ਵਿਗਿਆਨੀਆਂ ਨੇ ਬਿਨ੍ਹਾਂ ਕਿਸੇ ਚੂਹੇ ਦੇ ਹੀ ਦੋ ਚੂਹਿਆਂ ਦੇ ਜੀਨ ਨਾਲ ਚੂਹੇ ਦੇ ਬੱਚੇ ਪੈਦਾ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ। ਇਸ ਨਵੇਂ ਤਜਰਬੇ ਨਾਲ ਉਤਸ਼ਾਹਿਤ ਵਿਗਿਆਨੀ ਕਹਿ ਰਹਿ ਹਨ ਕਿ ਇਹ ਉਹਨਾਂ ਸਮਲਿੰਗੀ ਜੋੜਿਆਂ ਦੇ ਲਈ ਆਸ ਪੈਦਾ ਕਰਦਾ ਹੈ ਜੋ ਆਪਣੇ ਖੁਦ ਦੀ ਜੈਵਿਕ ਸੰਤਾਨ ਚਾਹੁੰਦੇ ਹਨ।
ਚੀਨ ਦੇ ਬੀਜਿੰਗ ਵਿੱਚ ਚੀਨੀ ਅਕੈਡਮੀ ਆਫ ਸਾਇੰਸਿਜ਼ ਦੇ ਵਿਗਿਆਨੀਆਂ ਨੂੰ ਦੋ ਚੂਹਿਆਂ ਦੇ ਡੀਐਨਏ ਨਾਲ 29 ਸਿਹਤਮੰਦ ਚੂਹਿਆਂ ਨੂੰ ਜਨਮ ਦੇਣ ਵਿੱਚ ਸਫ਼ਲਤਾ ਮਿਲੀ। ਇਸ ਸਮੁੱਚੀ ਪ੍ਰਕਿਰਿਆ ਦੇ ਦੌਰਾਨ ਮਰਦ ਚੂਹੇ ਦੇ ਸ਼ੁਕ੍ਰਾਣੂ ਦੀ ਕੋਈ ਲੋੜ ਨਹੀਂ ਪਈ। ਚੰਗੀ ਗੱਲ ਇਹ ਹੈ ਕਿ ਇਹ ਚੂਹੇ ਪੂਰੀ ਤਰ੍ਹਾਂ ਤੰਦਰੁਸਤ ਰਹੇ ਫਿਰ ਬਾਅਦ ਵਿੱਚ ਉਹ ਖੁਦ ਅੱਗੇ ਪਿਤਾ ਵੀ ਬਣ ਗਏ। ਵਿਗਿਆਨੀ ਕਹਿੰਦੇ ਹਨ ਕਿ ਇਹ ਤਕਨੀਕ ਸਮਲਿੰਗੀ ਲੋਕਾਂ ਲਈ ਇੱਕ ਦਿਨ ਪ੍ਰਭਾਵਸ਼ਾਲੀ ਸਿੱਧ ਹੋਵੇਗੀ।
ਮਾਹਿਰਾਂ ਦਾ ਕਹਿਣਾ ਹੈ ਕਿ ਚੂਹਿਆਂ ਦੇ ਜੀਨਾਂ ਅਤੇ ਸਟੈਮ ਸੈੱਲਾਂ ਦੀ ਵਰਤੋਂ ਵਿੱਚ ਹੋਏ ਬਦਲਾਅ ਦੇ ਇਸਤੇਮਾਲ ਨਾਲ, ਇਹ ਤਕਨੀਕ ਜੀਵ ਵਿਗਿਆਨ ਨੂੰ ਸਮਝਣ ਵਿਚ ਸਹਾਇਕ ਹੋ ਸਕਦੀ ਹੈ। ਆਕਲੈਂਡ ਯੂਨੀਵਰਸਿਟੀ ਦੇ ਡਾਕਟਰ ਥੇਰੇਸਾ ਹੋਮਸ ਇਸ ਅਧਿਐਨ ਵਿਚ ਸ਼ਾਮਲ ਨਹੀਂ ਸਨ, ਪਰ ਉਹ ਇਸ ਬਾਰੇ ਬਹੁਤ ਖੁਸ਼ ਹਨ। ਉਹ ਕਹਿੰਦੇ ਹਨ ਕਿ ਇਹ ਬਹੁਤ ਕੁਝ ਸਮਝਣ ਵਿੱਚ ਸਹਾਇਤਾ ਕਰੇਗਾ। ਇਹ ਵਿਗਿਆਨ ਨੂੰ ਭਵਿੱਖ ਵਿੱਚ ਸਮੂਲਿੰਗੀ ਜੋੜਿਆਂ ਦੇ ਬੱਚਿਆਂ ਨੂੰ ਡੀਐਨਏ ਨਾਲ ਪੈਦਾ ਕਰਨ ਦੇ ਯੋਗ ਬਣਾਵੇਗਾ। ਖੋਜਕਰਤਾਵਾਂ ਅਨੁਸਾਰ ਆਧੁਨਿਕ ਜੈਨੇਟਿਕ ਤਕਨੀਕ ਅਪਣਾਉਣ ਵਿੱਚ ਰੁਕਾਵਟਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਸਾਇੰਸਦਾਨਾਂ ਨੇ ਇੱਕ ਬੱਚੇ ਨੂੰ ਉਸੇ ਲਿੰਗ ਦੇ ਜੋੜ ਤੋਂ ਪੈਦਾ ਕਰਨ ਲਈ 'ਹੈਪਲੋਇਡ' ਸਟੈਮ ਸੈੱਲਾਂ ਦੀ ਵਰਤੋਂ ਕੀਤੀ।ਇਸ ਸੈੱਲ ਵਿੱਚ, ਆਮ ਤੌਰ ਤੇ ਕ੍ਰੋਮੋਸੋਮਸ ਦੀ ਗਿਣਤੀ ਅੱਧੀ ਹੁੰਦੀ ਹੈ।