ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਗਟਰ ’ਚ ਫਸੇ ਨਿੱਕੇ ਚੂਹੇ ਲਈ ਜਰਮਨੀ ਨੇ ਚਲਾਈ ਵੱਡੀ ਮੁਹਿੰਮ

ਜਰਮਨੀ ਦੇ ਸ਼ਹਿਰ ਬੇਨਸ਼ੇਮ ਵਿਖੇ ਫ਼ਾਇਰ ਬ੍ਰਿਗੇਡ ਕਾਮਿਆਂ ਨੂੰ ਇਕ ਅਜਿਬੋ ਗਰੀਬ ਫ਼ੋਨ ਆਇਆ। ਫ਼ੋਨ ਤੇ ਦਸਿਆ ਗਿਆ ਕਿ ਇਕ ਚੂਹਾ ਗਟਰ ਦੇ ਢੱਕਣ ਚ ਫਸਿਆ ਹੋਇਆ ਹੈ। ਜਿਸ ਨੂੰ ਮਦਦ ਦੀ ਸਖਤ ਲੋੜ ਹੈ। ਮੁ਼ਸ਼ਕਲ ਚ ਫਸੇ ਇਸ ਚੂਹੇ ਨੂੰ ਬਚਾਉਣ ਲਈ ਸਥਾਨਕ ਫ਼ਾਇਰ ਬ੍ਰਿਗੇਡ ਵਿਭਾਗ ਨੇ ਤੁਰੰਤ ਵੱਡੇ ਪੱਧਰ ਤੇ ਬਚਾਅ ਮੁਹਿੰਮ ਵਿੱਢ ਦਿੱਤੀ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਫ਼ਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਇੱਕ ਟੀਮ ਬਣਾਈ ਤੇ ਗਟਰ ਦੇ ਢੱਕਣ ਨੂੰ ਬਣਾਈ ਸਕੀਮ ਮੁਤਾਬਕ ਹਟਾਇਆ ਗਿਆ ਤੇ ਕਾਫੀ ਜਦੋਜਹਿਦ ਮਗਰੋਂ ਢੱਕਣ ਦੀ ਮੋਰੀ ਚ ਬੁਰੀ ਤਰ੍ਹਾਂ ਫਸੇ ਇਸ ਚੂਹੇ ਨੂੰ ਆਖਰਕਾਰ ਸੁਰੱਖਿਤ ਕੱਢ ਲਿਆ ਗਿਆ।

 

 

 

ਚੂਹੇ ਨੂੰ ਬਚਾਉਣ ਲਈ ਚਲਾਈ ਜਾ ਰਹੀ ਜਰਮਨੀ ਸਰਕਾਰ ਦੁਆਰਾ ਇਸ ਵੱਡੀ ਬਚਾਅ ਮੁਹਿੰਮ ਨੂੰ ਦੇਖਣ ਲਈ ਮੌਕੇ ਤੇ ਮੌਜੂਦ ਨੇੜੇ ਰਹਿਣ ਵਾਲੇ ਲੋਕਾਂ ਨੇ ਆਪਣੇ ਕੈਮਰਿਆਂ ਚ ਕੈਦ ਕਰ ਲਿਆ ਤੇ ਕਈ ਲੋਕਾਂ ਨੇ ਇਸ ਘਟਨਾ ਦੀ ਵੀਡੀਓ ਵੀ ਬਣਾਈਆਂ।

 

ਵੀਡੀਓ ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਚੂਹੇ ਦਾ ਪਿਛਲਾ ਅੱਧਾ ਸਰੀਰ ਇਸ ਗਟਰ ਦੇ ਢੱਕਣ ਦੀ ਮੋਰੀ ਚ ਫਸਿਆ ਹੋਇਆ ਸੀ। ਚੂਹਾ ਗਟਰ ਦੇ ਉਪਰ ਬਣੀ ਕਈ ਮੋਰੀਆਂ ਚ ਇਕ ਮੋਰੀ ਚ ਫਸਿਆ ਹੋਇਆ ਹੈ ਜਦਕਿ ਉਹ ਖੁੱਦ ਨੂੰ ਇਸ ਮੋਰੀ ਤੋਂ ਬਾਹਰ ਕੱਢਣ ਲਈ ਲਗਾਤਾਰ ਹੱਥਪੈਰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ।

 

ਘਟਨਾ ਦੀ ਇੱਕ ਵੀਡੀਓ ਤੇ ਕੁਝ ਤਸਵੀਰਾਂ ਐਨੀਮਲ ਰੈਸਕੀਯੂ ਟੀਮ ਦੇ ਫ਼ੇਸਬੁੱਕ ਪੇਜ Berufstierrettung Rhein Neckar ਤੇ ਅਪਲੋਡ ਕੀਤੀ ਗਈ ਹੈ। ਇਸ ਪੋਸਟ ਤੇ ਸੈਂਕੜੇ ਹੀ ਟਿੱਪਣੀਆਂ ਆ ਚੁਕੀਆਂ ਹਨ। ਵੀਡੀਓ ਤੇ ਫ਼ੋਟੋਆਂ ਨੂੰ ਦੇਖਣ ਮਗਰੋਂ ਲੋਕ ਐਨੀਮਲ ਕੇਅਰ ਦੀ ਸ਼ਲਾਘਾ ਕਰ ਰਹੇ ਹਨ ਜਦਕਿ ਬਹੁਤੇ ਲੋਕ ਕਹਿ ਰਹੇ ਹਨ ਕਿ ਫ਼ਾਇਰ ਬ੍ਰਿਗੇਡ ਦੀ ਇਸ ਟੀਮ ਨੇ ਇਕ ਅਜਿਹੇ ਜਾਨਵਰ ਨੂੰ ਬਚਾਇਆ ਹੈ ਜਿਸਨੂੰ ਆਮ ਤੌਰ ਤੇ ਜਾਨਬੁੱਝ ਕੇ ਮਾਰ ਦਿੱਤਾ ਜਾਂਦਾ ਹੈ।

 

ਐਲੀਮਲ ਰੈਸਕੂਯਰ Michael Sehr ਨੇ ਦਸਿਆ ਕਿ ਇਸ ਚੂਹੇ ਦੇ ਪਿਛਲੇ ਦੋ ਪੈਰ ਗਟਰ ਦੇ ਢੱਕਣ ਚ ਬਣੀ ਮੋਰੀ ਚ ਅੰਦਰਲੇ ਪਾਸੇ ਫਸੇ ਹੋਏ ਸਨ। ਜਿਸਨੂੰ ਬਿਨਾਂ ਕਿਸੇ ਨੁਕਸਾਨ ਦੇ ਕੱਢ ਲਿਆ ਗਿਆ ਤੇ ਮੋਰੀ ਤੋਂ ਬਾਹਰ ਆਉਂਦਿਆਂ ਹੀ ਇਸ ਚੂਹੇ ਨੂੰ ਮੁੜ ਤੋਂ ਗਟਰ ਚ ਭੇਜ ਦਿੱਤਾ ਗਿਆ। ਨਿੱਕੇ ਚੂਹੇ ਨੂੰ ਬਚਾਉਣ ਲਈ ਜਰਮਨੀ ਸਰਕਾਰ ਦੇ ਸਥਾਨਕ ਪ੍ਰਸ਼ਾਸਨ ਦੀ ਚਹੁੰ ਪਾਸ਼ੇ ਸ਼ਲਾਘਾ ਹੋ ਰਹੀ ਹੈ।

 

 

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Germanys big campaign for small rodents trapped in gutters