ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਤ ਨੂੰ ਸੁੱਤੀ ਕੁੜੀ ਸਵੇਰ ਉੱਠੀ ਤਾਂ ਅਚਾਨਕ ਬਣ ਗਈ ਮਾਂ

ਜਣੇਪੇ ਨਾਲ ਜੁੜਿਆ ਇਕ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਦਕਿ ਮੈਡੀਕਲ ਜਗਤ ਚ ਵੀ ਇਸ ਮਾਮਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਮਾਮਲੇ ਚ ਇਕ ਐਮਲੁਈਸ ਲੈਗੇਟ ਨਾਂ ਦੀ ਕੁੜੀ ਰੋਜ਼ਾਨਾ ਵਾਂਗ ਰਾਤ ਵੇਲੇ ਸੁੱਤੀ ਪਰ ਜਦੋਂ ਸਵੇਰ ਉੱਠੀ ਤਾਂ ਉਹ ਮਾਂ ਬਣ ਗਈ ਅਤੇ ਉਸ ਨੇ ਇਕ ਤੰਦਰੁਸਤ ਬੱਚੇ ਨੂੰ ਜਨਮ ਵੀ ਦੇ ਦਿੱਤਾ।

 

ਜਾਣਕਾਰੀ ਮੁਤਾਬਕ ਘਟਨਾ ਇੰਗਲੈਂਡ ਦੇ ਇਕ ਸ਼ਹੀਰ ਦੀ ਹੈ ਜਿੱਥੇ ਇਹ 19 ਕੁੜੀ ਰਾਤ ਸਮੇਂ ਰੋਜ਼ਾਨਾ ਵਾਂਗ ਸੁੱਤੀ ਸੀ ਤੇ ਜਦੋਂ ਸਵੇਰੇ ਉੱਠੀ ਤਾਂ ਅਚਾਨਕ ਉਸ ਦਾ ਢਿੱਡ ਨਿਕਲ ਆਇਆ ਤੇ ਪੂਰਾ ਪਰਿਵਾਰ ਇਹ ਦੇਖ ਕੇ ਹੈਰਾਨ ਰਹਿ ਗਿਆ ਪਰ ਦਾਦੀ ਨੇ ਇਹ ਦੱਸ ਦਿੱਤਾ ਕਿ ਕੁੜੀ ਗਰਭਵਤੀ ਹੈ।

 

 

ਐਮਲੁਈਸ ਨੂੰ ਤੁਰੰਤ ਹਸਪਤਾਲ ਲੈ ਜਾਇਆ ਗਿਆ ਪਰ ਉਸ ਨੇ ਰਸਤੇ ਚ ਕਾਰ ਵਿਚ ਹੀ ਬੱਚੇ ਨੂੰ ਜਨਮ ਵੀ ਦੇ ਦਿੱਤਾ। ਪਰਿਵਾਰ ਮੁਤਾਬਕ ਇਸ ਸਾਰੀ ਘਟਨਾ ਇੰਨੀ ਛੇਤੀ ਹੋਈ ਕਿ ਕੁੱਲ ਲਗਭਗ 45 ਮਿੰਟਾਂ ਦਾ ਹੀ ਸਮਾਂ ਲਗਿਆ ਤੇ ਬੱਚੇ ਦਾ ਜਨਮ ਵੀ ਹੋ ਗਿਆ।

 

ਹੁਣ ਬੱਚੇ ਦੀ ਮਾਂ ਐਮਲੁਈਸ ਬੇਹੱਦ ਹੈਰਾਨ ਹੈ ਕਿ ਅਜਿਹਾ ਅਚਾਨਕ ਕਿਵੇਂ ਹੋ ਗਿਆ। ਹਾਲਾਂਕਿ ਉਸ ਨੂੰ ਕਈ ਮਹੀਨਿਆਂ ਤੋਂ ਪੀਰਡ ਵੀ ਨਹੀਂ ਆ ਰਹੇ ਸਨ। ਐਮਲੁਈਸ ਨੇ ਸੋਚਿਆ ਕਿ ਕੰਟਰਾਸੈਪਟਿਵ ਪਿਲਸ ਲੈਣ ਕਾਰਨ ਪੀਰਡ ਨਹੀਂ ਆ ਰਹੇ ਹੋਣਗੇ। ਉਸ ਨੇ ਕਿਹਾ ਕਿ ਗਰਭਵਤੀ ਹੋਣ ਦਾ ਕੋਈ ਲੱਛਣ ਵੀ ਸਾਹਮਣੇ ਨਹੀਂ ਆਇਆ ਜਿਸ ਅਜਿਹਾ ਕੁਝ ਹੋਣ ਦਾ ਪਤਾ ਲੱਗ ਸਕੇ। ਇਸੇ ਲਈ ਉਸ ਨੇ ਕਦੇ ਕੋਈ ਡਾਕਟਰੀ ਜਾਂਚ ਵੀ ਨਹੀਂ ਕਰਵਾਈ।

 

 

ਹਾਲਾਂਕਿ ਡਾਕਟਰਾਂ ਦਾ ਕਹਿਣਾ ਹੈ ਕਿ ਐਮਲੁਈਸ ਦਾ ਬੱਚਾ ਉਸ ਦੇ ਬੱਚੇਦਾਨੀ ਦੇ ਧੱਲੜੇ ਤੇ ਪਿਛਲੇ ਭਾਗ ਚ ਪਲ ਰਿਹਾ ਰਿਹਾ ਸੀ। ਡਾਕਟਰਾਂ ਮੁਤਾਬਕ ਇਹ ਇਕ ਸਾਧਾਰਨ ਅਤੇ ਆਮ ਤੌਰ ਤੇ ਹੋਣ ਵਾਲੀ ਪ੍ਰਕਿਰਿਆ ਹੈ। ਡਾਕਟਰੀ ਜਾਂਚ ਮਗਰੋਂ ਬੱਚਾ ਅਤੇ ਮਾਂ ਬਿਲਕੁਲ ਤੰਦਰੁਸਤ ਦੱਸੇ ਗਏ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:girl sleeps in the night and becomes mother in the morning Suddenly