ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਜਰਾਤ ਦੇ ਵਪਾਰੀ ਨੇ ਆਪਣੇ ਕਰਮਚਾਰੀਆਂ ਨੂੰ ਰਾਤੋਂ-ਰਾਤ ਬਣਾ ਦਿੱਤਾ ਕਰੋੜਪਤੀ

ਗੁਜਰਾਤ ਦੇ ਵਪਾਰੀ ਨੇ ਆਪਣੇ ਕਰਮਚਾਰੀਆਂ ਨੂੰ ਰਾਤੋਂ-ਰਾਤ ਬਣਾ ਦਿੱਤਾ ਕਰੋੜਪਤੀ

ਸੂਰਤ ਦੇ ਹਾਰੇ ਕ੍ਰਿਸ਼ਨ ਡਾਇਮੰਡ ਦੇ ਮਾਲਕ ਸਵਜੀਭਾਈ ਢੋਲਕੀਆ ਨੇ ਇਕ ਵਾਰ ਫਿਰ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਆਪਣੇ ਕਰਮਚਾਰੀਆਂ ਨੂੰ ਮਹਿੰਗੇ ਤੋਹਫ਼ੇ ਦੇਣ ਲਈ ਮਸ਼ਹੂਰ ਸਵਜੀਭਾਈ ਢੋਲਕੀਆ ਨੇ ਇਸ ਵਾਰ ਆਪਣੇ ਤਿੰਨ ਮੁਲਾਜ਼ਮਾਂ ਨੂੰ ਮਰਸਜੀਡਜ਼ ਕਾਰ ਦਿੱਤੀ ਹੈ।

 

ਸਵਜੀਭਾਈ ਨੇ ਇਨ੍ਹਾਂ ਕਾਰਾਂ ਨੂੰ ਉਨ੍ਹਾਂ ਤਿੰਨ ਕਰਮਚਾਰੀਆਂ ਨੂੰ ਤੋਹਫ਼ੇ ਵਜੋਂ ਦਿੱਤਾ ਹੈ ਜਿਨ੍ਹਾਂ ਨੇ ਕੰਪਨੀ ਵਿੱਚ  ਆਪਣੇ 25 ਸਾਲ ਪੂਰੇ ਕੀਤੇ ਹਨ। ਇਨ੍ਹਾਂ ਕਾਰਾਂ ਦੀ ਕੀਮਤ ਇਕ ਕਰੋੜ ਰੁਪਏ ਹੈ। ਸਿਰਫ ਇਹ ਹੀ ਨਹੀਂ, ਇਹ ਤੋਹਫਾ ਉਨ੍ਹਾਂ ਨੂੰ ਮੱਧ ਪ੍ਰਦੇਸ਼ ਦੀ ਰਾਜਪਾਲ ਅਤੇ ਗੁਜਰਾਤ ਦੀ ਸਾਬਕਾ ਮੁੱਖ ਮੰਤਰੀ ਅਨੰਦੀਬੇਨ ਪਟੇਲ ਨੇ ਦਿੱਤਾ। ਕੰਪਨੀ ਨੇ ਇਸ ਮੌਕੇ 'ਤੇ ਇੱਕ ਰਸਮੀ ਪ੍ਰੋਗਰਾਮ ਵੀ ਆਯੋਜਿਤ ਕੀਤਾ।

 

ਇਹ ਪਹਿਲੀ ਵਾਰ ਨਹੀਂ ਹੈ ਕਿ ਸਵਜੀਭਾਈ ਢੋਲਕੀਆ ਨੇ ਕਰਮਚਾਰੀਆਂ ਨੂੰ ਅਜਿਹਾ ਤੋਹਫਾ ਦਿੱਤਾ ਹੋਵੇ।ਇਸ ਤੋਂ ਪਹਿਲਾਂ ਵੀ 2017 ਵਿੱਚ ਸਵਜੀਭਾਈ ਨੇ ਆਪਣੇ ਕਰਮਚਾਰੀਆਂ ਨੂੰ 1200 ਡਟਸਨ ਰੈਡੀ-ਗੋ ਤੋਹਫ਼ੇ  ਵਿੱਚ ਦਿੱਤੀਆਂ ਸਨ। 2016 ਵਿੱਚ ਸਵਜੀਭਾਈ ਨੇ ਆਪਣੇ ਕਰਮਚਾਰੀਆਂ ਨੂੰ ਦਿਵਾਲੀ ਬੋਨਸ ਦੇ ਨਾਂ 'ਤੇ 51 ਕਰੋੜ ਰੁਪਏ ਦਿੱਤੇ।

 

ਸਵਜੀਭਾਈ ਦਾ ਕਹਿਣਾ ਹੈ ਕਿ ਉਹ ਪ੍ਰਦਰਸ਼ਨ ਦੇ ਅਨੁਸਾਰ ਆਪਣੇ ਕਰਮਚਾਰੀਆਂ ਨੂੰ ਤੋਹਫ਼ੇ ਦਿੰਦਾ ਹੈ। ਸਵਜੀਭਾਈ ਦੀ ਕੰਪਨੀ ਦਾ ਸਾਲਾਨਾ ਕਾਰੋਬਾਰ ਲਗਭਗ 6,000 ਕਰੋੜ ਰੁਪਏ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:gujarat businessman gifts mercedes benz worth rs 3 crore to employees