ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​VIDEO: ਕਾਂਗਰਸ ਪ੍ਰਧਾਨ ਨੇ ਕਿਹਾ, ‘ਮੈਨੂੰ ਸਿਰਫ਼ ‘ਰਾਹੁਲ’ ਆਖੋ, ‘ਸਰ’ ਨਹੀਂ’, ਤੇ ਕੁੜੀ ਸ਼ਰਮਾ ਗਈ

​​​​​​​ਕਾਂਗਰਸ ਪ੍ਰਧਾਨ ਨੇ ਕਿਹਾ, ‘ਮੈਨੂੰ ਸਿਰਫ਼ ‘ਰਾਹੁਲ’ ਆਖੋ, ‘ਸਰ’ ਨਹੀਂ’, ਤੇ ਕੁੜੀ ਸ਼ਰਮਾ ਗਈ

ਚੇਨਈ ਦੇ ਸਟੈਲਾ ਮੈਰਿਸ ਕਾਲਜ ਵਿੱਚ ਅੱਜ ਆਪਸੀ ਗੱਲਬਾਤ ਦੇ ਇੱਕ ਸੈਸ਼ਨ ਦੌਰਾਨ ਇੱਕ ਕੁੜੀ ਨੇ ਜਦੋਂ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਜਦੋਂ ‘ਰਾਹੁਲ ਸਰ’ ਆਖ ਕੇ ਸੰਬੋਧਨ ਕੀਤਾ, ਤਾਂ ਰਾਹੁਲ ਗਾਂਧੀ ਨੇ ਉਸ ਨੂੰ ਕਿਹਾ ਕਿ – ‘ਮੈਨੂੰ ‘ਸਰ’ ਆਖਣ ਦੀ ਥਾਂ ਇਕੱਲਾ ਰਾਹੁਲ ਕਹੋ, ਮੈਨੂੰ ਉਹ ਵੱਧ ਸੁਖਾਵਾਂ ਜਾਪਦਾ ਹੈ।’ ਇਹ ਜਵਾਬ ਸੁਣ ਕੇ ਉਹ ਵਿਦਿਆਰਥਣ ਅਜ਼ਰਾ ਸ਼ਰਮਾ ਗਈ ਤੇ ਚਾਰੇ ਪਾਸੇ ਬੈਠੀਆਂ ਵਿਦਿਆਰਥਣਾਂ ਨੇ ਖ਼ੁਸ਼ੀ ਵਿੱਚ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।

 

 

ਫਿਰ ਜਦੋਂ ਅਜ਼ਰਾ ਨੇ ਦੋਬਾਰਾ ‘ਹਾਇ ਰਾਹੁਲ’ ਨਾਲ ਆਪਣੀ ਗੱਲ ਸ਼ੁਰੂ ਕੀਤੀ, ਤਾਂ ਫਿਰ ਚਾਰੇ ਪਾਸੇ ਤਾੜੀਆਂ ਵੱਜਣ ਲੱਗ ਪਈਆਂ ਕਿਉਂਕਿ ਅਜ਼ਰਾ ਨੇ ਦੂਜੀ ਵਾਰ ਸ਼ਬਦ ‘ਰਾਹੁਲ’ ਉੱਤੇ ਵੱਧ ਜ਼ੋਰ ਦਿੱਤਾ ਸੀ।

 

 

ਰਾਹੁਲ ਗਾਂਧੀ ਨੇ ਅੱਜ ਕਾਲੀ ਟੀ–ਸ਼ਰਟ ਤੇ ਨੀਲੀ ਜੀਨਜ਼ ਪਹਿਨੀ ਹੋਈ ਸੀ। ਜਦੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਕਾਲਜ ਦੀ ਲਾਈਟ–ਮਿਊਜ਼ਿਕ ਵਾਲੀ ਟੀਮ ਕੁਝ ਪੁੱਛਣਾ ਚਾਹੁੰਦੀ ਹੈ, ਤਾਂ ਸੁਆਲ ਪੁੱਛੇ ਜਾਣ ਤੋਂ ਪਹਿਲਾਂ ਹੀ ਰਾਹੁਲ ਗਾਂਧੀ ਨੇ ਕਿਹਾ,‘ਮੈਨੂੰ ਗਾਉਣ ਲਈ ਨਾ ਆਖਿਓ…।’ ਫਿਰ ਭੀੜ ਤਾੜੀਆਂ ਮਾਰ ਕੇ ਖ਼ੁਸ਼ੀ ਜ਼ਾਹਿਰ ਕਰਨ ਲੱਗੀ।

 

ਇੱਕ ਹੋਰ ਵਾਰ ਕਾਂਗਰਸੀ ਆਗੂ ਨੇ ਇੱਕ ਹੋਰ ਵਿਦਿਆਰਥਣ ਨੂੰ ਸ਼ਸ਼ੋਪੰਜ ਵਿੱਚ ਪਾ ਦਿੱਤਾ; ਜਦੋਂ ਉਸ ਨੇ ਨੋਟਬੰਦੀ ਬਾਰੇ ਕਾਂਗਰਸ ਦਾ ਸਟੈਂਡ ਪੁੱਛਿਆ; ਤਾਂ ਰਾਹੁਲ ਗਾਂਧੀ ਨੇ ਜਵਾਬ ਦੇਣ ਦੀ ਥਾਂ ਉਲਟਾ ਉਸ ਵਿਦਿਆਰਥਣ ਨੂੰ ਸੁਆਲ ਕੀਤਾ – ‘ਮੈਨੂੰ ਦੱਸੋ ਕਿ ਤੁਸੀਂ ਨੋਟਬੰਦੀ ਬਾਰੇ ਕੀ ਸੋਚਦੇ ਹੋ। ਕੀ ਤੁਹਾਨੂੰ ਨੋਟਬੰਦੀ ਪਸੰਦ ਆਈ ਸੀ?’

 

 

ਤਦ ਪਹਿਲਾਂ ਜਵਾਬ ਉਸ ਵਿਦਿਆਰਥਣ ਵੱਲੋਂ ਨਹੀਂ, ਸਗੋਂ ਭੀੜ ਨੇ ਬਹੁਤ ਉੱਚੀ ਦੇਣੇ ‘ਨੋ’ ਭਾਵ ‘ਨਹੀਂ’ ਆਖਿਆ। ਉਸ ਕੁੜੀ ਦਾ ਜਵਾਬ ਵੀ ‘ਨਾਂਹ’ ਵਿੱਚ ਹੀ ਸੀ।

 

 

ਰਾਹੁਲ ਗਾਂਧੀ ਨੇ ਕਿਹਾ ਕਿ ਜੇ ਨੋਟਬੰਦੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਆ ਕੇ ਤੁਹਾਡੀ (ਵਿਦਿਆਰਥੀਆਂ ਦੀ) ਸਲਾਹ ਲੈ ਲੈਂਦੇ, ਤਾਂ ਉਨ੍ਹਾਂ ਨੂੰ ਸਹੀ ਜਵਾਬ ਮਿਲ ਜਾਣਾ ਸੀ। ਫਿਰ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਦੀਆਂ ਆਰਥਿਕ ਨੀਤੀਆਂ ਦੀ ਆਲੋਚਨਾ ਸ਼ੁਰੂ ਕਰ ਦਿੱਤੀ।

 

 

ਰਾਹੁਲ ਗਾਂਧੀ ਨੇ ਵਿਦਿਆਰਥਣਾਂ ਨਾਲ ਕਾਂਗਰਸ ਦੀ 2014 ਦੀਆਂ ਲੋਕ ਸਭਾ ਚੋਣਾਂ ’ਚ ਹਾਰ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ 2014 ਵਿੱਚ ਉਹ ਨੌਜਵਾਨ ਸਨ ਤੇ ਨਾਲ ਹੀ ਉਨ੍ਹਾਂ ਕਿਹਾ – ‘ਮੈਂ ਹਾਲੇ ਵੀ ਜਵਾਨ ਹਾਂ, ਬੱਸ ਥੋੜ੍ਹੀ ਜਿਹੀ ਉਮਰ ਜ਼ਿਆਦਾ ਹੋ ਗਈ ਹੈ।’ ਇਹ ਸੁਣ ਕੇ ਵੀ ਭੀੜ ਬਹੁਤ ਖ਼ੁਸ਼ ਹੋਈ।

 

 

ਸ੍ਰੀ ਰਾਹੁਲ ਗਾਂਧੀ ਦੀ ਉਸ ਗੱਲ ਉੱਤੇ ਵੀ ਬਹੁਤ ਤਾੜੀਆਂ ਵੱਜੀਆਂ, ਜਦੋਂ ਉਨ੍ਹਾਂ ਕਿਹਾ ਕਿ ਔਰਤਾਂ ਨਾਲ ਵਿਵਹਾਰ ਦੇ ਮਾਮਲੇ ਵਿੱਚ ਦੱਖਣੀ ਭਾਰਤ ਤੇ ਤਾਮਿਲ ਨਾਡੂ ਹਰ ਹਾਲਤ ਵਿੱਚ ਉੱਤਰੀ ਭਾਰਤ ਨਾਲੋਂ ਬਿਹਤਰ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress President said Call me only Rahul not Sir