ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਂ–ਧੀ ਇਕੱਠੀਆਂ ਉਡਾਉਂਦੀਆਂ ਨੇ ਹਵਾਈ ਜਹਾਜ਼, ਤਸਵੀਰ ਹੋਈ ਵਾਇਰਲ

ਬੱਚੇ ਜਦੋਂ ਇੰਨੇ ਵੱਡੇ ਹੋ ਜਾਣ ਕਿ ਕੰਮਕਾਰ ਚ ਮਾਪਿਆਂ ਦਾ ਹੱਥ ਵੰਡਾਉਣ ਲੱਗ ਜਾਣ ਤਾਂ ਬੇਸ਼ੱਕ ਉਨ੍ਹਾਂ ਨੂੰ ਖੁਸ਼ੀ ਹੁੰਦੀ ਹੈ। ਅਜਿਹੀ ਹੀ ਇਕ ਮਾਮਲਾ ਸਾਹਮਣੇ ਆਇਆ ਹੈ। ਲਾਸ ਏਂਜਲਿਸ ਤੋਂ ਅਟਲਾਂਟਾ ਲਈ ਉਡਾਨ ਭਰਨ ਵਾਲੀ ਡੈਲਟਾ ਫ਼ਲਾਇਟ ਚ ਇਕ ਮਾਂ–ਧੀ ਦੀ ਜੋੜੀ ਸੁਰਖੀਆਂ ਚ ਬਣੀ ਹੋਈ ਹੈ।

 

ਇਸ ਮਾਮਲੇ ਚ ਧੀ ਨੇ ਮਾਂ ਨਾਲ ਹੱਥ ਹੀ ਨਹੀਂ ਵੰਡਾਇਆ ਬਲਕਿ ਦੋਨਾਂ ਨੇ ਹਵਾਈ ਜਹਾਜ਼ ਨੂੰ ਇਕੱਠਿਆਂ ਉਡਾਇਆ। ਮਤਲਬ ਮਾਂ–ਧੀ ਦੀ ਜੋੜੀ ਡੈਨਟਾ ਦੀ ਫ਼ਲਾਇਟ ਦੀ ਕੋ–ਪਾਇਲਟ (ਸਾਂਝੇ ਜੋੜੀਦਾਰ ਪਾਇਲਟ) ਬਣੀ ਹਨ। ਇਨ੍ਹਾਂ ਦੀ ਤਸਵੀਰ ਸੋਸ਼ਲ ਮੀਡੀਆ ਤੇ ਖਾਸੀ ਵਾਇਰਲ ਹੋ ਰਹੀ ਹੈ।

 

ਇਹ ਬੋਇੰਗ ਦਾ 757 ਦਾ ਹਵਾਈ ਜਹਾਜ਼ ਸੀ ਤੇ ਇਸ ਗੱਲ ਦਾ ਜਿਵੇਂ ਹੀ ਹਵਾਈ ਜਹਾਜ਼ ਚ ਮੌਜੂਦ ਯਾਤਰੀਆਂ ਨੂੰ ਪਤਾ ਲਗਿਆ ਤਾਂ ਉਹ ਵੀ ਹੈਰਾਨ ਰਹਿ ਗਏ। ਇਸ ਫ਼ਲਾਇਟ ਦੀ ਕਮਾਨ ਮਾਂ ਵੈਂਡੀ ਰੈਕਸਨ ਨੇ ਬਤੌਰ ਕੈਪਟਨ ਸੰਭਾਲੀ, ਤਾਂ ਧੀ ਕੈਲੀ ਰੈਕਸਨ ਫੱਸਟ ਅਫ਼ਸਰ ਵਜੋਂ ਤਾਹਿਨਾਤ ਸਨ।

 

ਸਥਾਨਕ ਖ਼ਬਰਾਂ ਮੁਤਾਬਕ ਕੈਲੀ ਰੈਕਸਨ ਦੀ ਭੈਣ ਵੀ ਪਾਇਲਟ ਹਨ। ਵਾਇਰਲ ਹੋ ਰਹੀ ਮਾਂ–ਧੀ ਦੀ ਤਸਵੀਰ ਚ ਦੋਨੇਂ ਫ਼ਲਾਇਟ ਡੈਕ ਚ ਬੈਠੀ ਦਿੱਖ ਰਹੀ ਹਨ।

 

ਇਸ ਖ਼ਾਸ ਮੌਕੇ ਦੀ ਤਸਵੀਰ ਡੈਲਟਾ ਫ਼ਲਾਇਟ ਵਲੋਂ ਉਨ੍ਹਾਂ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਫ਼ੈਮਲੀ ਫ਼ਲਾਇਟ ਕਰੂ ਗੋਲਸ ਸੰਦੇਸ਼ ਨਾਲ ਟਵੀਟ ਕੀਤੀ ਗਈ ਸੀ। ਇਸ ਤਸਵੀਰ ਨੂੰ ਹਵਾਈ ਜਹਾਜ਼ ਚ ਸਫ਼ਰ ਕਰ ਰਹੇ ਯਾਤਰੀ ਐਂਮਬ੍ਰੀ ਰਿਡਲ ਵਲਰਡਵਾਈਡ ਦੇ ਚਾਂਸਲਰ ਜਾਨ ਆਰ ਵੈਟ੍ਰਟ ਨੇ ਖਿੱਚਿਆ ਹੈ।

 

ਉਨ੍ਹਾਂ ਨੇ ਕਾਕਪਿਟ ਤੋਂ ਮਾਂ ਅਤੇ ਧੀ ਦੀਆਂ ਗੱਲਾਂ ਸੁਣ ਲਈਆਂ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲਗਿਆ ਕਿ ਫ਼ਲਾਈਟ ਨੂੰ ਉਡਾਉਣ ਵਾਲੀ ਮਾਂ–ਧੀ ਦੀ ਜੋੜੀ ਹੀ ਹਨ। ਵੈਟ੍ਰਟ ਨੇ ਦਸਿਆ ਕਿ ਇਸ ਗੱਲ ਦਾ ਪਤਾ ਲੱਗਣ ਮਗਰੋਂ ਮੈਂ ਉਨ੍ਹਾਂ ਨੂੰ ਮਿਲਣ ਦੀ ਇੱਛਾ ਪ੍ਰਗਟਾਈ। ਇਸ ਤੋਂ ਬਾਅਦ ਉਨ੍ਹਾਂ ਨੂੰ ਮਿਲਦ ਦਾ ਮੌਦਾ ਦਿੱਤਾ ਗਿਆ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:delta airlines mother daughter pilot photo viral