ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੌਜਵਾਨ ਨੇ ਖੁਦਕੁਸ਼ੀ ਕਰਦਿਆਂ ਫੇਸਬੁੱਕ ’ਤੇ ਪਾਇਆ ਲਾਈਵ ਵੀਡੀਓ

ਇਕ 27 ਸਾਲਾ ਮੁਲਾਜ਼ਮ ਨੇ ਫੇਸਬੁੱਕ ਤੇ ਆਪਣੀ ਖੁਦਕੁਸ਼ੀ ਦਾ ਲਾਈਵ ਵੀਡੀਓ ਅਪਲੋਡ ਕਰਕੇ ਦਿੱਲੀ ਪੁਲਿਸ ਦੀ ਨੀਂਦ ਉਡਾ ਦਿੱਤੀ। ਨੌਜਵਾਨ ਦਿੱਲੀ ਮੈਟਰੋ ਰੇਲ ਦਾ ਮੁਲਾਜ਼ਮ ਸੀ। ਜਦੋਂ ਤਕ ਪੁਲਿਸ ਮੌਕੇ ਤੇ ਪੁੱਜੀ ਤਦ ਤਕ ਬਹੁਤ ਦੇਰ ਹੋ ਚੁਕੀ ਸੀ। ਨੌਜਵਾਨ ਪਛਾਣ ਸ਼ੁਭਾਂਕਰ ਚਕਰਵਤੀ ਵਜੋਂ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਚ ਜੁਟੀ ਹੈ।

 

 

ਜਾਣਕਾਰੀ ਮੁਤਾਬਕ ਘਟਨਾ ਐਤਵਾਰ ਸਵੇਰ ਲਗਭਗ 9 ਵਜੇ ਦੀ ਹੈ। ਦਿੱਲੀ ਪੁਲਿਸ ਕੰਟਰੋਲ ਰੂਮ ਨੂੰ ਇਕ ਨੌਜਵਾਨ ਨੇ ਸੂਚਨਾ ਦਿੱਤੀ ਕਿ ਉਸਦੇ ਦੋਸਤ ਨੇ ਆਪਣੇ ਸੁਸਾਈਡ ਦਾ ਲਾਈਵ ਵੀਡੀਓ ਫੇਸਬੁਕ ਤੇ ਅਪਲੋਡ ਕੀਤਾ ਹੈ। ਸੂਚਨਾ ਮਿਲਣ ਤੇ ਪੁਲਿਸ ਦਿੱਲੀ ਦੀ ਸ਼ਾਹਦਰਾ ਤੇਲੀਬਾੜਾ ਪੁੱਜੀ, ਜਿੱਥੇ ਸੂਚਨਾ ਦੇਣ ਵਾਲਾ ਲੜਕਾ ਸੂਰਿਆਕਾਂਤ ਮਿਲਿਆ। ਪੁਲਿਸ ਨੇ ਜਦੋਂ ਕਮਰਾ ਖੋਲ੍ਹ ਕੇ ਦੇਖਿਆ ਤਾਂ ਅੰਦਰ ਸ਼ੁਭਾਂਕਰ ਦੀ ਲਾਸ਼ ਮਿਲੀ।

 

ਪੁਲਿਸ ਮੁਤਾਬਕ ਸ਼ੁਭਾਂਕਰ ਨੇ ਘਰ ਦੋ ਮਹੀਨੇ ਪਹਿਲਾਂ ਹੀ ਕਿਰਾਏ ਤੇ ਲਿਆ ਸੀ। ਮੌਕੇ ਤੋਂ ਪੁਲਿਸ ਨੂੰ ਕੋਈ ਸੁਸਾਈਡ ਨੋਟ ਨਹੀਂ ਮਿਲ ਸਕਿਆ ਹੈ। ਸ਼ੁਭਾਂਕਰ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਚ ਨੌਕਰੀ ਕਰ ਰਿਹਾ ਸੀ। ਸ਼ੁਭਾਂਕਰ ਦੀ ਇਕ ਭੈਣ ਹੈ। ਸ਼ੁਭਾਂਕਰ ਦੀ ਮਾਂ ਦੀ 16 ਸਾਲ ਪਹਿਲਾਂ ਮੌਤ ਹੋ ਗਈ ਸੀ। ਸ਼ੁਭਾਕਰ ਆਪਣੇ ਪਰਿਵਾਰ ਚ ਇਕੋ ਇਕ ਮੁੰਡਾ ਸੀ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:dmrc employee posted live suicide video on facebook