ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਚੀਨੀ ਵੈਲੇਨਟਾਈਨ ’ਤੇ ਕੁੜੀ ਨੇ ਮੁੰਡੇ ਦੇ ਸ਼ਰ੍ਹੇਆਮ ਮਾਰੀਆਂ 52 ਚਪੇੜਾਂ

ਚੀਨੀ ਵੈਲੇਨਟਾਈਨ ਤੇ ਇਕ ਲੜਕੇ ਨਾਲ ਅਜਿਹੀ ਘਟਨਾ ਵਾਪਰੀ ਜਿਸ ਨਾਲ ਕੋਈ ਵੀ ਪ੍ਰੇਮੀ ਜੋੜਾ ਹੈਰਾਨ ਹੋ ਜਾਵੇ। ਦਰਅਸਲ, ਲੜਕੇ ਦੀ ਪ੍ਰੇਮਿਕਾ ਨੇ ਉਸ ਨੂੰ ਸ਼ਰ੍ਹੇਆਮ 52 ਚਪੇੜਾਂ ਮਾਰ ਦਿੱਤੀਆਂ ਅਤੇ ਪ੍ਰੇਮੀ ਨੇ ਨਾ ਤਾਂ ਇਸ ਦਾ ਵਿਰੋਧ ਕੀਤਾ ਤੇ ਨਾ ਹੀ ਬਚਨ ਦੀ ਕੋਈ ਕੋਸ਼ਿਸ਼ ਕੀਤੀ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਚੀਨ ਦੇ ਸਿਚੁਆਨ ਸੂਬੇ ਦੀ ਹੈ, ਜਿਹੜੀ ਕਿ ਉੱਥੇ ਲਗੇ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ ਤੇ ਜਿਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੋ ਗਿਆ।

 

ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਲੜਕੀ ਕਾਫੀ ਗੁੱਸੇ ਚ ਹੈ ਤੇ ਆਪਣੇ ਸਾਹਮਣੇ ਖੜ੍ਹੇ ਮੁੰਡੇ ਦੇ ਚਿਹਰੇ ਤੇ ਲਗਾਤਾਰ ਚਪੇੜਾ ਮਾਰ ਰਹੀ ਹੈ। ਉੱਥੋ ਲੰਘਣ ਵਾਲਾ ਹਰੇਕ ਕੋਈ ਲੜਕੀ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਲਗਾਤਾਰ ਸਾਹਮਣੇ ਖੜ੍ਹੇ ਪ੍ਰੇਮੀ ਨੂੰ ਚਪੇੜਾਂ ਮਾਰ ਰਹੀ ਹੈ।

 

ਸੰਘਾਈ ਵੈਬਸਾਈਟ ਮੁਤਾਬਕ ਮੌਕੇ ਤੇ ਪੁੱਜ ਕੇ ਪੁਲਿਸ ਨੇ ਦੋਨਾਂ ਨੂੰ ਪੁਲਿਸ ਸਟੇਸ਼ਨ ਚਲਣ ਲਈ ਕਿਹਾ ਤਾਂ ਲੜਕੇ ਨੇ ਆਪਣੀ ਪ੍ਰੇਮਿਕਾ ਨੂੰ ਬੇਗੁਨਾਹ ਦਸਿਆ। ਪਰ ਲੜਕੀ ਉਸ ਸਮੇਂ ਵੀ ਉਸ ਨੂੰ ਚਪੇੜਾਂ ਮਾਰਦੀ ਜਾ ਰਹੀ ਸੀ।

 

ਹੈਰਾਨੀ ਦੀ ਗੱਲ ਇਹ ਪਤਾ ਲਗੀ ਕਿ ਉਕਤ ਪ੍ਰੇਮਿਕਾ ਆਪਣੇ ਪ੍ਰੇਮੀ ਨੂੰ ਇਸ ਖਾਸ ਦਿਨ ’ਤੇ ਤੌਹਫ਼ੇ ਵਜੋਂ ਮੋਬਾਈਲ ਫ਼ੋਨ ਨਾ ਦੇਣ ’ਤੇ ਕਾਫੀ ਨਾਰਾਜ਼ ਸੀ। ਜਿਸ ਕਾਰਨ ਉਹ ਆਪਣਾ ਗੁੱਸਾ ਆਪਣੇ ਪ੍ਰੇਮੀ ’ਤੇ ਲਗਾਤਾਰ ਚਪੇੜਾਂ ਮਾਰ ਕੇ ਉਤਾਰ ਰਹੀ ਸੀ।

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Girl friend slapped boy friend 52 times know the reason