ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੀਡੀਓ ਬਣਾ ਕੇ ਮਾਸਕ ਨੂੰ ਦੱਸ ਰਿਹਾ ਸੀ ਬੇਲੋੜਾ, ਨਿਕਲਿਆ ਕੋਰੋਨਾ ਪੀੜਤ

ਕੋਰੋਨਾ ਵਾਇਰਸ ਬਾਰੇ ਇਨ੍ਹੀਂ ਦਿਨੀਂ ਟਿੱਕ-ਟਾਕ ਤੇ ਬਹੁਤ ਸਾਰੇ ਵਿਡੀਓਜ਼ ਚੱਲ ਰਹੇ ਹਨ। ਕੁਝ ਮਜ਼ਾਕੀਆ ਹਨ ਤੇ ਕੁਝ ਸੰਕਰਮਣ ਤੋਂ ਬਚਣ ਲਈ ਕੇਂਦਰ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਦੇ ਦਿਖਾਈ ਦਿੱਤੇ ਹਨ। ਅਜਿਹੀ ਹੀ ਇਕ ਟਿੱਕ-ਟਾਕ ਵੀਡੀਓ ਵਿਚ ਇਕ ਨੌਜਵਾਨ ਨੇ ਮਾਸਕ ਦਾ ਬੇਲੋੜਾ ਦੱਸਦਿਆਂ ਉਸ ਦਾ ਮਜ਼ਾਕ ਉਡਾਇਆ ਇਹ ਨੌਜਵਾਨ ਹੁਣ ਕੋਰੋਨਾ ਪੀੜਤ ਪਾਇਆ ਗਿਆ ਹੈ

 

ਜਾਣਕਾਰੀ ਮੁਤਾਬਕ ਮੱਧ ਪ੍ਰਦੇਸ਼ ਦੇ ਸਾਗਰ ਸ਼ਹਿਰ ਸਰਕਾਰੀ ਬੁੰਦੇਲਖੰਡ ਮੈਡੀਕਲ ਕਾਲਜ ਦੇ ਡੀਨ ਡਾ. ਜੀ ਐਸ ਪਟੇਲ ਨੇ ਐਤਵਾਰ ਨੂੰ ਦਸਿਆ ਕਿ 10 ਅਪ੍ਰੈਲ ਨੂੰ 25 ਸਾਲਾ ਨੌਜਵਾਨ ਦੇ ਪੀੜਤ ਹੋਣ ਦੀ ਪੁਸ਼ਟੀ ਹੋਈ। ਉਹ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਤੋਂ ਵੀਡੀਓ ਵੀ ਬਣਾ ਕੇ ਪੋਸਟ ਕਰ ਰਿਹਾ ਸੀ, ਸ਼ਿਕਾਇਤ ਮਿਲਣ ਤੋਂ ਬਾਅਦ ਉਸ ਦਾ ਮੋਬਾਈਲ ਖੋਹ ਲਿਆ ਗਿਆ ਨੌਜਵਾਨ ਦੀ ਹਾਲਤ ਸਥਿਰ ਹੈ ਉਹ ਸਾਗਰ ਜ਼ਿਲੇ ਵਿਚ ਕੋਰੋਨਾ ਦਾ ਪਹਿਲਾ ਮਰੀਜ਼ ਹੈ

 

ਆਪਣੀ ਪਹਿਲੀ ਟਿੱਕ-ਟਾਕ ਵੀਡੀਓ ਵਿਚ ਉਹ ਮਾਸਕ ਦਾ ਮਜ਼ਾਕ ਉਡਾਉਂਦੇ ਦਿਖਾਈ ਦਿੱਤਾ ਹੈ। ਜਿਸ ਉਹ ਕਹਿ ਰਿਹਾ ਸੀ ਕਿ ਇਸ ਕੱਪੜੇ ਦੇ ਟੁਕੜੇ ਉੱਤੇ ਕੀ ਭਰੋਸਾ ਕਰਨਾ ਹੈ, ਭਰੋਸਾ ਕਰਨਾ ਹੈ ਤਾਂ ਉੱਪਰ ਵਾਲੇ ਖੁਦਾ ’ਤੇ ਕਰੋ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus:25 year old TikTok user who poked fun at use of masks has tested positive for Covid-19