ਬਹੁਜਨ ਸਮਾਜ ਪਾਰਟੀ ਦੇ ਕਾਰਕੁਨਾਂ ਨੇ ਰਾਜਸਥਾਨ ਚ ਆਪਣੇ ਹੀ ਨੇਤਾਵਾਂ ਖਿਲਾਫ ਇਕ ਮੋਰਚਾ ਖੋਲ੍ਹਿਆ, ਨਾ ਸਿਰਫ ਜਨਤਕ ਤੌਰ 'ਤੇ ਉਨ੍ਹਾਂ ਨੂੰ ਜ਼ਲੀਲ ਕੀਤਾ ਬਲਕਿ ਉਨ੍ਹਾਂ ਦੇ ਮੂੰਹ 'ਤੇ ਕਾਲਖ ਮੱਲ ਕੇ ਜੁੱਤੀਆਂ ਦਾ ਹਾਰ ਪਾਇਆ ਤੇ ਉਨ੍ਹਾਂ ਨੂੰ ਗਧਿਆਂ 'ਤੇ ਵੀ ਘੁੰਮਾਇਆ।
ਇਹ ਘਟਨਾ ਜੈਪੁਰ ਦੀ ਹੈ। ਪਾਰਟੀ ਦੇ ਦੋ ਸੀਨੀਅਰ ਨੇਤਾਵਾਂ ਨੂੰ ਕੁਝ ਪਾਰਟੀ ਵਰਕਰਾਂ ਨੇ ਜੁੱਤੀਆਂ ਨੂੰ ਹਾਰ ਪਹਿਨਾਇਆ ਤੇ ਉਨ੍ਹਾਂ ਦੇ ਚਿਹਰਿਆਂ 'ਤੇ ਕਾਲਖ ਮੱਲ ਦਿੱਤੀ, ਇਨ੍ਹਾਂ ਸੀਨੀਅਰ ਆਗੂਆਂ 'ਤੇ ਟਿਕਟਾਂ ਦੀ ਵੰਡ ਚ ਭ੍ਰਿਸ਼ਟਾਚਾਰ ਦਾ ਦੋਸ਼ ਹੈ। ਇਹ ਘਟਨਾ ਮੰਗਲਵਾਰ ਨੂੰ ਇੱਥੇ ਬਾਨੀਪਾਰਕ ਵਿੱਚ ਬਸਪਾ ਦਫਤਰ ਵਿੱਚ ਵਾਪਰੀ।
ਬਸਪਾ ਵਰਕਰਾਂ ਨੇ ਪਾਰਟੀ ਦੇ ਕੌਮੀ ਕੋਆਰਡੀਨੇਟਰ ਰਾਮਜੀ ਗੌਤਮ ਅਤੇ ਸਾਬਕਾ ਬਸਪਾ ਦੇ ਸੂਬਾ ਇੰਚਾਰਜ ਸੀਤਾਰਾਮ ਦੇ ਚਿਹਰੇ 'ਤੇ ਕਾਲੀ ਸਿਆਹੀ ਮੱਲ ਦਿੱਤੀ ਤੇ ਉਨ੍ਹਾਂ ਨੂੰ ਜੁੱਤੀਆਂ ਦੀ ਮਾਲਾ ਪਹਿਨਾਈ। ਜਿਸ ਤੋਂ ਬਾਅਦ ਗੌਤਮ ਨੂੰ ਵੀ ਗਧੇ ਉੱਤੇ ਬਿਠਾ ਦਿੱਤਾ ਗਿਆ। ਇਸ ਤੋਂ ਬਾਅਦ ਘਟਨਾ ਦੀ ਵੀਡੀਓ ਵੀ ਵਾਇਰਲ ਹੋ ਗਈ।
ਪਾਰਟੀ ਵਰਕਰਾਂ ਨੇ ਦੋਸ਼ ਲਾਇਆ ਕਿ ਇਨ੍ਹਾਂ ਦੋਵਾਂ ਨੇਤਾਵਾਂ ਨੇ ਪਾਰਟੀ ਵਰਕਰਾਂ ਨਾਲ ਧੋਖਾ ਕੀਤਾ ਹੈ। ਉਹ ਪਾਰਟੀ ਦੀ ਮੁਖੀ ਮਾਇਆਵਤੀ ਨੂੰ ਵਰਕਰਾਂ ਦੀ ਹਾਲਤ ਨਹੀਂ ਦੱਸਦੇ ਤੇ ਭ੍ਰਿਸ਼ਟਾਚਾਰ ਕਰਦੇ ਹਨ।
ਘਟਨਾ ਬਾਰੇ ਇਕ ਵਰਕਰ ਨੇ ਕਿਹਾ, “ਸਾਡੇ ਵਰਕਰ ਆਪਣੇ ਨੇਤਾਵਾਂ ਤੋਂ ਨਾਰਾਜ਼ ਹਨ। ਵਰਕਰ ਪੰਜ ਸਾਲ ਕੰਮ ਕਰਦੇ ਹਨ ਪਰ ਆਗੂ ਪੈਸੇ ਲੈ ਕੇ ਭਾਜਪਾ ਅਤੇ ਕਾਂਗਰਸ ਦੇ ਪੈਰਾਸ਼ੂਟ ਉਮੀਦਵਾਰਾਂ ਨੂੰ ਟਿਕਟਾਂ ਦਿੰਦੇ ਹਨ। ਬਸਪਾ ਵਰਕਰਾਂ ਅਤੇ ਨੇਤਾਵਾਂ ਨੂੰ ਨਜ਼ਰ ਅੰਦਾਜ਼ ਅਤੇ ਸ਼ੋਸ਼ਣ ਕੀਤਾ ਜਾਂਦਾ ਹੈ।
ਦੂਜੇ ਪਾਸੇ, ਬਸਪਾ ਸੁਪਰੀਮੋ ਮਾਇਆਵਤੀ ਨੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਕਾਂਗਰਸ ਪਾਰਟੀ ‘ਤੇ ਸੂਬੇ ਵਿੱਚ ਪਾਰਟੀ ਦੇ ਸੀਨੀਅਰ ਨੇਤਾਵਾਂ ’ਤੇ ਹਮਲਾ ਕਰਨ ਦਾ ਦੋਸ਼ ਲਾਇਆ। ਮਾਇਆਵਤੀ ਨੇ ਟਵੀਟ ਕੀਤਾ, “ਕਾਂਗਰਸ ਪਾਰਟੀ ਨੇ ਪਹਿਲਾਂ ਰਾਜਸਥਾਨ ਵਿੱਚ ਬਸਪਾ ਵਿਧਾਇਕਾਂ ਨੂੰ ਤੋੜਿਆ ਸੀ ਅਤੇ ਹੁਣ ਅੰਦੋਲਨ ਨੂੰ ਠੇਸ ਪਹੁੰਚਾਉਣ ਲਈ ਉਥੋਂ ਦੇ ਬਜ਼ੁਰਗਾਂ ਤੇ ਹਮਲਾ ਕਰ ਰਹੀ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਅਤੇ ਸ਼ਰਮਨਾਕ ਹੈ।
ਉਨ੍ਹਾਂ ਲਿਖਿਆ, "ਕਾਂਗਰਸ ਅੰਬੇਡਕਰਵਾਦੀ ਅੰਦੋਲਨ ਦੇ ਵਿਰੁੱਧ ਬਹੁਤ ਗਲਤ ਪਰੰਪਰਾ ਦੇ ਰਹੀ ਹੈ, ਜਿਸ ਦਾ ਲੋਕ ਜਵਾਬ ਦੇ ਸਕਦੇ ਹਨ"। ਇਸ ਲਈ ਕਾਂਗਰਸ ਨੂੰ ਅਜਿਹੀਆਂ ਘਿਨਾਉਣੀਆਂ ਅਤਿਵਾਦਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਧਿਆਨ ਯੋਗ ਹੈ ਕਿ ਸੂਬੇ ਵਿੱਚ ਬਸਪਾ ਦੀ ਟਿਕਟ ਤੇ ਚੁਣੇ ਗਏ ਸਾਰੇ 6 ਵਿਧਾਇਕ ਕੁਝ ਦਿਨ ਪਹਿਲਾਂ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਇਸ ਦੋਰਾਨ ਵੀ ਪਾਰਟੀ ਹੈੱਡਕੁਆਰਟਰ ਵਿਚ ਹੋਈ ਮੀਟਿੰਗ ਵਿਚ ਹੰਗਾਮਾ ਅਤੇ ਲੜਾਈ ਹੋਈ।
#WATCH Rajasthan: BSP workers blackened faces of party's national coordinator Ramji Gautam&former BSP state incharge Sitaram¶ded them on donkeys,in Jaipur today.The workers also garlanded them with shoes&alleged that these leaders were indulging in anti-party activities pic.twitter.com/Vjvn1kur2w
— ANI (@ANI) October 22, 2019
.