ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਰਣਵੀਰ ਸਿੰਘ ਦੇ ਗੀਤ ’ਤੇ ਡੋਨਾਲਡ ਟਰੰਪ ਦਾ ਧਮਾਕੇਦਾਰ ਡਾਂਸ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇਕ ਮੀਮ ਵੀਡੀਓ ਸ਼ੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਸਾਲ 2016 ਚ ਡੋਨਾਲਡ ਟਰੰਪ ਦੇ ਸੋਸ਼ਲ ਮੀਡੀਆ ਡਾਇਰੈਕਟਰ ਰਹੇ ਡੈਨ ਸਕੈਵਿਨੋ ਨੇ ਇਕ ਵਾਰ ਫਿਰ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ।

 

ਵੀਡੀਓ ਚ ਰਣਵੀਰ ਸਿੰਘ ਦਾ ਗੀਤ ਮਲਹਾਰੀ ਚੱਲ ਰਿਹਾ ਹੈ ਤੇ ਇਸ ਵੀਡੀਓ ਚ ਰਣਵੀਰ ਦੇ ਫ਼ੈਂਜ਼ ਨੂੰ ਡੋਨਾਲਡ ਟਰੰਪ ਦੇ ਚਿਹਰੇ ਨਾਲ ਬਦਲ ਦਿੱਤਾ ਗਿਆ ਹੈ।

 

ਵੀਡੀਓ ਕਾਫੀ ਹਾਸੋਹੀਣ ਹੈ ਤੇ ਇਸ ਨੂੰ ਦੇਖਣ ਤੇ ਅਜਿਹਾ ਲੱਗਦਾ ਹੈ ਜਿਵੇਂ ਡੋਨਾਲਡ ਟਰੰਪ ਬਾਜੀਰਾਓ ਲੁਕ ਚ ਮਲਹਾਰੀ ਗੀਤ ਤੇ ਡਾਂਸ ਕਰ ਰਹੇ ਹਨ। ਦੱਸ ਦੇਈਏ ਕਿ ਇਹ ਵੀਡੀਓ ਕਾਫੀ ਪੁਰਾਣਾ ਹੈ ਪਰ ਡੈਨ ਦੇ ਸ਼ੇਅਰ ਕਰਨ ਮਗਰੋਂ ਇਹ ਇਕ ਵਾਰ ਮੁੜ ਤੋਂ ਵਾਇਰਲ ਸ਼ੁਰੂ ਹੋ ਗਿਆ ਹੈ। ਡੈਨ ਦੇ ਟਵੀਟ ’ਤੇ ਹੁਣ ਤਕ ਢੇਰਾਂ ਲਾਈਕ ਅਤੇ ਸ਼ੇਅਰ ਆ ਚੁੱਕੇ ਹਨ।

 

ਡੈਨ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ, ਮੇਰਾ ਨਫ਼ਰਤ (ਟਰੰਪ ਤੋਂ) ਕਰਨ ਵਾਲਿਆਂ ਨੂੰ ਦੀਵਾਨਾ ਕਰਨ ਦਾ ਕੋਈ ਇਰਾਦਾ ਨਹੀਂ ਹੈ ਪਰ ਇੰਨੇ ਸ਼ਾਨਦਾਰ ਹਫਤੇ ਮਗਰੋਂ ਇਹ ਇਕ ਹੋਰ ਜ਼ਬਰਦਸਤ ਦਿਨ।

 

ਦੱਸ ਦੇਈਏ ਕਿ ਰਣਵੀਰ ਦਾ ਇਹ ਡਾਂਸ ਸਾਲ 2015 ਚ ਆਈ ਫਿਲਮ ਬਾਜੀਰਾਓ ਮਸਤਾਨੀ ਦਾ ਹੈ।

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Donald Trump dancing to Ranveer Singh Malhari as the Presidentstaffer shares funny video