ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਆਹ ਕਰਾਉਣ ਲਈ ਜ਼ਿੱਦ ’ਤੇ ਆਈ ਕੁੜੀ ਨੂੰ ਪ੍ਰੇਮੀ ਨੇ ਕਮਰੇ ’ਚ ਕੀਤਾ ਬੰਦ

ਉੜੀਸਾ ਦੇ ਅੰਗੁਲ ਜ਼ਿਲੇ 'ਚ ਪ੍ਰੇਮਿਕਾ ਨੂੰ ਨੌਜਵਾਨ ਨੇ ਦਫਤਰ ਦੇ ਅੰਦਰ ਬੰਦ ਕਰ ਦਿੱਤਾ। ਲੜਕੀ ਵਿਆਹ ਕਰਾਉਣ ਲਈ ਨੌਜਵਾਨ ਨਾਲ ਗੱਲ ਕਰ ਰਹੀ ਸੀ।

 

ਪੁਲਿਸ ਮੁਤਾਬਕ ਭਾਰਤ ਨਿਰਮਾਣ ਰਾਜੀਵ ਗਾਂਧੀ ਸੇਵਾ ਕੇਂਦਰ ਚ ਕੰਮ ਕਰਦੇ ਇਕ ਨੌਜਵਾਨ ਚਕਰਧਰ ਮਹਾਪਾਤਰਾ ਦਾ ਉਸ ਦੇ ਪਿੰਡ ਦੇ ਰਹਿਣ ਵਾਲੀ ਅੰਬੂਤੀ ਦੇਹੂਰੀ ਨਾਲ ਸਬੰਧ ਸੀ। ਮਹਾਪਾਤਰਾ ਲੜਕੀ ਦੇ ਵਿਆਹ ਦੇ ਪ੍ਰਸਤਾਵ ਨੂੰ ਲਗਾਤਾਰ ਰੱਦ ਕਰ ਰਿਹਾ ਸੀ। ਇਸ ਤੋਂ ਬਾਅਦ ਲੜਕੀ ਨੌਜਵਾਨ ਦੇ ਦਫਤਰ ਪਹੁੰਚੀ ਤੇ ਜਲਦ ਤੋਂ ਜਲਦ ਵਿਆਹ ਕਰਾਉਣ ਲਈ ਜ਼ਿੱਦ ਕਰਨ ਲੱਗ ਪਈ।

 

ਗੁੱਸੇ ਚ ਆਈ ਨੌਜਵਾਨ ਨੇ ਲੜਕੀ ਨੂੰ ਆਪਣੇ ਦਫਤਰ ਦੇ ਅਹਾਤੇ ਚ ਇਕ ਕਮਰੇ ਚ ਬੰਦ ਕਰ ਦਿੱਤਾ ਤੇ ਉਸ ਦਾ ਮੋਬਾਈਲ ਫੋਨ ਖੋਹ ਲਿਆ। ਇਸ ਤੋਂ ਬਾਅਦ ਲੜਕੀ ਨੇ ਮਦਦ ਲਈ ਰੌਲ ਪਾਇਆ ਤਾਂ ਇਮਾਰਤ ਨੇੜੇ ਖੇਡ ਰਹੇ ਬੱਚਿਆਂ ਨੇ ਉਕਤ ਲੜਕੀ ਦੀਆਂ ਚੀਕਾਂ ਸੁਣੀਆਂ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ। ਬਾਅਦ ਚ ਉਸਨੂੰ ਪੁਲਿਸ ਦੀ ਮਦਦ ਨਾਲ ਬਚਾਇਆ ਗਿਆ।

 

ਲੜਕੀ ਨੇ ਕਿਹਾ, ‘ਨੌਜਵਾਨ ਪਿਛਲੇ 10 ਸਾਲਾਂ ਤੋਂ ਮੈਨੂੰ ਪਿਆਰ ਕਰਦਾ ਸੀ। ਜਦੋਂ ਮੈਂ ਸੁਣਿਆ ਕਿ ਉਹ ਕਿਸੇ ਹੋਰ ਕੁੜੀ ਨਾਲ ਵਿਆਹ ਕਰਨ ਜਾ ਰਿਹਾ ਹੈ ਤਾਂ ਮੈਂ ਉਸ ਨੂੰ ਇਸ ਬਾਰੇ ਪੁੱਛਿਆ। ਇਸ ਤੋਂ ਬਾਅਦ ਉਸਨੇ ਮੈਨੂੰ ਕਮਰੇ ਚ ਬੰਦ ਕਰ ਦਿੱਤਾ ਤੇ ਮੈਨੂੰ ਇਕੱਲਾ ਛੱਡ ਕੇ ਤੁਰ ਗਿਆ।

 

ਦੱਸ ਦੇਈਏ ਕਿ ਭਾਰਤ ਨਿਰਮਾਣ ਰਾਜੀਵ ਗਾਂਧੀ ਸੇਵਾ ਕੇਂਦਰ ਡਾਕਘਰਾਂ ਰਾਹੀਂ ਮਨਰੇਗਾ ਮਜ਼ਦੂਰਾਂ ਨੂੰ ਸਮੇਂ ਸਿਰ ਦਿਹਾੜੀ ਦੇਣ ਲਈ ਪਿੰਡਾਂ ਚ ਬੀਪੀਓ ਦੀ ਤਰ੍ਹਾਂ ਕੰਮ ਕਰਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Girl locked up by lover in office for insisting on marriage