ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਗੌਤਮ ਗੰਭੀਰ ਲਾਪਤਾ’ ਦਿੱਲੀ ’ਚ ਲਗੇ ਪੋਸਟਰ

ਭਾਜਪਾ ਨੇਤਾ ਅਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਵਲੋਂ ਪ੍ਰਦੂਸ਼ਣ ਕੰਟਰੋਲ ਬਾਰੇ ਵਿਚਾਰ ਵਟਾਂਦਰੇ ਲਈ ਹਾਲ ਹੀ ਵਿੱਚ ਦਿੱਲੀ ਵਿੱਚ ਰੱਖੀ ਸੰਸਦੀ ਸਥਾਈ ਕਮੇਟੀ ਨੂੰ ਹਲਕੇ ਚ ਲੈਣਾ ਭਾਰੀ ਪੈ ਰਿਹਾ ਹੈ। ਗੰਭੀਰ ਵਿਰੁੱਧ ‘ਆਪ ਕਾਰਕੁਨਾਂ ਦਾ ਵਿਰੋਧ ਜਾਰੀ ਹੈ ਕਿਉਂਕਿ ਉਹ 15 ਨਵੰਬਰ ਨੂੰ ਹੋਈ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ ਸਨ।

 

ਐਤਵਾਰ ਸਵੇਰੇ ਆਈਟੀਓ ਖੇਤਰ ਵਿੱਚ ਗੰਭੀਰ ਦੇ ਲਾਪਤਾ ਹੋਣ ਦੇ ਪੋਸਟਰ ਦਿਖਾਈ ਦਿੱਤੇ। ਸੂਤਰਾਂ ਮੁਤਾਬਕ ਆਮ ਆਦਮੀ ਪਾਰਟੀ ਦੁਆਰਾ ਅਪਣਾਏ ਗਏ ਵਿਰੋਧ ਪ੍ਰਦਰਸ਼ਨ ਦੇ ਇਸ ਅਨੌਖੇ ਢੰਗ ਦੀ ਵੀ ਲੋਕਾਂ ਚ ਕਾਫ਼ੀ ਚਰਚਾ ਹੈ।

 

ਇਨ੍ਹਾਂ ਪੋਸਟਰਾਂ 'ਤੇ ਗੰਭੀਰ ਦੀ ਤਸਵੀਰ ਦੇ ਉੱਪਰ ਲਾਪਤਾ ਲਿਖਿਆ ਹੋਇਆ ਹੈ ਜਦਕਿ ਹੇਠਾਂ ਸਾਫ ਲਿਖਿਆ ਹੋਇਆ ਹੈ ਕਿ ਕੀ ਤੁਸੀਂ ਇਨ੍ਹਾਂ ਨੂੰ ਦੇਖਿਆ ਹੈ? ਜਲੇਬੀ ਅਤੇ ਪੋਹਾ ਖਾਂਦੇ ਆਖਰੀ ਵਾਰ ਇੰਦੌਰ ਚ ਵੇਖੇ ਗਏ ਸਨ।

 

ਦੱਸ ਦੇਈਏ ਕਿ ਐਮਪੀ ਗੌਤਮ ਗੰਭੀਰ 15 ਨਵੰਬਰ ਦੀ ਮੀਟਿੰਗ ਚ ਸ਼ਾਮਲ ਨਹੀਂ ਹੋਏ ਸਨ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਇਕ ਤਸਵੀਰ ਬਹੁਤ ਵਾਇਰਲ ਹੋਣ ਲੱਗੀ, ਜਿਸ' ਚ ਗੰਭੀਰ ਇੰਦੌਰ ਦੀਆਂ ਸੜਕਾਂ 'ਤੇ ਕੁਝ ਦੋਸਤਾਂ ਨਾਲ ਮਸਤੀ ਕਰਦੇ ਦਿਖਾਈ ਦਿੱਤੇ।

 

ਇਸ ਤੋਂ ਬਾਅਦ ਸ਼ਨਿੱਚਰਵਾਰ ਸ਼ਾਮ ਨੂੰ 'ਆਪ' ਵਰਕਰ ਥਾਲ ਚ ਜਲੇਬੀਆਂ ਪਾ ਕੇ ਦਿੱਲੀ ਦੀਆਂ ਸੜਕਾਂ 'ਤੇ ਉਤਰ ਗਏ ਤੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕਰਨ ਲੱਗ ਪਏ। ‘ਆਪਕਾਰਕੁਨਾਂ ਨੇ ਕਿਹਾ ਕਿ ਦਿੱਲੀ ਚ ਰੱਖੀ ਗਈ ਪ੍ਰਦੂਸ਼ਣ ਕੰਟਰੋਲ ਕਮੇਟੀ ਦੀ ਅਹਿਮ ਬੈਠਕ ਨੂੰ ਛੱਡ ਸੰਸਦ ਮੈਂਬਰ ਗੌਤਮ ਗੰਭੀਰ ਕ੍ਰਿਕਟ ਮੈਚ ਦੀ ਕਮੈਂਟ੍ਰੀ ਕਰਦੇ ਰਹੇ ਨਾਲ ਜਲੇਬੀਆਂ ਖਾਂਦੇ ਰਹੇ। ਭਾਰਤੀ ਜਨਤਾ ਪਾਰਟੀ ਨੂੰ ਇਸ ਬਾਰੇ ਕੋਈ ਪਛਤਾਵਾ ਨਹੀਂ ਹੈ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gautam Gambhir missing Posters in delhi