ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੀਡੀਓ : ਵੱਖਰਾ ਨਜ਼ਾਰਾ, ਜਦੋਂ ਡੱਡੂਆਂ ਨੇ ਕੀਤੀ ਸੱਪ ਦੀ ਸਵਾਰੀ

ਵੀਡੀਓ : ਵੱਖਰਾ ਨਜ਼ਾਰਾ, ਜਦੋਂ ਡੱਡੂਆਂ ਨੇ ਕੀਤੀ ਸੱਪ ਦੀ ਸਵਾਰੀ

ਤੂਫਾਨ ਵਰਗੇ ਹਾਲਾਤਾਂ `ਚ ਜੇਕਰ ਤੁਸੀਂ ਫਸ ਜਾਓ, ਤਾਂ ਸੁਰੱਖਿਅਤ ਘਰ ਪਹੁੰਚਣ ਲਈ ਕੀ ਕਰੋਗੇ। ਸਪੱਸ਼ਟ ਗੱਲ ਹੈ ਕਿ ਜੋ ਵੀ ਸਾਧਨ ਹੋਵੇਗਾ ਉਸਦੀ ਵਰਤੋਂ ਕਰੋਗੇ। ਅਜਿਹੀ ਨਜ਼ਾਰਾ ਸਾਹਮਣੇ ਆਇਆ ਹੈ ਆਸਟਰੇਲੀਆ `ਚ, ਜਿੱਥੇ ਇਸ ਸਮੇਂ ਕੁਨੁਨੂਰਰਾ ਤੂਫਾਨ ਕਹਿਰ ਢਾਹ ਰਿਹਾ ਹੈ।


ਭਾਰੀ ਬਾਰਸ਼ ਹੋਈ ਤਾਂ ਡੱਡੂ ਵੀ ਸੁਰੱਖਿਅਤ ਥਾਂ `ਤੇ ਜਾਣ ਲਈ ਕੋਸਿ਼ਸ਼ ਕਰਨ ਲਗੇ। ਇਸ ਦੌਰਾਨ ਕਰੀਬ ਇਕ ਦਰਜਨ ਡੱਡੂ 11 ਫੁੱਟ ਲੰਬੇ ਅਜਗਰ `ਤੇ ਹੀ ਸਵਾਰ ਹੋ ਗਏ। ਇਸ ਫੋਟੋ ਨੂੰ ਏਨਡੂ ਮੌਕ ਨੇ ਟਵੀਟ `ਤੇ ਸਭ ਤੋਂ ਪਹਿਲਾਂ ਪੋਸਟ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਭਾਈ ਪੋਲ ਮੌਕ ਨੇ ਇਸ ਫੋਟੋ ਨੂੰ ਖਿਚਿਆ ਸੀ। ਸੋਸ਼ਲ ਸਾਈਟ `ਤੇ ਸ਼ੇਅਰ ਕੀਤੇ ਜਾਣ ਬਾਅਦ ਇਹ ਫੋਟੋ ਵਾਇਰਲ ਹੋ ਗਈ ਹੈ। ਇਸ ਘਟਨਾ ਦਾ ਵੀਡੀਓ ਵੀ ਤੇਜੀ ਨਾਲ ਸੋਸ਼ਲ ਮੀਡੀਆ `ਤੇ ਵਾਇਰਲ ਹੋ ਰਿਹਾ ਹੈ।


ਇਹ ਨਜ਼ਾਰਾ ਇਕ ਕਿਸਾਨ ਪਾਲ ਮੌਕ ਦੇ ਖੇਤ `ਚ ਦੇਖਣ ਨੂੰ ਮਿਲਿਆ। ਉਸਨੇ ਇਸਦੀ ਵੀਡੀਓ ਵੀ ਰਿਕਾਰਡ ਕੀਤੀ। ਉਹ ਕੁਨੁਨੂਰਰਾ ਤੂਫਾਨ ਦੇ ਬਾਅਦ ਆਪਣੇ ਖੇਤ ਨੂੰ ਦੇਖਣ ਆਏ ਸਨ। ਪ੍ਰੰਤੂ ਜਿਵੇਂ ਹੀ ਉਨ੍ਹਾਂ ਸੱਪ ਅਤੇ ਡੱਡੂਆਂ ਨੂੰ ਇਕੱਠੇ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਉਡ ਗਏ। ਉਨ੍ਹਾਂ ਦੱਸਿਆ ਕਿ ਰਾਤ ਦੇ ਕਰੀਬ 1:30 ਵਜੇ ਉਨ੍ਹਾਂ ਦੀ ਨੀਂਦ ਖੁੱਲ੍ਹੀ ਤਾਂ ਉਨ੍ਹਾਂ ਦੇਖਿਆ ਕਿ ਬਾਹਰ ਭਾਰੀ ਬਾਰਸ਼ ਕਾਰਨ ਚਾਰੇ ਪਾਸੇ ਪਾਣੀ ਭਰ ਗਿਆ। ਇਸ ਨਾਲ ਹੜ੍ਹ ਵਰਗੇ ਹਾਲਾਤ ਹੋ ਗਏ ਸਨ। ਇਨ੍ਹਾਂ ਹਾਲਾਤਾਂ `ਚ ਉਨ੍ਹਾਂ ਆਪਣੇ ਖੇਤਾਂ ਨੂੰ ਦੇਖਣ ਦਾ ਫੈਸਲਾ ਕੀਤਾ।

 

ਸਥਾਨਕ ਮੀਡੀਆ `ਚ ਪੌਲ ਦੇ ਹਵਾਲੇ ਨਾਲ ਲਿਖਿਆ ਗਿਆ ਕਿ ਖੇਤਾਂ `ਚ ਕਾਫੀ ਪਾਣੀ ਭਰ ਚੁੱਕਿਆ ਸੀ, ਜਿਸ ਨਾਲ ਡੱਡੂਆਂ ਉਪਰ ਵੱਲ ਆ ਗਏ ਸਨ। ਮੈਂ ਬਹੁਤ ਸਾਰੇ ਡੱਡੂ ਇਕ ਥਾਂ ਦੇਖੇ, ਜਿਸਦੇ ਬਾਅਦ ਮੈਂ ਦੂਜੇ ਪਾਸੇ ਗਿਆ ਤਾਂ ਡੱਡੂ ਅਜਗਰ ਉਪਰ ਬੈਠੇ ਹੋਏ ਸਨ। ਜਦੋਂ ਮੈਂ ਕੋਲ ਜਾ ਕੇ ਦੇਖਿਆ ਤਾਂ ਸੱਪ ਉਪਰ ਡੱਡੂ ਬੈਠੇ ਸਨ ਅਤੇ ਸਵਾਰੀ ਦਾ ਆਨੰਦ ਲੈ ਰਹੇ ਸਨ।

 


ਉਨ੍ਹਾਂ ਦੱਸਿਆ ਕਿ ਖੇਤ `ਚ ਹਜ਼ਾਰਾਂ ਡੱਡੂ ਸਨ। ਇਹ ਜੀਵ ਜਿ਼ਆਦਾਤਰ ਰਾਤ ਨੂੰ ਹੀ ਨਿਕਲਦੇ ਹਨ ਕਿਉਂਕਿ ਇਨ੍ਹਾਂ ਨੂੰ ਗਰਮੀ ਪਸੰਦ ਨਹੀਂ ਹੁੰਦੀ, ਉਹ ਬਾਰਸ਼ ਨੂੰ ਬਹੁਤ ਪਸੰਦ ਕਰਦੇ ਹਨ। ਉਨ੍ਹਾਂ ਦੱਸਿਆ ਕਿ ਅਜਗਰ ਕਰੀਬ 3.5 ਮੀਟਰ ਲੰਬਾ ਸੀ ਅਤੇ ਅਜਿਹੇ `ਚ ਡੱਡੂ ਜਿ਼ਆਦਾਤਰ ਅਮਰੀਕਾ `ਚ ਪਾਏ ਜਾਂਦੇ ਹਨ। ਪ੍ਰੰਤੂ ਆਸਟਰੇਲੀਆ `ਚ ਵੀ ਇਨ੍ਹਾਂ ਦੀ ਗਿਣਤੀ ਵਧ ਰਹੀ ਹੈ। ਨਾਮ ਦੇ ਯੂਟਿਊਬ ਚੈਨਲ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dozens of frogs ride on Python to escape from flooding