ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਲ ਪੁਰਾਣੀ ਡਰੈੱਸ ਪਾ ਕੇ ਭਾਰਤ ਆਈ ਇਵਾਂਕਾ ਟਰੰਪ, ਇਹ ਹੈ ਕੀਮਤ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਦੋ ਦਿਨੀਂ ਭਾਰਤ ਦੌਰੇ 'ਤੇ ਪਹੁੰਚ ਚੁੱਕੇ ਹਨ। ਸੋਮਵਾਰ ਸਵੇਰੇ ਟਰੰਪ ਆਪਣੀ ਪਤਨੀ ਮੇਲਾਨੀਆ ਅਤੇ ਬੇਟੀ ਇਵਾਂਕਾ ਨਾਲ ਅਹਿਮਦਾਬਾਦ ਹਵਾਈ ਅੱਡੇ 'ਤੇ ਪਹੁੰਚੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਹਵਾਈ ਅੱਡੇ ਗਏ ਅਤੇ ਅਮਰੀਕੀ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਵਾਗਤ ਕੀਤਾ।

 

 

ਇਸ ਖਾਸ ਮੌਕੇ ਲੋਕਾਂ ਦੀ ਨਜ਼ਰ ਡੋਨਾਲਡ ਟਰੰਪ, ਮੇਲਾਨੀਆ ਅਤੇ ਇਵਾਂਕਾ' 'ਤੇ ਹੀ ਟਿਕੀ ਹੋਈ ਸੀ। ਹਾਲਾਂਕਿ ਇੱਕ ਬਹੁਤ ਖਾਸ ਚੀਜ 'ਤੇ ਸ਼ਾਇਦ ਹੀ ਕਿਸੇ ਨੇ ਧਿਆਨ ਦਿੱਤਾ ਹੋਵੇ।

 

 

ਭਾਰਤ ਦੌਰੇ 'ਤੇ ਦੂਜੀ ਵਾਰ ਆਈ ਇਵਾਂਕਾ ਨੇ ਇਸ ਦੌਰਾਨ ਹਲਕੇ ਨੀਲੇ ਅਤੇ ਲਾਲ ਰੰਗ' ਦੀ ਮਿਡੀ ਫ਼ਲੋਰਲ ਪ੍ਰਿੰਟ ਡਰੈੱਸ ਪਹਿਨੀ ਸੀ। ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਇਵਾਂਕਾ ਦੀ ਇਹ ਡਰੈੱਸ ਸਾਲ ਭਰ ਪੁਰਾਣੀ ਹੈ।
 

ਇਵਾਂਕਾ ਸਾਲ 2019 'ਚ ਵੀ ਇਸੇ ਪਹਿਰਾਵੇ 'ਚ ਨਜ਼ਰ ਆਈ ਸੀ। ਪਿਛਲੇ ਸਾਲ ਅਰਜਨਟੀਨਾ ਦੀ ਯਾਤਰਾ ਦੌਰਾਨ ਵੀ ਉਨ੍ਹਾਂ ਨੇ ਇਹੀ ਫਰਾਕ ਸੂਟ ਪਾਇਆ ਸੀ।
 

 
 
 
 
 
 
 
 
 
 
 
 
 
 

#IvankaTrump in #Ahmedabad , wearing #ProenzaSchouler

A post shared by The Injection Of Glamour (@injectionofglamour) on

 

 

ਇਵਾਂਕਾ ਨੇ ਇਹ ਡਰੈੱਸ ਪਿਛਲੇ ਸਾਲ ਸਤੰਬਰ 'ਚ ਪਹਿਨੀ ਸੀ। ਇਸ ਡਰੈੱਸ ਦੀ ਕੀਮਤ ਲਗਭਗ 1,71,331 ਰੁਪਏ (2385 ਅਮਰੀਕੀ ਡਾਲਰ) ਦੱਸੀ ਜਾ ਰਹੀ ਹੈ।

 

 

.

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Donald trump daughter Ivanka Trump repeats floral dress