ਓਡੀਸ਼ਾ ਦੇ ਮਯੂਰਭੰਜ ਜ਼ਿਲ੍ਹੇ ਚ ਇਕ ਕਬੀਲੇ ਦੇ ਦੋ ਵਿਅਕਤੀਆਂ ਨੇ ਕਥਿਤ ਤੌਰ 'ਤੇ ਕਾਲੇ ਜਾਦੂ ਕਰਨ ਦੇ ਸ਼ੱਕ 'ਚ ਇਕ ਆਦਿਵਾਸੀ ਜੋੜੇ ਦਾ ਕਤਲ ਕਰ ਦਿੱਤਾ। ਪੁਲਿਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਦੱਸਿਆ ਗਿਆ ਕਿ ਪਿੰਡ ਸੀਤਾਰਾਮ ਸਾਹੀ ਚ ਰਹਿਣ ਵਾਲੇ 62 ਸਾਲਾ ਸੀਤਾਰਾਮ ਸਿੰਘ ਅਤੇ ਉਨ੍ਹਾਂ ਦੀ ਪਤਨੀ 52 ਸਾਲਾ ਲਾਤੋ ਸਿੰਘ ਐਤਵਾਰ ਤੋਂ ਲਾਪਤਾ ਸਨ। ਦੋਵਾਂ ਦੀਆਂ ਲਾਸ਼ਾਂ ਬੁੱਧਵਾਰ ਨੂੰ ਓਡੀਸ਼ਾ ਆਫਦਾ ਪ੍ਰਬੰਧਨ ਫੋਰਸ ਅਤੇ ਫਾਇਰ ਵਿਭਾਗ ਦੇ ਕਰਮਚਾਰੀਆਂ ਨੇ ਸੋਨੋ ਨਦੀ ਤੋਂ ਬਰਾਮਦ ਕੀਤੀਆਂ।
ਕਾਪਟੀਪਾਡਾ ਪੁਲਿਸ ਥਾਣੇ ਚ ਦਰਜ ਸ਼ਿਕਾਇਤ ਅਨੁਸਾਰ ਦਿਬਾਕਰ ਸਿੰਘ ਅਤੇ ਉਸਦੇ ਸਾਥੀ ਚੰਪਾਈ ਨੇ ਕਥਿਤ ਤੌਰ 'ਤੇ ਜੋੜੇ ਦੀ ਹੱਤਿਆ ਕੀਤੀ ਤੇ ਲਾਸ਼ਾਂ ਨੂੰ ਪੱਥਰ ਬੰਨ੍ਹ ਕੇ ਨਦੀ ਚ ਸੁੱਟ ਦਿੱਤਾ।
ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦਿਬਾਕਰ ਸਿੰਘ ਨੂੰ ਸ਼ੱਕ ਸੀ ਕਿ ਜੋੜਾ ਕਾਲਾ ਜਾਦੂ ਕਰਦਾ ਹੈ, ਜਿਸ ਕਾਰਨ ਉਸਦੇ ਰਿਸ਼ਤੇਦਾਰਾਂ ਨੂੰ ਬੁਖਾਰ ਹੋ ਗਿਆ ਸੀ।
.