ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੋਜ਼ਾਨਾ ਪੀਂਦਾ ਸੀ ਇਹ ਚੀਜ਼, ਜੀਭ ਦਾ ਹੋ ਗਿਆ ਮਾੜਾ ਹਾਲ

ਆਸਟ੍ਰੇਲੀਆ ਦੇ ਇਕ ਵਿਅਕਤੀ ਨੇ ਆਪਣੀ ਸਿਹਤ ਨਾਲ ਇਸ ਤਰ੍ਹਾਂ ਦੀ ਲਾਪਰਵਾਹੀ ਕੀਤੀ ਕਿ ਉਸਦੀ ਜੀਭ ਦੀ ਹਾਲਤ ਹੀ ਵਿਗੜ ਗਈ। ਜੀਭ ਦੇ ਵਿਚਕਾਰ ਕਈ ਥਾਂਈ ਵੱਡੇ–ਵੱਡੇ ਟੋਏ ਹੋ ਗਏ ਹਨ। ਹਾਲਾਂਕਿ ਟੀਚਰ ਦੇ ਪੇਸ਼ੇ ਚ ਰੁੱਝੇ ਇਸ ਵਿਅਕਤੀ ਨੇ ਹੁਣ ਇਸ ਕਾਰੇ ਤੋਂ ਤੌਬਾ ਕਰ ਲਈ ਹੈ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਡੈਨ ਰਾਇਲਸ ਨਾਂ ਦੇ ਇਸ ਵਿਅਕਤੀ ਨੇ ਆਪਣੀ ਜੀਭ ਦੀ ਤਸਵੀਰ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ। ਤਸਵੀਰ ਚ ਦੇਖਿਆ ਜਾ ਸਕਦਾ ਹੈ ਕਿ ਇਸ ਵਿਅਕਤੀ ਦੀ ਜੀਭ ਦੀ ਹਾਲਤ ਕਿੰਨੀ ਖਰਾਬ ਹੋ ਚੁੱਕੀ ਹੈ।

 

ਰਾਇਲਸ ਨੇ ਦਸਿਆ ਕਿ ਡਾਟਕਰਾਂ ਦਾ ਮੰਨਣਾ ਹੈ ਕਿ ਉਸਦੀ ਜੀਭ ਦਾ ਇਹ ਹਾਲ ਐਨਰਜੀ ਡ੍ਰਿੰਕ ਹੱਦ ਤੋਂ ਵੱਧ ਪੀਣ ਕਾਰਨ ਹੋਇਆ ਹੈ। ਹੁਣ ਰਾਇਲਸ ਸੋਸ਼ਲ ਮੀਡੀਆ ਤੇ ਆਪਣੀ ਹੱਡਬੀਤੀ ਸਾਂਝੀ ਕਰਕੇ ਹੋਰਨਾਂ ਲੋਕਾਂ ਨੂੰ ਸੁਚੇਤ ਕਰ ਰਿਹਾ ਹੈ। ਰਾਇਲਸ ਨੇ ਇਹ ਵੀ ਲਿਖਿਆ ਹੈ ਕਿ ਐਨਰਜੀ ਡ੍ਰਿੰਕ ਜੇਕਰ ਜੀਭ ਦਾ ਇਹ ਹਾਲ ਕਰ ਸਕਦੀ ਹੈ ਤਾਂ ਸਰੀਰ ਦੇ ਅੰਦਰਲੇ ਅੰਗਾਂ ਦਾ ਕੀ ਹਾਲ ਹੋਵੇਗਾ।

 

ਡੇਲੀ ਮੇਲ ਦੀ ਖ਼ਬਰ ਮੁਤਾਬਕ ਰਾਇਲਸ ਨੇ ਪੋਸਟ ਚ ਦਸਿਆ ਕਿ ਉਹ ਦਿਨ ਚ ਰੋਜ਼ਾਨਾ 5 ਤੋਂ 6 ਐਨਰਜੀ ਡ੍ਰਿੰਕ ਪੀਂਦਾ ਸੀ। ਜਦੋਂ ਜੀਭ ਦੀ ਪਰਤ ਉਤਰਨੀ ਸ਼ੁਰੂ ਹੋਈ ਤਾਂ ਉਹ ਡਾਕਟਰ ਕੋਲ ਗਿਆ। ਡਾਕਟਰ ਨੇ ਜਾਂਚ ਪੜਤਾਲ ਮਗਰੋਂ ਦਸਿਆ ਕਿ ਐਨਰਜੀ ਡ੍ਰਿੰਕ ਅੰਦਰ ਮੌਜੂਦ ਕੈਮੀਕਲ (ਐਮੀਨੋ ਐਸਿਡ, ਵਿਟਾਮੀਨ ਬੀ ਅਤੇ ਹਰਬਲ ਪਦਾਰਥ) ਨੇ ਉਸਦੀ ਜੀਭ ਦਾ ਇਹ ਹਾਲ ਕੀਤਾ। ਇਕ ਐਨਰਜੀ ਡ੍ਰਿੰਕ ਦੇ ਕੈਨ ਚ 58 ਗ੍ਰਾਮ ਸ਼ੂਗਰ ਹੁੰਦੀ ਹੈ।

 

ਰਾਇਲਸ ਨੇ ਕਿਹਾ ਕਿ ਉਹ ਸਮੋਕਿੰਗ ਵੀ ਕਰਦੇ ਹਨ ਪਰ ਉਨ੍ਹਾਂ ਦੀ ਜੀਭ ਦੀ ਇਹ ਹਾਲਤ ਜ਼ਿਆਦਾ ਐਨਰਜੀ ਡ੍ਰਿੰਕ ਪੀਣ ਕਾਰਨ ਹੋਈ ਹੈ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Horrific photo shows teacher tongue EATEN AWAY after downing six energy drinks a day