ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ੇਸਬੁੱਕ ’ਤੇ ਹੋਇਆ ਪਿਆਰ, ਪ੍ਰੇਮੀ ਨੂੰ ਮਿਲਣ ਪੁੱਜੀ ਨਾਬਾਲਿਗ, ਇੰਝ ਨਿਬੜੀ ਗੱਲ

ਝਾਰਖੰਡ ਦੇ ਰਾਂਚੀ ਚ ਕਸਮਾਰ ਥਾਣਾ ਖੇਤਰ ਦੇ ਖੁਦੀਬੇੜਾ ਨਿਵਾਸੀ ਇਕ ਨੌਜਵਾਨ ਦੇ ਪਿਆਰ ਚ ਪੈ ਕੇ ਬਿਹਾਰ ਦੇ ਬਕਸਰ ਦੀ ਇਕ ਨਾਬਾਲਿਗ ਲੜਕੀ ਪ੍ਰੇਮੀ ਕੋਲ ਰਾਂਚੀ ਪੁੱਜ ਗਈ। ਦੋਨਾਂ ਵਿਚਾਲੇ ਲਗਭਗ 6 ਮਹੀਨਿਆਂ ਪਹਿਲਾਂ ਫੇਸਬੁੱਕ ’ਤੇ ਦੋਸਤੀ ਹੋਈ ਸੀ।

 

ਪੁਲਿਸ ਦੇ ਦਬਾਅ ਮਗਰੋਂ ਲੜਕੀ ਨੂੰ ਲੈ ਕੇ ਪ੍ਰੇਮੀ ਮੰਗਲਵਾਰ ਨੂੰ ਘਰ ਆਇਆ। ਜਿਸ ਤੋਂ ਬਾਅਦ ਦੋਨਾਂ ਨੂੰ ਹਿਰਾਸਤ ਚ ਲੈ ਲਿਆ ਗਿਆ ਹੈ। ਬਕਸਰ ਪੁਲਿਸ ਬੁੱਧਵਾਰ ਨੂੰ ਕਸਮਾਰ ਆ ਕੇ ਲੜਕੀ ਨੂੰ ਆਪਣੇ ਨਾਲ ਲੈ ਜਾਵੇਗੀ।

 

ਜਾਣਕਾਰੀ ਮੁਤਾਬਕ ਲੜਕੀ ਦੀ ਉਮਰ 17 ਸਾਲ 3 ਮਹੀਨੇ ਹੈ। ਉਸ ਨੇ ਆਪਣੇ 23 ਸਾਲਾ ਪ੍ਰੇਮੀ ਪਵਨ ਮਹਿਤੋ ਨਾਲ ਵਿਆਹ ਕਰਨ ਦੀ ਜ਼ਿੱਦ ਫੜ੍ਹੀ ਹੋਈ ਹੈ। ਉਸ ਨੇ ਪੁਲਿਸ ਸਾਹਮਣੇ ਆਪਣਾ ਪਿਆਰ ਕਬੂਲ ਕੀਤਾ ਤੇ ਕਿਹਾ ਹੈ ਕਿ ਉਹ ਆਪਣੀ ਮਰਜ਼ੀ ਨਾਲ ਆਪਣੇ ਪ੍ਰੇਮੀ ਕੋਲ ਆਈ ਹੈ। ਉਹ 18 ਸਾਲ ਦੀ ਹੋਣ ਦੀ ਉਡੀਕ ਕਰੇਗੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:buxar girl fell in love with ranchi boy on facebook and reached kasmar to meet him