ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਜਦੋਂ ਬੱਚਿਆਂ ਨੂੰ ਮਿਲਣ ਲਈ ਕੰਧ ਟੱਪ ਗਏ ਧੋਨੀ

ਆਈਪੀਐਲ 2019 ਦੀ ਸ਼ੁਰੂਆਤ 23 ਮਾਰਚ ਨੂੰ ਸ਼ਾਮ 8 ਵਜੇ ਤੋਂ ਚੇਨਈ ਦੇ ਐਮ ਚਿੰਨਾਸਵਾਮੀ ਸਟੇਡੀਅਮ (ਚੇਪਾਕ) ਚ ਹੋ ਰਿਹਾ ਹੈ। ਦੁਨੀਆ ਦੇ ਸਭ ਤੋਂ ਮਸ਼ਹੂਰ ਇਸ ਟੀ20 ਕ੍ਰਿਕਟ ਲੀਗ ਦੇ 12ਵੇਂ ਸੰਸਕਰਣ ਦਾ ਪਹਿਲਾ ਮੁਕਾਬਲਾ 3 ਵਾਰ ਦੀ ਚੈਂਪੀਅਨ ਚੇਨੱਈ ਸੁਪਰ ਕਿੰਗਜ਼ ਅਤੇ ਆਪਣੇ ਪਹਿਲੇ ਖਿ਼ਤਾਬ ਲਈ ਜਦੋਜਹਿਦ ਕਰ ਰਹੀ ਰਾਇਲ ਚੈਲੰਜਰਸ ਬੈਂਗਲੁਰੂ ਟੀਮਾਂ ਵਿਚਾਲੇ ਹੋਵੇਗਾ।

 

ਮੈਚ ਤੋਂ ਪਹਿਲਾਂ ਦੀ ਸ਼ਾਮ ਤੇ ਦੋਨਾਂ ਟੀਮਾਂ ਦੇ ਖਿਡਾਰੀਆਂ ਨੇ ਰੱਜ ਕੇ ਪਸੀਨਾ ਵਹਾਇਆ। ਇਸ ਦੌਰਾਨ ਕ੍ਰਿਕਟ ਫ਼ੈਂਜ਼ ਵਿਚਾਲੇ ਸੀਐਸਕੇ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਦੀਵਾਨਗੀ ਦਾ ਨਜ਼ਰਾਨਾ ਦੇਖਣ ਨੂੰ ਮਿਲਿਆ ਜਦੋਂ ਪੂਰਾ ਚੇਪਾਕ ਸਟੇਡੀਅਮ ਧੋਨੀ, ਧੋਨੀ, ਧੋਨੀ ਦੇ ਨਾਰਿਆਂ ਨਾਲ ਗੂੰਜ ਉਠਿਆ।

 

ਦਰਅਸਲ, ਮੈਚ ਤੋਂ ਪਹਿਲਾਂ ਦੀ ਸ਼ਾਮ ਨੂੰ ਸੀਐਸਕੇ ਟੀਮ ਚੇਪਾਕ ਸਟੇਡੀਅਮ ਚ ਅਭਿਆਸ ਕਰ ਰਹੀ ਸੀ। ਜਿਸ ਨੂੰ ਦੇਖਣ ਲਈ ਦਰਸ਼ਕਾਂ ਦੀ ਇੱਕ ਵੱਡੀ ਭੀੜ ਸਟੇਡੀਅਮ ਪੁੱਜੀ ਸੀ। ਇਸੇ ਦੌਰਾਨ ਖੇਡ ਦੇ ਗਰਾਊਂਡ ਦੇ ਪਾਰ ਧੋਨੀ, ਧੋਨੀ, ਧੋਨੀ ਦੀ ਗੂੰਜ ਸੁਣਾਈ ਦੇਣ ਲਗੀ।

 

ਇਹ ਆਵਾਜ਼ਾਂ ਐਮਐਸ ਧੋਨੀ ਦੇ ਚਹੇਤਿਆਂ ਦੀ ਸਨ ਜਿਹੜੇ ਕਾਫੀ ਜ਼ੋਰ–ਸ਼ੋਰ ਨਾਲ ਧੋਨੀ ਨੂੰ ਨਾਂ ਪੁਕਾਰ ਰਹੇ ਸਨ। ਛੋਟੇ ਬੱਚੇ ਅਤੇ ਬੱਚੀਆਂ ਧੋਨੀ ਦੇ ਆਟੋਗ੍ਰਾਫ਼ ਲੈਣ ਲਈ ਉਨ੍ਹਾਂ ਨੂੰ ਆਵਾਜ਼ਾਂ ਮਾਰ ਰਹੇ ਸਨ। ਧੋਨੀ ਨੇ ਵੀ ਆਪਣੇ ਇਨ੍ਹਾਂ ਦਰਸ਼ਕਾਂ ਨੂੰ ਉਦਾਸ ਨਹੀਂ ਕੀਤਾ ਤੇ ਅਭਿਆਸ ਛੱਡ ਕੇ ਗਰਾਊਂਡ ਪਾਰ ਕਰਨ ਲਈ ਕੰਧ ਟੱਪ ਗਏ ਤੇ ਆਵਾਜ਼ ਮਾਰ ਰਹੇ ਇਨ੍ਹਾਂ ਬੱਚਿਆ ਵਿਚਾਲੇ ਜਾ ਪੁੱਜੇ।

 

ਧੋਨੀ ਨੇ ਸਾਰੇ ਬੱਚਿਆਂ ਨੂੰ ਵਾਰੀ–ਵਾਰੀ ਨਾਲ ਆਪਣੇ ਆਟੋਗ੍ਰਾਫ਼ ਦਿੱਤੇ। ਧੋਨੀ ਤੋਂ ਆਟੋਗ੍ਰਾਫ਼ ਪ੍ਰਾਪਤ ਕਰਨ ਮਗਰੋਂ ਇਨ੍ਹਾਂ ਬੱਚਿਆਂ ਦੀ ਖੁਸ਼ੀ ਦੇਖਣੀ ਬਣ ਰਹੀ ਸੀ। ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਚਰਚਿਤ ਹੋ ਰਿਹਾ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dhoni crossed the wall to meet the children