ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਸਪਨਾ ਚੌਧਰੀ ਦੇ ਗੀਤ ’ਤੇ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਕੀਤਾ ਡਾਂਸ

ਹਰਿਆਣਾ ਦੀ ਮਸ਼ਹੂਰ ਡਾਂਸਰ ਤੋਂ ਬਾਲੀਵੁੱਡ ਦੀ ਨਵੀਂ ਅਦਾਕਾਰਾ ਬਣੀ ਸਪਨਾ ਚੌਧਰੀ ਦੇ ਡਾਂਸ ਦਾ ਹਰੇਕ ਕੋਈ ਦੀਵਾਨਾ ਹੈ। ਪੂਰੀ ਦੁਨੀਆ ਚ ਹੀ ਸਪਨਾ ਚੌਧਰੀ ਦੇ ਪ੍ਰਸ਼ੰਸਕ ਉਨ੍ਹਾਂ ਦੇ ਗੀਤਾਂ ਦਾ ਰੱਜ ਕੇ ਆਨੰਦ ਮਾਣਦੇ ਹਨ। ਸਪਨਾ ਚੌਧਰੀ ਦਾ ਮਸ਼ਹੂਰ ਗੀਤ ‘ਤੇਰੀ ਆਖਯਾ ਦਾ ਯੋ ਕਾਜਲਜਦੋਂ ਵੱਜਦਾ ਹੈ ਤਾਂ ਮੌਕੇ ਤੇ ਮੌਜੂਦ ਕੋਈ ਵੀ ਪ੍ਰਸ਼ੰਸਕ ਇਸ ਗੀਤ ਤੇ ਨੱਚੇ ਬਿਨਾ ਨਹੀਂ ਰਹਿ ਸਕਦਾ।

 

ਅਜਿਹਾ ਹੀ ਹੋਇਆ ਹੈ ਦਿੱਲੀ ਦੀਆਂ ਮਹਿਲਾ ਪੁਲਿਸ ਮੁਲਾਜ਼ਮਾਂ ਨਾਲ। ਜਾਣਕਾਰੀ ਮੁਤਾਬਕ 30 ਮਾਰਚ ਨੂੰ ਦੱਖਣੀ-ਪੱਛਮੀ ਦਿੱਲੀ ਚ ਇਕ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ ਜਦੋਂ ਸਟੇਜ ’ਤੇ ਸਪਨਾ ਚੌਧਰੀ ਦਾ ਮਸ਼ਹੂਰ ਗੀਤ ‘ਤੇਰੀ ਆਖਯਾ ਦਾ ਯੋ ਕਾਜਲਗੀਤ ਵੱਜਣ ਲਗਿਆ।

 

ਦਰਅਸਲ ਆਲ ਵੂਮੈਨ ਸੰਪਰਕ ਸਭਾ ਤਹਿਤ ‘ਸੁਨੋ ਸਹੇਲੀ’ ਸਮਾਗਮ ਚ ਸਪਨਾ ਚੌਧਰੀ ਦਾ ਗੀਤ ਵਜਦਿਆਂ ਹੀ ਉੱਥੇ ਪੂਰਾ ਮਾਹੌਲ ਬਦਲ ਗਿਆ। ਸ਼ੁਰੂਆਤ ਚ ਤਾਂ ਸਟੇਜ ਤੇ ਜਿਹੜੀਆਂ 1–2 ਪੁਲਿਸ ਮੁਲਾਜ਼ਮ ਸਨ, ਉਨ੍ਹਾਂ ਨੇ ਇਸ ਗੀਤ ਤੇ ਡਾਂਸ ਕਰਨਾ ਸ਼ੁਰੂ ਕੀਤਾ। ਪਰ ਹੋਲੀ–ਹੋਲੀ ਸਟੇਜ ਤੇ ਹੋਰਨਾਂ ਪੁਲਿਸ ਮੁਲਾਜ਼ਮ ਵੀ ਪੁੱਜ ਗਈਆਂ ਅਤੇ ਖੁੱਲ੍ਹ ਕੇ ਨੱਚਣ ਲੱਗੀਆਂ।

 

ਡਾਂਸ ਕਰਦੇ–ਕਰਦੇ ਹੀ ਕਿਸੇ ਮਹਿਲਾ ਪੁਲਿਸ ਮੁਲਾਜ਼ਮ ਨੇ ਆਈਪੀਐਸ ਬੇਨਿਤਾ ਮੈਰੀ ਦਾ ਹੱਥ ਫੜ੍ਹ ਕੇ ਨੱਚਣਾ ਸ਼ੁਰੂ ਕਰ ਦਿੱਤਾ ਤਾਂ ਉੱਥੇ ਵੱਖਰਾ ਹੀ ਸਮਾਂ ਬੰਨ੍ਹਿਆ ਗਿਆ। ਆਈਪੀਐਸ ਅਫ਼ਸਰ ਨਾਲ ਦਰਜਨਾਂ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਇਸ ਗੀਤ ਤੇ ਰੱਜ ਕੇ ਠੁਮਕੇ ਲਗਾਏ ਤੇ ਚੰਗੀ ਮਸਤੀ ਕੀਤੀ। ਔਰਤਾਂ ਨੂੰ ਉਤਸ਼ਾਹਤ ਕਰਨ ਲਈ ਕਰਵਾਏ ਗਏ ਇਸ ਸਮਾਗਮ ਚ ਪੁਲਿਸ ਮੁਲਾਜ਼ਮਾਂ ਨੇ ਡਾਂਸ ਦਾ ਰੱਜ ਕੇ ਆਨੰਦ ਮਾਣਿਆ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi IPS officer dances on Sapna Chaudharys song