ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਔਰਤਾਂ ਦੀ ਸੁਰੱਖਿਆ ਕਰੇਗੀ ਇਹ ਬੈਲਟ, ਪਰਿਵਾਰ ਅਤੇ ਪੁਲਿਸ ਨੂੰ ਪਹੁੰਚ ਜਾਂਦੈ ਮੈਸੇਜ

ਔਰਤਾਂ ਦੀ ਸੁਰੱਖਿਆ ਕਰੇਗੀ ਇਹ ਬੈਲਟ,ਪਰਿਵਾਰ ਅਤੇ ਪੁਲਿਸ ਨੂੰ ਪਹੁੰਚ ਜਾਂਦੈ ਮੈਸੇਜ

ਚੰਡੀਗੜ੍ਹ ਯੂਨੀਵਰਸਿਟੀ ਦੇ ਪੰਜ ਵਿਦਿਆਰਥੀਆਂ ਨੇ ਔਰਤਾਂ ਦੀ ਸੁਰੱਖਿਆ ਲਈ ਸ਼ਾਨਦਾਰ ਬੈਲਟ ਬਣਾਈ ਹੈ। ਔਰਤਾਂ ਵਿਰੁਧ ਹੋਣ ਵਾਲੇ ਅਪਰਾਧਾਂ ਉੱਤੇ ਲਗਾਮ ਲਗਾਉਣ ਦੇ ਮਕਸਦ ਨਾਲ ਬਣਾਈ ਗਈ ਇਸ ਬੈਲਟ ਵਿੱਚ ਗਲੋਬਲ ਪੋਜੀਸ਼ਨਿੰਗ ਸਿਸਟਮ (ਜੀਪੀਐਸ) ਅਤੇ ਮੋਬਾਈਲ ਸਿਮ ਹੈ। ਇਸ ਸ਼ਾਨਦਾਰ ਬੈਲਟ ਦਾ ਨਾਮ ਕੁਈਨ ਬੈਲਟ ਰੱਖਿਆ ਗਿਆ ਹੈ।

 

ਕਵੀਨ ਬੈਲਟ ਨੂੰ ਕੱਪੜਿਆਂ ਅੰਦਰ ਕੰਡਕਟਿਵ ਟੇਪ ਨਾਲ ਪਹਿਨਿਆ ਜਾ ਸਕਦਾ ਹੈ। ਜੇ ਜ਼ਰੂਰੀ ਹੋਵੇ, ਤਾਂ ਇਹ ਸਿਰਫ ਚਾਰ ਅੰਕਾਂ ਦੇ ਪਿੰਨ ਨੰਬਰ ਦੀ ਸਹਾਇਤਾ ਨਾਲ ਖੋਲ੍ਹਿਆ ਜਾ ਸਕਦਾ ਹੈ। ਜੇ ਕੋਈ ਜ਼ਬਰਦਸਤੀ ਇਸ ਬੈਲਟ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸੰਦੇਸ਼ ਆਪਣੇ ਆਪ ਪਰਿਵਾਰ ਦੇ ਮੈਂਬਰਾਂ ਅਤੇ ਪੁਲਿਸ ਨੂੰ ਪਹੁੰਚ ਜਾਂਦਾ ਹੈ। ਬੈਲਟ ਵਿੱਚ ਇੱਕ ਚਾਰਜਯੋਗ ਬੈਟਰੀ ਹੁੰਦੀ ਹੈ ਜੋ ਇੱਕ ਮਹੀਨੇ ਤੱਕ ਚਲਦੀ ਹੈ।
 

ਸਮਾਰਟ ਬੈਲਟ ਬਣਾਉਣ ਵਾਲੇ ਵਿਦਿਆਰਥੀਆਂ ਵਿੱਚੋਂ ਇਕ ਜਵਤੇਸ਼ ਸਿੰਘ ਨੇ ਦੱਸਿਆ ਕਿ ਉਸ ਨੂੰ ਡਿਵਾਈਸ ਦਾ ਪੇਟੈਂਟ ਮਿਲ ਗਿਆ ਹੈ ਅਤੇ ਇਸ ਦੀ ਵਪਾਰਕ ਵਿਕਰੀ ਲਈ ਕੰਮ ਕਰ ਰਿਹਾ ਹੈ। ਕੁਈਨ ਬੈਲਟ ਇਕ ਸਮਾਰਟ ਸੇਫਟੀ ਬੈਲਟ ਹੈ ਜੋ ਔਰਤਾਂ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ।
 

ਜਵਤੇਸ਼ ਸਿੰਘ ਨੇ ਕਿਹਾ ਕਿ ਜੀਪੀਐਸ ਦੇ ਕਾਰਨ ਇਹ ਉਸ ਵਿਅਕਤੀ ਦੀ ਲੋਕੇਸ਼ਨ ਦਾ ਵੀ ਪਤਾ ਚੱਲਦਾ ਰਹੇਗਾ ਜਿਸ ਨੇ ਇਸ ਨੂੰ ਪਹਿਨਿਆ ਹੋਇਆ ਹੈ। ਮੋਬਾਈਲ ਐਪ ਦੀ ਮਦਦ ਨਾਲ ਨਿਰੰਤਰ ਲੋਕੇਸ਼ਨ ਦੀ ਜਾਣਕਾਰੀ ਮਿਲਦੀ ਰਹੇਗੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Chandigarh University students invent QueenBelt with GPS distress calling for women safety