ਚੀਨ ਦੇ ਦੱਖਣ-ਪੱਛਮੀ ਸਿਚੁਆਨ ਸੂਬੇ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਬੁੱਤ ਦੀ ਮੂਰਤੀ ਚਾਰ ਮਹੀਨਿਆਂ ਦੀ ਜਾਂਚ-ਪਰਖ ਤੋਂ ਗੁਜ਼ਰੇਗੀ। ਬੁੱਤ ਦੀ ਮੁਰੰਮਤ ਲਈ ਚੱਲ ਰਹੀ ਕਵਾਇਦ ਦੇ ਤਹਿਤ ਮੌਕੇ 'ਤੇ ਇਸ ਦੀ ਜਾਂਚ ਕੀਤੀ ਜਾਵੇਗੀ।
ਲੇਸ਼ਾਨ ਸ਼ਹਿਰ ਦੀ ਇੱਕ 71 ਮੀਟਰ ਉੱਚੀ ਬੁੱਤ ਦੀ ਮੂਰਤੀ ਦੀ ਛਾਤੀ ਤੇ ਪੇਟ ਦੇ ਹਿੱਸੇ ਵਿਚ ਦਰਾੜ ਆ ਗਈ ਹੈ ਤੇ ਇਹ ਕਈ ਪਾਸਿਓ ਟੁੱਟ ਵੀ ਚੁੱਕੀ ਹੈ। ਲੇਸ਼ਾਨ ਖੇਤਰ ਦੀ ਪ੍ਰਬੰਧਨ ਕਮੇਟੀ ਨੇ ਇਹ ਜਾਣਕਾਰੀ ਦਿੱਤੀ।
ਚੀਨ ਦੀ ਸਰਕਾਰੀ ਖ਼ਬਰ ਏਜੰਸੀ ਜਿਨਹੁਆ ਨੇ ਦੱਸਿਆ ਹੈ ਕਿ 8 ਅਕਤੂਬਰ ਤੋਂ ਸ਼ੁਰੂ ਹੋ ਰਹੀ ਜਾਂਚ ਪ੍ਰਕਿਰਿਆ ਦੌਰਾਨ, ਬੁੱਧ ਦੀ ਮੂਰਤੀ ਦਾ ਮੁੱਖ ਹਿੱਸਾ ਅਧੂਰਾ ਜਾਂ ਪੂਰੀ ਤਰ੍ਹਾਂ ਢੱਕਿਆ ਜਾਵੇਗਾ।
ਨਿਊਜ਼ ਏਜੰਸੀ ਭਾਸ਼ਾ ਦੇ ਅਨੁਸਾਰ ਇਸ ਮੂਰਤੀ ਨੂੰ ਦਰਜਨਾਂ ਸੱਭਿਆਚਾਰਕ ਵਿਸ਼ੇਸਕਾਂ ਦੀ ਨਿਗਰਾਨੀ ਹੇਠ ਜਾਂਚਿਆ ਜਾਵੇਗਾ। ਇਸ ਵਿੱਚ, 3 ਡੀ ਲੇਜ਼ਰ ਸਕੈਨਿੰਗ, ਇੰਫਰਾਰੈੱਡ ਥਰਮਲ ਇਮੇਜਿੰਗ ਵਰਗੀ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ ਤੇ ਡਰੋਨ ਨਾਲ ਏਰੀਅਲ ਸਰਵੇਖਣ ਕੀਤਾ ਕਰੇਗਾ।
ਬੁੱਧ ਦੀ ਇਸ ਮੂਰਤੀ ਦੀ ਉਸਾਰੀ ਦਾ ਕੰਮ 90 ਸਾਲਾ ਵਿੱਚ ਪੂਰਾ ਹੋਇਆ ਸੀ। ਇਸਨੂੰ ਬਣਾਉਣ ਦਾ ਕੰਮ ਤਾਂਗ ਰਾਜਵੰਸ਼ (618-907) ਦੇ ਸ਼ਾਸਨ ਦੇ ਦੌਰਾਨ ਸਾਲ 713 ਵਿਚ ਸ਼ੁਰੂ ਹੋਇਆ ਸੀ। ਇਹ ਮੂਰਤੀ ਜੋ ਯੁਨੇਸਕੋ ਦੁਆਰਾ ਵਿਸ਼ਵ ਕਲਚਰਲ ਹੈਰੀਟੇਜ ਘੋਸ਼ਿਤ ਕੀਤੀ ਗਈ ਹੈ, ਦੀ ਜਾਂਚ ਕਈ ਵਾਰ ਕੀਤੀ ਗਈ ਹੈ ਤੇ ਮੁਰੰਮਤ ਵੀ ਕੀਤੀ ਗਈ ਹੈ।