ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਲਾਤਕਾਰ ਦੇ ਦੋਸ਼ੀ ਨੇ ਸਜ਼ਾ ਸੁਣਦਿਆਂ ਹੀ ਅਦਾਲਤ ’ਚ ਵੱਢ ਲਿਆ ਆਪਣਾ ਗਲਾ

ਬਲਾਤਕਾਰ ਦੇ ਇਕ ਮਾਮਲੇ ਚ ਦੋਸ਼ੀ ਕਰਾਰ ਦਿੱਤੇ ਜਾਣ ਮਗਰੋ ਸੁਣਾਈ ਗਈ 10 ਸਾਲ ਦੀ ਸਜ਼ਾ ਸੁਣਦਿਆਂ ਹੀ 33 ਸਾਲਾ ਵਿਅਕਤੀ ਨੇ ਅਦਾਲਤ ਚ ਸਭ ਦੇ ਸਾਹਮਣੇ ਆਪਣਾ ਗਲਾ ਵੱਢ ਲਿਆ। ਘਟਨਾ ਮੰਗਲਵਾਰ ਦੀ ਹੈ ਜਦੋਂ ਦੋਸ਼ੀ ਨੇ ਜੱਜ ਦੇ ਸਾਹਮਣੇ ਹੀ ਆਪਣਾ ਗਲਾ ਵੱਢ ਲਿਆ।

 

ਜਾਣਕਾਰੀ ਮੁਤਾਬਕ ਇਸ ਵਿਅਕਤੀ ਦਾ ਨਾਮ ਓਮਕਾਰ ਅਹਿਰਵਾਰ ਹੈ। ਇਸ ਨੇ ਤੇਜ਼ਧਾਰ ਹਥਿਆਰ ਨਾਲ ਆਪਣਾ ਗਲਾ ਤਿੰਨ ਵਾਰ ਵੱਢਣ ਦੀ ਕੋਸ਼ਿਸ਼ ਕੀਤੀ। ਉਹ ਹਥਿਆਰ ਆਪਣੇ ਪਜਾਮੇ ਚ ਲੁਕਾ ਕੇ ਨਾਲ ਅਦਾਲਤ ਦੇ ਅੰਦਰ ਲੈ ਗਿਆ ਸੀ। ਗੰਭੀਰ ਜ਼ਖਮੀ ਹੋਏ ਇਸ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ।

 

ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਦੇ ਬੀਨਾ ਦਾ ਰਹਿਣ ਵਾਲਾ ਉਕਤ ਦੋਸ਼ੀ ਓਮਕਾਰ ਅਹਿਰਵਾਰ ਸਥਾਨਕ ਬੀਨਾ ਤੇਲ ਰਿਫਾਇਨਰੀ ਚ ਕੰਮ ਕਰਦਾ ਸੀ ਤੇ ਇਸ ਦੌਰਾਨ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਦੁਆਰਾ ਲਗਭਗ ਤਿੰਨ ਸਾਲ ਪਹਿਲਾਂ ਛਤਰਪੁਰ ਦੇ ਸਿਵਲ ਲਾਈਨਜ਼ ਖੇਤਰ ਵਿੱਚ ਰਹਿਣ ਵਾਲੀ ਇੱਕ ਵਿਦਿਆਰਥਣ ਨਾਲ ਉਸ ਦੀ ਦੋਸਤੀ ਹੋ ਗਈ।

 

ਸਾਲ 2016 ਚ ਲੜਕੀ ਨੇ ਉਕਤ ਦੋਸ਼ੀ ਵਿਰੁੱਧ ਥਾਣੇ ਚ ਬਲਾਤਕਾਰ ਦਾ ਕੇਸ ਦਰਜ ਕਰਾ ਦਿੱਤਾ ਸੀ ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਅਦ ਚ ਉਸਨੂੰ ਜ਼ਮਾਨਤ 'ਤੇ ਰਿਹਾ ਕਰ ਦਿੱਤਾ ਗਿਆ ਸੀ।

 

ਮੰਗਲਵਾਰ ਨੂੰ ਛਤਰਪੁਰ ਦੇ ਐਡੀਸ਼ਨਲ ਸੈਸ਼ਨ ਜੱਜ ਨੌਰਿਨ ਨਿਗਮ ਦੀ ਅਦਾਲਤ ਨੇ ਅਹਿਰਵਾਰ ਨੂੰ ਬਲਾਤਕਾਰ ਦਾ ਦੋਸ਼ੀ ਮੰਨਿਆ ਤੇ ਉਸ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾ ਦਿੱਤੀ। ਜਿਸ ਸਮੇਂ ਜੱਜ ਨੇ ਆਪਣਾ ਫੈਸਲਾ ਸੁਣਾਇਆ, ਦੋਸ਼ੀ ਨੇ ਆਪਣੇ ਪਜਾਮੇ ਚੋਂ ਚਾਕੂ ਕੱਢਿਆ ਤੇ ਆਪਣੇ ਗਲੇ ’ਤੇ ਤਿੰਨ ਵਾਰ ਹਮਲਾ ਕੀਤਾ। ਜਿਸ ਤੋਂ ਬਾਅਦ ਉਹ ਗੰਭੀਰ ਜ਼ਖਮੀ ਹੋ ਗਿਆ। ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਥੇ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

 

ਛਤਰਪੁਰ ਪੁਲਿਸ ਨੇ ਦੱਸਿਆ ਕਿ ਮੁਲਜ਼ਮ ਜ਼ਮਾਨਤ ’ਤੇ ਬਾਹਰ ਸੀ ਤੇ ਸਿੱਧੇ ਕੋਰਟ ਰੂਮ ਚ ਪੇਸ਼ੀ ਲਈ ਆਇਆ ਸੀ। ਇਸ ਲਈ ਉਹ ਚਾਕੂ ਨੂੰ ਆਪਣੇ ਨਾਲ ਅੰਦਰ ਲਿਜਾਣ ਚ ਸਫਲ ਰਿਹਾ।

 

ਦੋਸ਼ੀ ਦੇ ਪਿਤਾ ਰਾਮਪ੍ਰਸਾਦ ਅਹਿਰਵਾਰ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ ਬੇਕਸੂਰ ਹੈ ਜਦਕਿ ਪੀੜਤ ਲੜਕੀ ਦੇ ਕਿਸੇ ਵੀ ਗੁਆਂਢੀ ਨੇ ਉਨ੍ਹਾਂ ਦੇ ਪੁੱਤਰ ਵਿਰੁੱਧ ਗਵਾਹੀ ਨਹੀਂ ਦਿੱਤੀ ਸੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Convicted of rape ravaged his neck as soon as he heard punishment in court