ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਗਾਂਧੀ ਦਾ ਨਾਮ ਨਾ ਲੈਣ ’ਤੇ ਹੌਲਦਾਰ ਹਾਰਿਆ 6,40,00 ਰੁਪਏ

ਕੌਣ ਬਣੇਗਾ ਕਰੋੜਪਤੀ (ਕੇਬੀਸੀ-11) ਸ਼ੋਅ ਚ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਬਾਰੇ ਇੱਕ ਵੱਡਾ ਸਵਾਲ ਪੁੱਛਿਆ ਗਿਆ ਜਿਸ ਚ ਅਮਿਤਾਭ ਬੱਚਨ ਦੇ ਸਾਹਮਣੇ ਹੌਟ-ਸੀਟ ‘ਤੇ ਬੈਠਿਆ ਉਮੀਦਵਾਰ ਸਹੀ ਜਵਾਬ ਨਾ ਦੇ ਸਕਿਆ ਤੇ 6 ਲੱਖ 40 ਹਜ਼ਾਰ ਰੁਪਏ ਦੀ ਰਕਮ ਹਾਰ ਗਿਆ।

 

ਦਰਅਸਲ ਰਾਹੁਲ ਗਾਂਧੀ ਬਾਰੇ ਕੌਣ ਬਣੇਗਾ ਕਰੋੜਪਤੀ (ਕੇਬੀਸੀ-11) ਸ਼ੋਅ ਚ ਅਜਿਹਾ ਸਵਾਲ ਆਇਆ ਹੈ, ਜਿਸ ਨੂੰ ਦੇਖ ਕੇ ਬਹੁਤ ਲੋਕ ਹੈਰਾਨ ਹਨ।

 

ਰਾਹੁਲ ਗਾਂਧੀ 'ਤੇ ਪੁੱਛੇ ਗਏ ਪ੍ਰਸ਼ਨ 'ਤੇ ਨਵੀਂ ਚਰਚਾ ਉਦੋਂ ਸ਼ੁਰੂ ਹੋਈ, ਜਦੋਂ ਇਸ ਪ੍ਰਸ਼ਨ 'ਤੇ ਅਫਸੋਸ ਜ਼ਾਹਰ ਕਰਦੇ ਹੋਏ ਭਾਜਪਾ ਸੰਸਦ ਮੈਂਬਰ ਤੇਜਸਵੀ ਸੂਰਿਆ ਨੇ ਇਸ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ।

 

ਦਰਅਸਲ ਤੇਜਸਵੀ ਸੂਰਿਆ ਦਾ ਨਾਮ ਵੀ ਪ੍ਰਸ਼ਨ ਦੇ ਵਿਕਲਪਾਂ ਚੋਂ ਇੱਕ ਸੀ। ਇਸ ਦੌਰਾਨ ਜਵਾਬ ਦੇਣ ਵਾਲੇ ਮਥੁਰਾ ਦੇ ਮੁਕਾਬਲੇਬਾਜ਼ ਹੌਲਦਾਰ ਨਰਿੰਦਰ ਸਿੰਘ ਯਾਦਵ ਨੇ ਤੇਜਸ਼ਵੀ ਸੂਰਿਆ ਦਾ ਨਾਮ ਚੁਣਿਆ ਜੋ ਇੱਕ ਗਲਤ ਜਵਾਬ ਨਿਕਲਿਆ ਜਦਕਿ ਇਹ ਸਵਾਲ ਦਾ ਸਹੀ ਜਵਾਬ ਰਾਹੁਲ ਗਾਂਧੀ ਸੀ।

 

ਇਹ ਸੀ ਰਾਹੁਲ ਗਾਂਧੀ ’ਤੇ ਸਵਾਲ

 

ਹੇਠਾਂ ਲਿਖੀ 17ਵੀਂ ਲੋਕ ਸਭਾ ਦੇ ਸੰਸਦ ਮੈਂਬਰਾਂ ਚੋਂ ਕੌਣ ਜਾਪਾਨੀ ਮਾਰਸ਼ਲ ਆਰਟ ਐਕੀਡੋ ਚ ਬਲੈਕ ਬੈਲਟ ਹੈ?

 

ਵਿਕਲਪ:

ਏ) ਗੌਤਮ ਗੰਭੀਰ

ਬੀ) ਰਾਹੁਲ ਗਾਂਧੀ

ਸੀ) ਅਨੁਰਾਗ ਠਾਕੁਰ

ਡੀ) ਤੇਜਸਵੀ ਸੂਰਿਆ

 

ਇਸ ਪ੍ਰਸ਼ਨ ਦਾ ਸਹੀ ਉੱਤਰ ਬੀ) ਰਾਹੁਲ ਗਾਂਧੀ ਹੈ ਪਰ ਮੁਕਾਬਲੇਬਾਜ਼ ਨਰਿੰਦਰ ਕੁਮਾਰ ਦੇ ਗਲਤ ਜਵਾਬ ਨੇ ਉਸ ਨੂੰ ਖੇਡ ਤੋਂ ਬਾਹਰ ਕਰ ਦਿੱਤਾ।

 

ਇਸ ਨੂੰ ਵੇਖਦਿਆਂ ਤੇਜਸਵੀ ਸੂਰਿਆ ਨੇ ਮੁਕਾਬਲੇਬਾਜ਼ ਪ੍ਰਤੀ ਹਮਦਰਦੀ ਲਿਖੀ, “ਭਰਾ, ਮੈਂ ਤੁਹਾਡੇ ਲਈ ਬਹੁਤ ਬੁਰਾ ਮਹਿਸੂਸ ਕਰਦਾ ਹਾਂ, ਕਾਸ਼ ਕਿ ਮੈਂ ਸੱਚਮੁੱਚ ਐਕੀਡੋ ਵਿਚ ਇਕ ਬਲੈਕ ਬੈਲਟ ਹੁੰਦਾ। ਬੁਰਾ ਲੱਗ ਰਿਹਾ ਹੈ, ਜੇ ਮੇਰੇ ਕੋਲ ਐਕੀਡੋ ਚ ਬਲੈਕ ਬੈਲਟ ਹੁੰਦੀ ਤਾਂ ਤੁਸੀਂ ਅੱਜ ਥੋੜੇ ਅਮੀਰ ਹੋ ਜਾਂਦੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:constable lost rs 640000 due to not taking Rahul Gandhi s name