ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: 53 ਮੰਜ਼ਿਲਾ ਇਮਾਰਤ ’ਤੇ ਬਣੇ ਸਵੀਮਿੰਗ-ਪੂਲ ਦਾ ਪਾਣੀ ਜਦੋਂ ਡਿਗਿਆ ਹੇਠਾਂ

ਫ਼ਿਲੀਪੀਂਸ ਚ ਆਏ ਜ਼ਬਰਦਸਤ ਭੂਚਾਲ ਨੇ ਮਨੀਲਾ ਦੀ ਇਕ 53 ਮੰਜ਼ਿਲਾ ਇਮਾਰਤ ਨੂੰ ਬੁਰੀ ਤਰ੍ਹਾਂ ਹਿਲਾ ਦਿੱਤਾ। ਇਮਾਰਤ ਦੀ ਸਿਖਰਲੀ ਮੰਜ਼ਿਲ ’ਤੇ ਬਣਿਆ ਸਵੀਮਿੰਗ-ਪੂਲ ਪਾਣੀ ਨਾਲ ਭਰਿਆ ਪਿਆ ਸੀ। ਭੂਚਾਲ ਆਉਣ ਨਾਲ ਸਵੀਮਿੰਗ-ਪੂਲ ਦਾ ਪਾਣੀ ਇਮਾਰਤ ਤੋਂ ਹੇਠਾਂ ਜ਼ਮੀਨ ’ਤੇ ਡਿੱਗਣ ਲੱਗ ਪਿਆ। ਦਿਲ ਕੰਬਾ ਦੇਣ ਵਾਲੀ ਇਸ ਘਟਨਾ ਦਾ ਵੀਡੀਓ ਇੰਟਰਨੈੱਟ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ 8 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁਕਿਆ ਹੈ।

 

ਇਮਾਰਤ ਤੋਂ ਹੇਠਾਂ ਡਿੱਗ ਰਹੇ ਪਾਣੀ ਦਾ ਵੀਡੀਓ ਦੇਖ ਕੇ ਅਜਿਹਾ ਲੱਗ ਰਿਹ ਹੈ ਕਿ ਜਿਵੇਂ ਬੱਦਲ ਫੱਟ ਗਿਆ ਹੋਵੇ। independent.co.uk ਦੀ ਖ਼ਬਰ ਮੁਤਾਬਕ Anchor Skysuites ਨਾਂ ਦੀ ਇਮਾਰਤ ਨੂੰ ਭੂਚਾਲ ਦੇ ਤੁਰੰਤ ਮਗਰੋਂ ਖਾਲੀ ਕਰਾ ਲਿਆ ਗਿਆ ਸੀ। ਵੀਡੀਚ ਦੇਖਿਆ ਜਾ ਸਕਦਾ ਹੈ ਕਿ ਇਮਾਰਤ ਤੋਂ ਪਾਣੀ ਹੇਠਾਂ ਡਿੱਗਣ ਲੱਗਦਾ ਹੈ ਤਾਂ ਉਸ ਦੇ ਹੇਠਾਂ ਅਤੇ ਆਂਢ-ਗੁਆਂਢ ਚ ਘੁੰਮ ਰਹੇ ਲੋਕ ਇੱਧਰ-ਉਧਰ ਭੱਜ ਰਹੇ ਹਨ ਤੇ ਲੋਕਾਂ ਚ ਡਰ ਦਾ ਮਾਹੌਲ ਬਣਿਆ ਹੋਇਆ ਹੈ।

 

ਫ਼ਿਲੀਪੀਂਸ ਦੇ ਉਤਰੀ ਹਿੱਸੇ ਚ 6.1 ਦੀ ਤੀਬਰਤਾ ਦੀ ਗਤੀ ਵਾਲੇ ਇਸ ਭੂਚਾਲ ਚ 16 ਲੋਕਾਂ ਦੀ ਮੌਤ ਹੋ ਗਈ ਸੀ। ਭੂਚਾਲ ਦਾ ਕੇਂਦਰ ਇਸਟਰਨ ਸਮਾਰ ਸੂਬੇ ਚ ਸਾਨ ਜੂਲੀਅਨ ਨਗਰ ਕੋਲ ਸੀ। ਸ਼ਹਿਰ ਚ ਸੜਕਾਂ, ਛੋਟੀ ਇਮਾਰਤਾਂ ਅਤੇ ਇਕ ਗਿਰਜਾਘਰ ਚ ਦਰਾਰਾਂ ਆਉਣ ਦੀ ਜਾਣਕਾਰੀ ਸਾਹਮਣੇ ਆਈ ਸੀ। ਬਿਜਲੀ ਸਪਲਾਈ ਸੁਰੱਖਿਆ ਕਾਰਨਾਂ ਕਰਕੇ ਕੱਟ ਦਿੱਤੀ ਗਈ ਸੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Horror as major earthquake in the Philippines shakes water from high-rise swimming pool