅਵਾ ਕੀਤਾ ਕਿ ਉਨ੍ਹਾਂ ਨੇ ਲੋਕਾਂ ਦਾ ਗੁੱਸਾ ਸ਼ਾਂਤ ਕਰਾਉਣ ਲਈ ਅਜਿਹਾ ਕੀਤਾ।

 

ਵੀਰਵਾਰ ਨੂੰ ਜਨਤਕ ਉਸਾਰੀ ਵਿਭਾਗ (ਪੀਡਬਲਿਊਡੀ) ਦੇ ਇਸ ਇੰਜੀਅਰ ਨੇ ਅਗਵਾ ਕਰਾਉਣ ਦਾ ਵੀ ਦੋਸ਼ ਲਗਾਇਆ ਹੈ। ਇੰਜੀਨੀਅਰ ਨੇ ਕਿਹਾ ਕਿ ਮੇਰੇ ਸੀਨੀਅਰ ਇੰਜੀਨੀਅਰ ਨੇ ਉਕਤ ਵਿਧਾਇਕ ਦੇ ਹੁਕਮ ਤੇ ਪਿੰਡ ਵਾਲਿਆਂ ਸਾਹਮਣੇ ਮੈਨੂੰ ਥੱਪੜ ਵੀ ਮਾਰੇ।

 

ਇਸ ਘਟਨਾ ਦੇ ਸਾਹਮਣੇ ਆਉਣ ਤੇ ਸੂਬੇ ਦੇ ਵਿਰੋਧੀ ਧੜੇ ਭਾਜਪਾ ਨੇ ਵਿਧਾਇਕ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ ਤੇ ਕਾਂਗਰਸ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJD legislator Saroj Kumar Meher forces PWD engineer to do sit ups