ਅਗਲੀ ਕਹਾਣੀ

Video : ਪੰਜਾਬੀ ਗੀਤ ਸੁਣ ਖੁਦ ਨੂੰ ਨਹੀਂ ਰੋਕ ਸਕੇ ਬਜ਼ੁਰਗ, ਵਾਇਰਲ ਹੋਇਆ ਨੱਚਣਾ

ਪੰਜਾਬੀ ਗੀਤ ਸੁਣ ਖੁਦ ਨੂੰ ਨਹੀਂ ਰੋਕ ਸਕੇ ਬਜ਼ੁਰਗ

ਵਿਆਹ ਜਾਂ ਪਾਰਟੀਆਂ `ਚ ਜਦੋਂ ਡੀ ਜੇ `ਤੇ ਗੀਤ ਚਲਦਾ ਤਾਂ, ਅਕਸਰ ਲੋਕ ਥਿਰਕ ਉਠਦੇ ਹਨ। ਸ਼ਾਇਦ ਅਜਿਹਾ ਹੀ ਕੁਝ ਹੋਇਆ ਇਸ ਬਜ਼ੁਰਗ ਜੋੜੇ ਨਾਲ ਵੀ। ਇਸ ਜੋੜੇ ਨੇ ਅਜਿਹਾ ਡਾਂਸ ਕੀਤਾ ਜਿਵੇਂ ਅੰਗਰੇਜ਼ੀ ਦੀ ਕਹਾਵਤ ਹੈ, 'Dance like noone is watching.'  ਇਨ੍ਹਾਂ ਦੇ ਨੱਚਣ ਦੀ ਵੀਡੀਓ ਦੇਖਕੇ ਤੁਹਾਡੇ ਚਿਹਰੇ `ਤੇ ਵੀ ਖੁਸ਼ੀ ਆ ਜਾਵੇਗੀ।


ਇਹ ਵੀਡੀਓ ਮਾਈਕ੍ਰੋਬਲਾਗਿੰਗ ਵੈਬਸਾਈਟ ਟਵੀਟ `ਤੇ ਯੂਜ਼ਰ @sujank14 ਨੇ ਪੋਸਟ ਕੀਤਾ ਹੈ। ਇਸ ਨੂੰ 60,700 ਵਾਰ ਦੇਖਿਆ ਜਾ ਚੁੱਕਿਆ ਹੈ ਅਤੇ 2355 ਲਾਈਕ ਮਿਲ ਚੁੱਕੇ ਹਨ। ਇਸ ਵੀਡੀਓ `ਚ ਬੰਦ ਗਲਾ ਸੂਟ ਪਾ ਕੇ ਅਤੇ ਪੱਗ ਬੰਨ੍ਹ ਕੇ ਇਕ ਸਿੱਖ ਬਜ਼ੁਰਗ ਇਕ ਮਹਿਲਾ ਨਾਲ ਨੱਚ ਰਿਹਾ ਹੈ। ਇਨ੍ਹਾਂ ਨੂੰ ਦੇਖਕੇ ਕੋਈ ਵੀ ਇਹ ਹੀ ਕਹੇਗਾ ਕਿ ਜੇਕਰ ਤੁਹਾਡਾ ਦਿਲ ਜਵਾਨ ਹੈ, ਤਾਂ ਉਮਰ ਬੱਸ ਇਕ ਗਿਣਤੀ ਹੈ।
ਉਮਰ ਦੇ ਇਸ ਪੜਾਅ `ਤੇ ਵੀ ਦੋਵਾਂ ਦੇ ਸਰੀਰ `ਚ ਲਚਕ ਅਤੇ ਜਬਰਦਸਤ ਤਾਲਮੇਲ ਸਿੱਖ ਰਿਹਾ ਹੈ। ਇਨ੍ਹਾਂ ਦੀ ਕਿਊਟ ਕੇਮਿਸਟਰੀ `ਤੇ ਸੋਸ਼ਲ ਮੀਡੀਆ ਝੂਮ ਉੱਠਿਆ ਹੈ। 

 

 


  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:couple s amazing moves on punjabi beats have twitter swooning