ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਭਜਨ ਸਿੰਘ ਨੇ ਕਵਿਤਾ ਲਿਖ ਕੇ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ

ਜੰਮੂ–ਕਸ਼ਮੀਰ ਦੇ ਪੁਲਵਾਮਾ ਚ 14 ਫ਼ਰਵਰੀ ਨੂੰ ਹੋਏ ਅੱਤਵਾਦੀ ਹਮਲੇ ਕਾਰਨ ਪੂਰਾ ਦੇਸ਼ ਹੀ ਗੁੱਸੇ ਚ ਹੈ। ਇਸ ਅੱਤਵਾਦੀ ਹਮਲੇ ਚ 44 ਜਵਾਨ ਸ਼ਹੀਦ ਹੋ ਗਏ ਸਨ। ਭਾਰਤੀ ਕ੍ਰਿਕਟ ਟੀਮ ਦੇ ਆਫ਼ ਸਪਿੱਨਰ ਗੇਂਦਬਾਜ਼ ਹਰਭਜਨ ਸਿੰਘ ਨੇ ਵੀ ਆਪਣੇ ਅੰਦਾਜ਼ ਚ ਇੱਕ ਭਾਵੁਕ ਕਵਿਤਾ ਲਿਖ ਕੇ ਸ਼ਹੀਦ ਫ਼ੌਜੀਆਂ ਨੂੰ ਸਰਧਾਂਜਲੀ ਭੇਟ ਕੀਤੀ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਹਰਭਜਨ ਸਿੰਘ ਦਾ ਮੰਨਣਾ ਹੈ ਕਿ ਭਾਰਤ ਨੂੰ ਪੁਲਵਾਮਾ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਆਉਂਦੇ ਵਿਸ਼ਵ ਕੱਪ ਚ ਪਾਕਿਸਤਾਨ ਨਾਲ ਨਹੀਂ ਖੇਡਣ ਚਾਹੀਦਾ ਹੈ।

 

ਹਰਭਜਨ ਸਿੰਘ ਨੇ ਕਿਹਾ ਹੈ ਕਿ ਭਾਰਤ ਜੇਕਰ 16 ਜੂਨ ਨੂੰ ਮੈਨਚੈਸਟਰ ਚ ਪਾਕਿਸਤਾਨ ਖਿਲਾਫ਼ ਹੋਣ ਵਾਲੇ ਮੈਚ ਗੁਆਚ ਵੀ ਦੇਵੇ ਤਾਂ ਵੀ ਇੰਨਾਂ ਮਜ਼ਬੂਤ ਹੈ ਕਿ ਵਿਸ਼ਵ ਕੱਪ ਜਿੱਤ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਵਿਸ਼ਵ ਕੱਪ ਚ ਪਾਕਿਸਤਾਨ ਨਾਲ ਨਹੀਂ ਖੇਡਣਾ ਚਾਹੀਦਾ। ਭਾਰਤੀ ਟੀਮ ਇੰਨੀ ਮਜ਼ਬੂਤ ਹੈ ਕਿ ਪਾਕਿਸਤਾਨ ਨਾਲ ਖੇਡੇ ਬਿਨਾਂ ਵੀ ਵਿਸ਼ਵ ਕੱਪ ਜਿੱਤ ਸਕਦੀ ਹੈ।

 

ਹਰਭਜਨ ਸਿੰਘ ਨੇ ਕਿਹਾ ਕਿ ਇਹ ਸਮਾਂ ਕਾਫੀ ਮੁਸ਼ਕਲ ਹੈ। ਹਮਲਾ ਹੋਇਆ ਹੈ, ਇਸ ਤੇ ਬੇਹੱਦ ਗਲਤ ਹੋਇਆ ਹੈ। ਸਰਕਾਰ ਜ਼ਰੂਰ ਸਖ਼ਤ ਕਾਰਵਾਈ ਕਰੇਗੀ। ਬਾਕੀ ਰਹੀ ਕ੍ਰਿਕਟ ਦੀ ਗੱਲ ਤਾਂ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਉਨ੍ਹਾਂ ਨਾਲ ਕੋਈ ਵੀ ਸਬੰਧ ਰੱਖਣਾ ਚਾਹੀਦਾ ਹੈ ਨਹੀਂ ਤਾਂ ਅਜਿਹਾ ਚੱਲਦਾ ਰਹੇਗਾ।

 

ਉਨ੍ਹਾਂ ਕਿਹਾ ਕਿ ਸਾਨੂੰ ਦੇਸ਼ ਦੇ ਨਾਲ ਖੜ੍ਹੇ ਹੋਣਾ ਚਾਹੀਦਾ ਹੈ। ਕ੍ਰਿਕਟ ਜਾਂ ਹਾਕੀ ਕਿਸੇ ਵੀ ਖੇਡ ਚ ਸਾਨੂੰ ਉਨ੍ਹਾਂ ਨਾਲ ਨਹੀਂ ਖੇਡਣਾ ਚਾਹੀਦਾ।

 

 

 
 
 
 
 
 
 
 
 
 
 
 
 
 
 
 

We both left home at 18. You cleared JEE, I got recommended. You got IIT, I got NDA. You pursued your degree, I had the toughest training. Your day started at 7 and ended at 5, Mine started at 4 till 9 and Some nights also included. You had your convocation ceremony, I had my POP. Best company took you and Best package was awarded, I was ordered to join my paltan With 2 stars piped on my shoulders. You got a job, I got a way of life. Every eve you got to see your family, I just wished i got to see my parents soon. You celebrated festivals with lights and music, I celebrated with my comrade in bunkers. We both married, Your wife got to see you everyday, My wife just wished i was alive. You were sent to business trips, I was sent on line of control. We both returned, Both wives couldn't control their tears, but You wiped her but, I couldn't. You hugged her but, I couldn't. Because I was lying in the coffin, With medals on my chest and, Coffin wrapped with tricolour. My way of life ended, Your continued. We both left home at 18. 🙏🙏🙏🙏🙏🙏🙏🙏 - Shared by Advit Verma, Army Public School, Ambala Cantonment

A post shared by Harbhajan Turbanator Singh (@harbhajan3) on

 

 

 

 

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

 

 

/

 

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Harbhajan Singh commits a tribute by writing a poem