ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਨੀਆ ਦੇ ਸਭ ਤੋਂ ਪਿਆਰੇ ਕੁੱਤੇ ਦਾ ਦਿਲ ਟੁੱਟਣ ਕਾਰਨ ਮੌਤ

1 / 3b

2 / 3ਦੁਨੀਆ ਦੇ ਸਭ ਤੋਂ ਪਿਆਰੇ ਕੁੱਤੇ ਦਾ ਦਿਲ ਟੁੱਟਣ ਕਾਰਨ ਮੌਤ

3 / 3ਦੁਨੀਆ ਦੇ ਸਭ ਤੋਂ ਪਿਆਰੇ ਕੁੱਤੇ ਦਾ ਦਿਲ ਟੁੱਟਣ ਕਾਰਨ ਮੌਤ

PreviousNext

ਦੁਨੀਆ ਚ ਸਭ ਤੋਂ ਪਿਆਰੇ ਦਿਖਣ ਵਾਲੇ ਕੁੱਤੇ ਦੀ ਹਾਲ ਹੀ ਚ ਮੌਤ ਹੋ ਗਈ। ਫ਼ੇਸਬੁੱਕ ਤੇ ਇਸ ਕੁੱਤੇ ਦੇ ਕੁੱਲ 16 ਲੱਖ ਫ਼ਾਲੋਅਰਜ਼ ਹਨ।  ਇਸ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਕਿੰਨਾ ਪਿਆਰਾ ਸੀ ਤੇ ਉਸਦੇ ਚਾਹੁਣ ਵਾਲੇ ਕਿੰਨੇ ਸਨ। ਕੁੱਤੇ ਦੇ ਮਾਲਕ ਨੇ ਫ਼ੇਸਬੁੱਕ ਤੇ ਇੱਕ ਸੰਦੇਸ਼ ਪਾ ਕੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ 12 ਸਾਲਾ ਇਸ ਕੁੱਤੇ ਨੇ ਸ਼ਨਿੱਚਰਵਾਰ ਨੂੰ ਦਮ ਤੋੜ ਦਿੱਤਾ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਜਾਣਕਾਰੀ ਮੁਤਾਬਕ ਇਸ ਕੁੱਤੇ ਦਾ ਨਾਂ ‘ਬੂ’ ਸੀ ਤੇ ਇਹ ਪਾਮਿਰੀਅਨ ਨਸਲ ਦਾ ਕੁੱਤਾ ਕਾਫੀ ਮਸ਼ਹੂਰ ਸੀ। ਬੂ ਦੇ ਅਮਰੀਕਨ ਮਾਲਿਕ ਹਮੇਸ਼ਾ ਹੀ ਇਸ ਪੇਜ ਤੇ ਬੂ ਅਤੇ ਉਸਦੇ ਸਾਥੀ ਦੀਆਂ ਤਸਵੀਰਾਂ ਸ਼ੇਅਰ ਕਰਦੇ  ਸਨ। ਪਿਛਲੇ ਸਾਲ ਬੂ ਦੇ ਸਾਥੀ ਦੀ ਮੌਤ ਹੋ ਗਈ ਤੇ ਉਸ ਦਿਨ ਤੋਂ ਬੂ ਚ ਕੁਝ ਤਬਦੀਲੀ ਨਜ਼ਰ ਆਈ।

 

ਬੂ ਦੇ ਮਾਲਿਕ ਨੇ ਫ਼ੇਸਬੁੱਕ ਤੇ ਲਿਖਿਆ ਕਿ ਸਾਥੀ ਦੇ ਚਲੇ ਜਾਣ ਮਗਰੋਂ ਬੂ ਕਾਫੀ ਟੁੱਟ ਗਿਆ ਸੀ ਇਸ ਲਈ ਉਹ ਜ਼ਿਆਦਾ ਦਿਨਾਂ ਤੱਕ ਜਿਊਂਦਾ ਨਹੀਂ ਰਹਿ ਸਕਿਆ। ਸ਼ਾਇਦ ਉਸ ਲਈ ਦੁੱਖ ਤੋਂ ਬਾਹਰ ਆਉਣਾ ਮੁ਼ਸਕਲ ਸੀ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਮਾਲਕ ਮੁਤਾਬਕ ਇਹ ਸਮਾਂ ਸਾਡੇ ਪਰਿਵਾਰ ਲਈ ਬੇਹੱਦ ਮੁਸ਼ਕਲਾਂ ਭਰਿਆ ਹੈ ਪਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਬੂ ਨੂੰ ਇਸ ਦਰਦ ਤੋਂ ਛੁੱਟਕਾਰਾ ਮਿਲ ਗਿਆ। ਹੁਣ ਦੋਵੇਂ ਜੰਨਤ ਚ ਇੱਕ ਦੂਜੇ ਨਾਲ ਮਿਲ ਕੇ ਖੁਸ਼ ਹੋ ਰਹੇ ਹੋਣਗੇ।

 

ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ਤੇ ਬੂ ਨੂੰ ਲੋਕ ਜਾਣਦੇ ਸਨ ਸਗੋਂ ਸਾਲ 2012 ਚ ਬੂ ਨੂੰ ਵਰਜਿਨ ਅਮਰੀਕਾ ਦਾ ਪਾਲਤੂ ਜਾਨਵਰ ਵੀ ਐਲਾਨਿਆ ਜਾ ਚੁੱਕਾ ਹੈ। ਇਸਦੇ ਨਾਲ ਹੀ ਸਾਲ 2011 ਚ ‘ਬੂ: ਦ ਲਾਈਫ਼ ਆਫ਼ ਦਾ ਵਲਡਸ ਕਿਊਟੈਸਟ ਡਾਗ’ ਦੇ ਨਾਂ ਨਾਲ ਬੂ ਤੇ ਇੱਕ ਕਿਤਾਬ ਵੀ ਛੱਪ ਚੁਕੀ ਹੈ ਜਿਸ ਵਿਚ ਬੂ ਦੀ ਕਈ ਸਾਰੀ ਤਸਵੀਰਾਂ ਛਪੀਆਂ ਹੋਈਆਂ ਹਨ।

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:death of the worlds most beloved dog has broken