ਓਡੀਸ਼ਾ ਵਿੱਚ ਇੱਕ ਸਕੂਲ ਅਧਿਆਪਕ ਦੁਆਰਾ ਵਿਲੱਖਣ ਢੰਗ ਨਾਲ ਪੜ੍ਹਾਉਣ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਓਡੀਸ਼ਾ ਵਿੱਚ ਇੱਕ ਸਕੂਲ ਅਧਿਆਪਕ ਬੱਚਿਆਂ ਨੂੰ ਜਿਸ ਤਰੀਕੇ ਨਾਲ ਪੜ੍ਹਾਉਂਦਾ ਹੈ ਉਹ ਇੰਟਰਨੈਟ ਤੇ ਲੋਕਾਂ ਦਾ ਦਿਲ ਜਿੱਤ ਰਿਹਾ ਹੈ।
ਓਡੀਸ਼ਾ ਦੇ ਕੋਰਾਪੁਟ ਜ਼ਿਲੇ ਦੇ ਲਮਤਾਪੁੱਟ ਅੱਪਰ ਪ੍ਰਾਇਮਰੀ ਸਕੂਲ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ, ਜਿਸ ਵਿਚ ਅਧਿਆਪਕ ਬੱਚਿਆਂ ਨੂੰ ਗਾਉਂਦੇ ਤੇ ਨੱਚਦੇ ਹੋਏ ਪੜਾਉਂਦੇ ਦਿਖਾਈ ਦੇ ਰਿਹਾ ਹੈ।
ਇਸ ਵੀਡੀਓ ਵਿੱਚ ਸਕੂਲ ਦੇ ਮੁੱਖ ਅਧਿਆਪਕ ਪ੍ਰਫੁੱਲ ਕੁਮਾਰ ਪਾਥੀ ਕਲਾਸਰੂਮ ਵਿੱਚ ਬੱਚਿਆਂ ਨੂੰ ਵਿਲੱਖਣ ਢੰਗ ਨਾਲ ਸਬਕ ਸਿਖਾਉਂਦੇ ਦਿਖਾਈ ਦੇ ਰਹੇ ਹਨ। ਕਿਤਾਬ ਨੂੰ ਹੱਥ ਚ ਫੜ ਕੇ ਅਧਿਆਪਕ ਪ੍ਰਫੁੱਲ ਕੁਮਾਰ ਬੱਚਿਆਂ ਨੂੰ ਗਾ ਕੇ ਅਤੇ ਹਾਓ ਭਾਓ ਨਾਲ ਪਾਠ ਪੜ੍ਹਾ ਰਿਹਾ ਹੈ। ਚੰਗੀ ਗੱਲ ਇਹ ਹੈ ਕਿ ਉਨ੍ਹਾਂ ਨਾਲ ਬੱਚੇ ਵੀ ਉਸੇ ਉਤਸ਼ਾਹ ਨਾਲ ਸਿੱਖਦੇ ਹੋਏ ਦਿਖਾਈ ਦੇ ਰਹੇ ਹਨ।
ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਅਧਿਆਪਕ ਬੱਚਿਆਂ ਨੂੰ ਨੱਚ-ਨੱਚ ਕੇ ਪੜ੍ਹਾ ਰਿਹਾ ਹੈ ਤੇ ਬੱਚੇ ਵੀ ਅਧਿਆਪਕ ਦੀ ਹਮਾਇਤ ਕਰਦੇ ਖੁਸ਼ ਦਿਖਾਈ ਦੇ ਰਹੇ ਹਨ।
56 ਸਾਲਾ ਪ੍ਰਫੁੱਲ ਕੁਮਾਰ ਪਾਥੀ ਕੋਰਾਪੁਟ ਚ ਨੂੰ ਡਾਂਸਿੰਗ ਸਰ ਵਜੋਂ ਜਾਣੇ ਜਾਂਦੇ ਹਨ। ਉਹ 2008 ਤੋਂ, ਜਦੋਂ ਤੋਂ ਉਹ ਸਰਵ ਸਿੱਖਿਆ ਅਭਿਆਨ ਦੇ ਰਿਸੋਰਸ ਪਰਸਨ ਸਨ, ਬੱਚਿਆਂ ਨੂੰ ਵਿਲੱਖਣ ਢੰਗ ਨਾਲ ਪੜ੍ਹਾ ਰਹੇ ਹਨ।
ਅਧਿਆਪਕ ਪਾਥੀ ਨੇ ਕਿਹਾ ਕਿ "ਮੈਂ ਦੇਖਿਆ ਕਿ ਅਧਿਆਪਨ ਨੂੰ ਮਜ਼ੇਦਾਰ ਬਣਾਇਆ ਜਾਣਾ ਚਾਹੀਦਾ ਹੈ ਨਾ ਕਿ ਉਦਾਸੀ ਭਰਿਆ। ਇਸ ਲਈ ਮੈਂ ਆਪਣਾ ਸਿਖਾਉਣ ਦਾ ਤਰੀਕਾ ਤਿਆਰ ਕੀਤਾ ਹੈ। ਉਨ੍ਹਾਂ ਅੱਗੇ ਕਿਹਾ“ਮੈਂ ਦੇਖਿਆ ਕਿ ਜਦੋਂ ਮੈਂ ਗੀਤ ਅਤੇ ਡਾਂਸ ਰਾਹੀਂ ਪੜ੍ਹਾਉਣਾ ਸ਼ੁਰੂ ਕੀਤਾ ਤਾਂ ਬੱਚਿਆਂ ਨੇ ਵਧੇਰੇ ਦਿਲਚਸਪੀ ਲੈਣੀ ਸ਼ੁਰੂ ਕੀਤੀ। ਇਸ ਢੰਗ ਦੇ ਬਾਅਦ ਤੋਂ ਬੱਚੇ ਸਕੂਲ ਆਉਣ ਲਈ ਵਧੇਰੇ ਰੁਚੀ ਦਿਖਾ ਰਹੇ ਹਨ।
ਪਾਥੀ ਆਪਣੇ ਸਾਰੇ ਪਾਠਾਂ ਨੂੰ ਗੀਤਾਂ ਦੇ ਕ੍ਰਮ ਵਿੱਚ ਬਦਲਦੇ ਹਨ ਤੇ ਸਕੂਲ ਆਉਣ ਤੋਂ ਪਹਿਲਾਂ ਉਨ੍ਹਾਂ ਦਾ ਖੁੱਦ ਅਭਿਆਸ ਕਰਦੇ ਹਨ।
ਉਨ੍ਹਾਂ ਕਿਹਾ ਕਿ “ਜਦੋਂ ਮੈਂ ਕਲਾਸ ਵਿਚ ਦਾਖਲ ਹੁੰਦਾ ਹਾਂ ਤਾਂ ਮੈਂ ਵਿਦਿਆਰਥੀਆਂ ਨੂੰ ਸਰੀਰਕ ਤੌਰ 'ਤੇ ਕਿਰਿਆਸ਼ੀਲ ਰੱਖਣ ਦੀ ਕੋਸ਼ਿਸ਼ ਕਰਦਾ ਹਾਂ ਕਿਉਂਕਿ ਬੱਚੇ ਦੁਪਹਿਰ ਦੇ ਖਾਣੇ ਤੋਂ ਬਾਅਦ ਸੌਂ ਜਾਂਦੇ ਹਨ। ਵਿਦਿਆਰਥੀਆਂ ਦੁਆਰਾ ਕੀਤਾ ਗਿਆ ਡਾਂਸ ਇਹ ਪੱਕਾ ਕਰਦਾ ਹੈ ਕਿ ਉਹ ਕਲਾਸ ਦੇ ਸਮੇਂ ਦੌਰਾਨ ਸੌਂ ਨਹੀਂ ਰਹੇ ਹਨ।
.