ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ਦੇ ਇੱਕ ਤਲਾਬ 'ਚ ਦਿਖੀ ਮਨੁੱਖੀ-ਚਿਹਰੇ ਵਾਲੀ ਮੱਛੀ, ਇੰਟਰਨੈੱਟ 'ਚ ਸਨਸਨੀ

ਇੱਕ ਮੱਛੀ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਦਾ ਚਿਹਰਾ ਮਨੁੱਖ ਵਰਗਾ ਹੈ। ਇਸ ਮੱਛੀ ਨੂੰ ਚੀਨ ਦੇ ਇੱਕ ਪਿੰਡ ਦੇ ਤਲਾਬ ਵਿੱਚ ਤੈਰਦਿਆਂ ਵੇਖਿਆ ਗਿਆ। ਲੋਕਾਂ ਨੇ ਇਸ ਜੀਵ ਬਾਰੇ ਇੱਕ ਹੈਰਾਨੀ ਵਾਲੀ ਵੀਡੀਓ ਬਣਾਈ ਅਤੇ ਇਸ ਨੂੰ ਇੰਟਰਨੈਟ ਉੱਤੇ ਪਾ ਦਿੱਤਾ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਸ ਮੱਛੀ ਬਾਰੇ ਉਤਸੁਕਤਾ ਇੰਨੀ ਵਧ ਗਈ ਕਿ ਕੁਝ ਘੰਟਿਆਂ ਵਿੱਚ ਇਸ ਨੂੰ ਲੱਖਾਂ ਲੋਕਾਂ ਨੇ ਵੇਖਿਆ ਅਤੇ ਹਜ਼ਾਰਾਂ ਲੋਕਾਂ ਨੇ ਸ਼ੇਅਰ ਕੀਤਾ।

 

ਡੇਲੀ ਮੇਲ ਦੀ ਰਿਪੋਰਟ ਅਨੁਸਾਰ ਚੀਨ ਦੇ ਮਿਲਾਓ ਪਿੰਡ ਦੀ ਇੱਕ ਔਰਤ ਨੇ ਇਸ ਮੱਛੀ ਨੂੰ ਤਲਾਬ ਵਿੱਚ ਤੈਰਦੇ ਵੇਖਿਆ। ਉਸ ਤੋਂ ਬਾਅਦ ਫਿਰ ਕੀ ਸੀ, ਉਸ ਨੇ ਇਸ ਦੀ ਵੀਡੀਓ ਬਣਾਈ। ਔਰਤ ਨੇ ਸ਼ੁਰੂਆਤ ਵਿੱਚ ਇਸ ਵੀ਼ਡੀਓ ਨੂੰ ਚਾਇਨੀਜ਼ ਮਾਈਕਰੋ-ਬਲੌਗਿੰਗ ਸਾਈਟ ਵੀਬੋ 'ਤੇ ਸਾਂਝੀ ਕੀਤੀ ਪਰ ਵੇਖਦੇ ਹੀ ਵੇਖਦੇ ਇਹ ਕਈ ਸੋਸ਼ਲ ਸਾਈਟਾਂ 'ਤੇ ਚੱਲਣੀ ਸ਼ੁਰੂ ਹੋ ਗਈ।

 

ਵੀਡੀਓ 14 ਸਕਿੰਟ ਦੀ ਹੈ

14 ਸੈਕਿੰਡ ਦੀ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਮੱਛੀ ਦੇ ਸਰੀਰ ਦਾ ਮਨੁੱਖੀ ਚਿਹਰਾ ਹੈ। ਚਿਹਰੇ ਉੱਤੇ ਨੱਕ, ਦੋ ਅੱਖਾਂ, ਦੋ ਕੰਨ ਅਤੇ ਮੂੰਹ ਹੈ। 

 

ਇੱਥੇ ਤੁਸੀਂ ਇਸ ਵਿਲੱਖਣ ਮੱਛੀ ਦੀ ਵੀਡਿਓ ਦੇਖ ਸਕਦੇ ਹੋ-
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Human-faced fish seen in a pond of a village in China spreeing sensation on internet