ਪਿਛਲੇ ਹਫ਼ਤੇ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵੇਖ ਕੇ ਲੱਗਦਾ ਹੈ ਕਿ ਅਕਾਲੀ ਨੇਤਾ ਬਿਕਰਮਜੀਤ ਸਿੰਘ ਮਜੀਠੀਆ ਤੇ ਅਕਾਲੀ ਤੋਂ ਕਾਂਗਰਸੀ ਬਣੇ ਇੰਦਰਬੀਰ ਬੁਲਾਰੀਆ ਨੇ ਭਾਸ਼ਾ ਦੀ ਸਾਰੀਆਂ ਸੀਮਾਵਾਂ ਤੋੜ ਦੇਣ ਦੀ ਸਹੁੰ ਚੁੱਕੀ ਹੋਈ ਹੈ।
ਬਿਕਰਮ ਮਜੀਠੀਆ ਨੇ ਇੱਕ ਵੈੱਬ ਚੈਨਲ ਨੂੰ ਇੰਟਰਵਿਓ ਦੌਰਾਨ ਜੇਲ੍ਹ ਮੰਤਰੀ ਸੁਖਜਿੰਦਰ ਸਿੰਗ ਰੰਧਾਵਾ ਬਾਰੇ ਕਿਹਾ ਕਿ ਉਹ ਰੰਧਾਵਾ ਦਾ ਇਹੋ ਜਿਹਾ ਹਾਲ ਕਰਨਗੇ ਕਿ ਉਨ੍ਹਾਂ ਨੂੰ ਵਾਪਸ ਲੈ ਕੇ ਜਾਂ ਲਈ ਐਬੂਲੈਂਸ ਦੀ ਲੋੜ ਪਵੇਗੀ।
ਰੰਧਾਵਾ ਦੇ ਪੱਖ ਵਿੱਚ ਬੋਲਦੇ ਹੋਏ ਇੰਦਰਬੀਰ ਬੁਲਾਰੀਆ ਇਸ ਤੋਂ ਵੀ ਦੋ ਕਦਮ ਅੱਗੇ ਟੱਪ ਗਏ। ਉਨ੍ਹਾਂ ਨੇ ਕਿਹਾ ਅਸੀਂ ਸ਼ੁਰੂਆਤ ਤਾਂ ਨਹੀਂ ਕਰਾਂਗੇ ਪਰ ਜੇ ਗੱਲ ਇੱਥੋਂਂ ਤੱਕ ਪਹੁੰਚਦੀ ਹੈ ਤਾਂ ਅਸੀਂ ਉਸਨੂੰ ਐਵੇਂ ਹੀ ਨਹੀਂ ਜਾਣ ਦਿੰਦੇ।ਅਸੀਂ ਯਕੀਨੀ ਬਣਾ ਦਿਆਂਗੇ ਕਿ ਮਜੀਠੀਆ ਜਾਂਦਾ ਹੋਇਆ ਚਾਰ ਬੰਦਿਆਂ ਦੇ ਮੋਢਿਆਂ ਉੱਤੇ ਜਾਵੇ।