ਲੋਕ ਸਭਾ ਚੋਣਾਂ 2019 ਖ਼ਤਮ ਹੋ ਚੁੱਕੀਆਂ ਹਨ ਪਰ ਆਗੂਆਂ ਦੀ ਬਿਆਨਬਾਜ਼ੀ ਨੂੰ ਹਾਲੇ ਵੀ ਨੱਥ ਨਹੀਂ ਪਾਈ ਜਾ ਸਕੀ ਹੈ। ਉੱਤਰ ਪ੍ਰਦੇਸ਼ ਦੇ ਲਲਿਤਪੁਰ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਵਿਧਾਇਕ ਰਾਮਰਤਨ ਕੁਸ਼ਵਾਹਾ ਨੇ ਵਿਵਾਦਿਤ ਬਿਆਨ ਦਿੰਦਿਆਂ ਕਿਹਾ ਕਿ ਸਰਕਾਰੀ ਕਰਮਚਾਰੀ ਅਤੇ ਅਧਿਕਾਰੀ ਜੇਕਰ ਤੁਹਾਨੂੰ ਮਾਣ-ਸਤਿਕਾਰ ਨਹੀਂ ਦਿੰਦੇ ਹਨ ਤਾਂ ਉਨ੍ਹਾਂ ਨੂੰ ਜੁੱਤੀਆਂ ਮਾਰੀਆਂ ਜਾਣ।
ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਦੇ ਜਿਹੜੇ ਮੁਲਾਜ਼ਮ ਹਨ, ਜੇਕਰ ਉਹ ਮਹੀਨੇ ਦੋ ਮਹੀਨੇ ਚ ਠੀਕ ਨਹੀਂ ਹੁੰਦੇ, ਆਪਣੇ ਪਾਰਟੀ ਵਰਕਰ ਦਾ ਸਤਿਕਾਰ ਨਹੀਂ ਕਰਦੇ ਤਾਂ ਮੈਂ ਤੁਹਾਨੂੰ ਇਸ ਮੰਚ ਤੋਂ ਕਹਿੰਦਾ ਹਾਂ ਕਿ ਆਪਣੀਆਂ ਜੁੱਤੀ ਲਾਹ ਲਓ ਤੇ ਉਨ੍ਹਾਂ ਨੂੰ ਕੁੱਟੋ।
ਕੁਸ਼ਵਾਹਾ ਨੇ ਅੱਗੇ ਕਿਹਾ ਕਿ ਕਿਉਂਕਿ ਇਕ ਹੱਦ ਹੁੰਦੀ ਹੈ ਬਰਦਾਸ਼ਤ ਕਰਨ ਦੀ ਤੇ ਇਹ ਸਪਾ-ਬਸਪਾ ਮਾਨਸਿਕਤਾ ਵਾਲੇ ਅਫ਼ਸਰ ਕਰਮਚਾਰੀ ਜਿਨ੍ਹਾਂ ਨੇ ਬਦਤਮੀਜ਼ੀ ਕਰਨ ਦਾ ਵਤੀਰਾ ਚੋਣਾਂ ਚ ਕੀਤਾ, ਸਾਡੇ ਵਰਕਰਾਂ ਨੂੰ ਖੋਹਣ ਦੀ ਕੋਸ਼ਿਸ਼ ਕੀਤੀ, ਮੈਂਬਰਸ਼ਿੱਪ ਲਈ ਕਿਹਾ ਕਿ ਸਾਡੇ ਕੋਲ ਸੂਚਨਾ ਹੈ ਕਿ ਪੁਲਿਸ ਅਤੇ ਮਾਲ ਕਰਮਚਾਰੀਆਂ ਦੀ। ਉਹ ਹਾਲੇ ਵੀ ਚੌਕਸ ਹੋ ਜਾਣ।
ਉਨ੍ਹਾਂ ਕਿਹਾ ਕਿ ਮੈਂ ਜਿਹੜਾ ਕਹਿੰਦਾ ਹਾਂ ਉਸ ਨੂੰ ਕਰਨ ਚ ਕਦੇ ਨਹੀਂ ਪਿਛੜਦਾ। ਇਹ ਗੱਲ ਧਿਆਨ ਚ ਰੱਖੋ, ਤੁਹਾਡਾ ਸੇਵਕ ਹਾਂ। ਵਿਧਾਇਕ ਦੇ ਇਸ ਬਿਆਨ ਦੌਰਾਨ ਰੱਜ ਕੇ ਤਾੜੀਆਂ ਵੱਜੀਆਂ।
.