ਸ਼ਰਾਬ ਪੀਣ ਤੋਂ ਬਾਅਦ ਤੁਸੀਂ ਸ਼ਾਇਦ ਲੋਕਾਂ ਨੂੰ ਸੜਕਾਂ ਤੇ ਲੁੜਕਦੇ ਹੋਏ ਦੇਖਿਆ ਹੋਵੇਗਾ, ਪਰ ਕੀ ਤੁਸੀਂ ਕਦੇ ਕਿਸੇ ਪੰਛੀ ਨੂੰ ਅਜਿਹਾ ਕੰਮ ਕਰਦੇ ਦੇਖਿਆ ਹੈ? ਇੱਕ ਚਿੜੀ ਅਮਰੀਕਾ ਦੀਆਂ ਸੜਕਾਂ 'ਤੇ ਘੁੰਮ ਰਹੀ ਹੈ, ਗੱਡੀਆਂ ਦੇ ਸ਼ੀਸ਼ੇ ਉੱਥੇ ਚੂੰਜਾਂ ਮਾਰਦੀ ਹੈ ਤੇ ਫ਼ਿਰ ਟਕਰਾ ਕੇ ਡਿੱਗ ਜਾਂਦੀ ਹੈ। ਤੁਸੀਂ ਸ਼ਾਇਦ ਸੋਚ ਰਹੇ ਹੋਵੋਂ, ਚਿੜੀ ਅਜਿਹਾ ਕਿਵੇਂ ਕਰ ਸਕਦੀ ਹੈ? ਦਰਅਸਲ ਇਹ ਚਿੜੀ ਬੇਰੀ ਖਾ ਕੇ ਟੱਲੀ ਹੋ ਗਈ ਹੈ। ਨਸ਼ੇ ਵਿੱਚ ਹੋਣ ਕਰਕੇ ਉਹ ਕੁਝ ਸਮਝ ਨਹੀਂ ਪਾ ਰਹੀ, ਉਹ ਸਹੀ ਢੰਗ ਨਾਲ ਉੱਡ ਨਹੀਂ ਸਕਦੀ। ਉਹ ਭੁੱਲ ਗਈ ਹੈ ਕਿ ਉਸ ਨੂੰ ਕਿੱਥੇ ਜਾਣਾ ਹੈ।
ਸੜਕਾਂ 'ਤੇ ਪੰਛੀਆਂ ਦੀ ਇਹ ਹਾਲਤ ਦੇਖਦੇ ਹੋਏ, ਲੋਕਾਂ ਨੇ ਫੋਨ ਰਾਹੀਂ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਨੇ ਲੋਕਾਂ ਨੂੰ ਕਿਹਾ ਕਿ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਹੈ। ਇਹ ਚਿੜੀ ਅਜੇ ਨਸ਼ੇ ਵਿੱਚ ਹੈ ਤੇ ਨਸਾ ਉੱਤਰ ਜਾਣ ਤੋਂ ਬਾਅਦ ਇਹ ਸ਼ਾਂਤ ਹੋ ਜਾਵੇਗੀ। ਪੁਲਿਸ ਵਿਭਾਗ ਦੇ ਮੁਖੀ ਟੀ. ਟੇਕਟਰ ਨੇ ਕਿਹਾ, "ਗਿਲਬਰਟ ਦੇ ਪੁਲਿਸ ਵਿਭਾਗ ਨੂੰ ਅਜਿਹੇ ਪੰਛੀਆਂ ਦੀਆਂ ਕਈ ਰਿਪੋਰਟਾਂ ਮਿਲੀਆਂ ਹਨ ਜੋ ਇਸ ਤਰ੍ਹਾਂ ਕਰ ਰਹੇ ਹਨ। ਇਹਨਾਂ ਪੰਛੀਆਂ ਨੇ ਇੱਕ ਬੇਰੀ ਖਾ ਲਈ ਹੈ ਜੋ ਕਿ ਨਸ਼ੀਲੀ ਹੋ ਚੁੱਕੀ ਸੀ।
ਇਹ ਦੁਰਲੱਭ ਘਟਨਾ
ਵਿਸਕਾਿਸਨ ਯੂਨੀਵਰਸਿਟੀ ਦੇ ਜੰਗਲਾਤ ਤੇ ਜੰਗਲੀ ਜੀਵ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਪਿਜਨ ਨੇ ਕਿਹਾ, "ਇਹ ਕੋਈ ਵਿਰਲੀ ਘਟਨਾ ਨਹੀਂ ਹੈ। ਛੇਤੀ ਫਲ ਲੱਗਣ ਦੇ ਕਾਰਨ ਬੇਰੀ ਨਸ਼ੀਲੀ ਹੋ ਜਾਂਦੀ ਹੈ। ਪੰਛੀਆਂ ਨੂੰ ਉਨ੍ਹਾਂ ਫਲਾਂ ਦਾ ਨਸਾ ਥੋੜ੍ਹਾ ਜ਼ਿਆਦਾ ਚੜ੍ਹਦਾ ਹੈ।
ਅਲਕੋਹਲ ਨੂੰ ਹਜ਼ਮ ਕਰਨ ਦੇ ਯੋਗ ਨਹੀਂ
ਪ੍ਰੋਫੈਸਰ ਅੰਨਾ ਪਿਜਨ ਨੇ ਕਿਹਾ ਕਿ ਇਹ ਪੰਛੀ ਨਸ਼ੀਲੇ ਪਦਾਰਥਾਂ ਨੂੰ ਹਜ਼ਮ ਨਹੀਂ ਕਰ ਸਕਦੇ। ਨਸ਼ੀਲੀ ਬੇਰੀ ਖਾਣ ਤੋਂ ਬਾਅਦ, ਇਹ ਪੰਛੀ ਸ਼ਿਕਾਰੀਆਂ ਤੋਂ ਬਚਣਾ ਭੁੱਲ ਜਾਂਦੇ ਹਨ।
ਸੁਰੱਖਿਅਤ ਸਥਾਨਾਂ ਲਈ ਅਜਿਹੇ ਪੰਛੀ ਦਿਖਾਓ
ਪ੍ਰੋਫੈਸਰ ਅੰਨਾ ਪਿਜੋਨ ਨੇ ਕਿਹਾ, "ਜੇ ਕਿਤੇ ਅਜਿਹਾ ਸ਼ਰਾਬੀ ਪੰਛੀ ਹੈ ਤਾਂ ਉਨ੍ਹਾਂ ਨੂੰ ਮਾਰੋ ਨਾ, ਸਗੋਂ ਉਨ੍ਹਾਂ ਨੂੰ ਇਕ ਸੁਰੱਖਿਅਤ ਥਾਂ ਤੇ ਲੈ ਜਾਓ ਤਾਂ ਜੋ ਉਨ੍ਹਾਂ ਦੀ ਜਾਨ ਬਚ ਸਕੇ।"