ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਔਰਤ ਨੇ ਬੱਚੇ ਨੂੰ ਜਨਮ ਦੇਣ ਦੇ 30 ਮਿੰਟ ਬਾਅਦ ਦਿੱਤਾ ਪੇਪਰ

ਇਥੋਪੀਆਈ ਦੀ ਇਕ ਔਰਤ ਨੇ ਬੱਚੇ ਨੂੰ ਜਨਮ ਦੇਣ ਦੇ ਅੱਧਾ ਕੁ ਘੰਟੇ ਬਾਅਦ ਹੀ ਸੈਕੰਡਰੀ ਸਕੂਲ ਦਾ ਇਮਤਿਹਾਨ ਦਿੱਤਾ। ਹੈਰਾਨ ਕਰਨ ਵਾਲਾ ਇਹ ਮਾਮਲਾ ਪੱਛਮੀ ਈਥੋਪੀਆ ਦੇ ਮੇਟੂ ਸ਼ਹਿਰ ਦਾ ਹੈ।

 

ਅਲਮਜ਼ ਡੇਰਸੇ ਨਾਂ ਦੀ ਇਕ ਔਰਤ ਨੂੰ ਉਮੀਦ ਸੀ ਕਿ ਡਿਲਿਵਰੀ-ਮਿਤੀ ਆਉਣ ਤੋਂ ਪਹਿਲਾਂ ਹੀ ਉਸ ਦਾ ਪੇਪਰ ਹੋ ਜਾਵੇਗਾ। ਇਹ ਪ੍ਰੀਖਿਆ ਡਿਲਿਵਰੀ ਦੀ ਤਾਰੀਖ ਤੋਂ ਲਗਭਗ ਇੱਕ ਮਹੀਨੇ ਪਹਿਲਾਂ ਹੋਣੀ ਸੀ।  ਪਰ ਰਮਜ਼ਾਨ ਦੇ ਕਾਰਨ ਪ੍ਰੀਖਿਆ ਰੱਦ ਕਰ ਦਿੱਤੀ ਗਈ ਸੀ। ਹਾਲਾਂਕਿ ਅਲਮਜ਼ ਨੇ ਲਗਾਤਾਰ ਤਿਆਰੀਆਂ ਜਾਰੀ ਰੱਖੀਆਂ ਕਿਉਂਕਿ ਉਹ ਸਾਲ ਖਰਾਬ ਨਹੀਂ ਕਰਨਾ ਚਾਹੁੰਦੀ ਸੀ।.


ਬੀਬੀਸੀ ਨਿਊਜ਼ ਅਨੁਸਾਰ, ਅਲਮਜ਼ ਨੇ ਕਿਹਾ, "ਗਰਭ ਅਵਸਥਾ ਦੇ ਦੌਰਾਨ ਕੋਈ ਸਮੱਸਿਆ ਨਹੀਂ ਸੀ, ਪ੍ਰੀਖਿਆ ਦੇਣ ਲਈ ਮੈਂ ਅਗਲੇ ਸਾਲ ਤੱਕ ਦਾ ਇੰਤਜ਼ਾਰ ਨਹੀਂ ਕਰਨਾ ਚਾਹੁੰਦਾ ਸੀ." ਸੋਮਵਾਰ ਦੇ ਬਦਲੇ ਪ੍ਰੋਗਰਾਮ ਤਹਿਤ ਅਲਮਜ਼ ਦਾ ਪੇਪਰ ਸੀ।

 

ਇਸ ਦੌਰਾਨ, ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਲਮਜ਼ ਨੂੰ ਡਿਲਿਵਰੀ ਦਾ ਦਰਦ ਹੋਣਾ ਸ਼ੁਰੂ ਹੋਣ ਲਗਿਆ। ਹਸਪਤਾਲ ਜਾਣ ਤੋਂ ਪਹਿਲਾਂ ਉਸਨੇ ਸਿੱਖਿਆ ਅਧਿਕਾਰੀਆਂ ਨੂੰ ਹਸਪਤਾਲ ਚ ਪਰਚਾ ਦੇਣ ਦੀ ਅਪੀਲ ਕੀਤੀ। ਉਸਨੂੰ ਇਜਾਜ਼ਤ ਮਿਲ ਗਈ। ਬੱਚੇ ਨੂੰ ਜਨਮ ਦੇਣ ਦੇ ਸਹੀ ਅੱਧੇ ਘੰਟੇ ਮਗਰੋਂ ਅਲਮਜ਼ ਨੇ ਹਸਪਤਾਲ ਚ ਆਪਣਾ ਪਹਿਲਾ ਪੇਪਰ ਦਿੱਤਾ।

 

ਹਸਪਤਾਲ ਤੋਂ ਅਲਮਜ਼ ਨੇ ਅੰਗਰੇਜ਼ੀ, ਅਮਹੇਰਿਕ ਅਤੇ ਗਣਿਤ ਦੀ ਪ੍ਰੀਖਿਆ ਦਿੱਤੀ। ਹੁਣ ਉਹ ਆਸ ਕਰ ਰਹੀ ਹੈ ਕਿ ਉਹ ਬਾਕੀ ਬਚੀਆਂ ਪ੍ਰੀਖਿਆਵਾਂ ਤੈਅ ਮਿਤੀਆਂ ’ਤੇ ਪ੍ਰੀਖਿਆ ਕੇਂਦਰ ਚ ਜਾ ਕੇ ਦੇਵੇਗੀ। ਬੀਬੀਸੀ ਨਿਊਜ਼ ਅਨੁਸਾਰ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਹ ਯੂਨੀਵਰਸਿਟੀ ਲਈ ਦੋ ਸਾਲਾਂ ਦਾ ਕੋਰਸ ਕਰਨਾ ਚਾਹੁੰਦੀ ਹੈ।

 

ਸੋਸ਼ਲ ਮੀਡੀਆ 'ਤੇ ਇਸ ਔਰਤ ਦੀ ਹਿੰਮਤ ਨੂੰ ਹਰ ਕੋਈ ਸਲਾਮ ਕਰ ਰਿਹਾ ਹੈ। ਔਰਤ ਨੂੰ ਵੰਡਰ ਵੂਮਨ ਕਿਹਾ ਜਾ ਰਿਹਾ ਹੈ।

 

 

 

 

 

.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ethiopian woman gives birth and sits exams 30 minutes later