ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਤਨੀ ਨੂੰ ਜੂਏ ’ਚ ਹਾਰ ਕੇ ਸਹੁਰਿਆਂ ਤੋਂ ਕੀਤੀ ਮੋਟਰਸਾਈਕਲ ਦੀ ਮੰਗ

ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਮੁਹੰਮਦੀ ਖੇਤਰ ਚ ਇੱਕ ਪਤੀ ਆਪਣੀ ਪਤਨੀ ਨੂੰ ਜੂਏ ਚ ਹਾਰ ਗਿਆ। ਜਿੱਤਿਆ ਹੋਇਆ ਨੌਜਵਾਨ ਔਰਤ 'ਤੇ ਆਪਣੇ ਹੱਕ ਦਾ ਦਾਅਵਾ ਕਰ ਰਿਹਾ ਹੈ। ਪਤੀ ਨੇ ਵੀ ਇੱਕ ਫ਼ਰਮਾਨ ਸੁਣਿਆ ਕਿ ਔਰਤ ਨੂੰ ਉਸ ਨੌਜਵਾਨ ਦੇ ਕੋਲ ਜਾਣਾ ਚਾਹੀਦਾ ਹੈ ਜਿਹੜਾ ਜਿੱਤ ਗਿਆ ਸੀ।

 

ਔਰਤ ਕਿਸੇ ਤਰ੍ਹਾਂ ਆਪਣੇ ਪੇਕੇ ਘਰ ਪਹੁੰਚੀ ਤੇ ਪਰਿਵਾਰ ਨੂੰ ਸਾਰੀ ਗੱਲ ਦੱਸੀ। ਪੇਕੇ ਵਾਲੇ ਔਰਤ ਨਾਲ ਸਹੁਰੇ ਘਰ ਗਏ। ਪੇਕੇ ਵਾਲਿਆਂ ਦੇ ਕਹਿਣ ’ਤੇ ਪਤੀ ਨੇ ਪਤਨੀ ਨੂੰ ਮੁੜ ਰੱਖ ਲਿਆ। ਹੁਣ ਪਤੀ ਨੇ ਉਸ ਨੂੰ ਫਿਰ ਕੁੱਟਮਾਰ ਕਰਕੇ ਭਜਾ ਦਿੱਤਾ ਹੈ। ਔਰਤ ਨੇ ਤਹਿਸੀਲ ਚ ਬਿਨੈ ਪੱਤਰ ਦਿੱਤਾ ਹੈ। ਮੁਹੰਮਦ ਖੀਰੀ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

ਥਾਣਾ ਪਸਗਵਾਂ ਦੇ ਸ਼ੰਕਰਪੁਰ ਪਿੰਡ ਦੀ ਰਹਿਣ ਵਾਲੀ ਇਕ ਲੜਕੀ ਦਾ ਵਿਆਹ ਮੁਹੰਮਦ ਇਲਾਕੇ ਦੇ ਕੰਧਰਾਪੁਰ ਪਿੰਡ ਦੇ ਵਿਪਿਨ ਨਾਲ ਹੋਇਆ ਸੀ। ਕੁਝ ਸਮੇਂ ਤਕ ਪਤੀ-ਪਤਨੀ ਵਿਚਕਾਰ ਚੰਗੀ ਬਣੀ। ਫਿਰ ਉਨ੍ਹਾਂ ਵਿਚਕਾਰ ਝਗੜਾ ਹੋ ਗਿਆ। ਪਤੀ ਨੇ ਆਪਣੀ ਪਤਨੀ ਨੂੰ ਜੂਆ ਦੇ ਦਾਅ 'ਤੇ ਪਾ ਦਿੱਤਾ। ਪਤੀ ਜੂਆ ਖੇਡਦਿਆਂ ਪਤਨੀ ਨੂੰ ਹਾਰ ਗਿਆ।

 

ਪੀੜਤ ਦਾ ਪਿਤਾ ਧੀ ਦੇ ਸਹੁਰੇ ਘਰ ਗਿਆ ਤੇ ਧੀ ਨੂੰ ਆਪਣੇ ਨਾਲ ਰੱਖਣ ਦੀ ਗੱਲ ਕੀਤੀ। ਸਹੁਰੇ ਵਾਲੇ ਔਰਤ ਨੂੰ ਰੱਖਣ ਲਈ ਸਹਿਮਤ ਹੋਏ ਪਰ ਪੇਕੇ ਵਾਲਿਆਂ ਤੋਂ ਮੋਟਰ-ਸਾਈਕਲ ਦੀ ਮੰਗ ਰੱਖੀ। ਵਿਆਹੁਤਾ ਦੇ ਮਾਪਿਆਂ ਨੇ ਮੋਟਰਸਾਈਕਲ ਦੀ ਮੰਗ ਪੂਰੀ ਕਰਨ ਦਾ ਭਰੋਸਾ ਦਿੱਤਾ। ਸਹੁਰਿਆਂ ਨੇ ਔਰਤ ਨੂੰ ਨਾਲ ਲੈ ਗਏ ਪਰ ਇਕ ਮਹੀਨਾ ਬੀਤ ਜਾਣ 'ਤੇ ਵੀ ਪੇਕੇ ਵਾਲੇ ਮੋਟਰ ਸਾਈਕਲ ਨਹੀਂ ਦੇ ਸਕੇ।

 

ਮੰਗਲਵਾਰ ਨੂੰ ਵਿਆਹੁਤਾ ਦੇ ਪਤੀ ਨੇ ਉਸ ਦੀ ਮੁੜ ਕੁੱਟਮਾਰ ਕੀਤੀ ਤੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਔਰਤ ਇਸ ਸਮੇਂ ਗਰਭਵਤੀ ਹੈ। ਉਹ ਤਹਿਸੀਲ ਆਈ ਤੇ ਮਾਮਲੇ ਦੀ ਸ਼ਿਕਾਇਤ ਪੱਤਰ ਦੇ ਕੇ ਇਨਸਾਫ ਦੀ ਅਪੀਲ ਕੀਤੀ।

 

ਐਸਡੀਐਮ ਸਵਾਤੀ ਸ਼ੁਕਲਾ ਅਤੇ ਸੀਓ ਸ਼੍ਰੇਸ਼ਠਾ ਠਾਕੁਰ ਨੇ ਲੋੜੀਂਦੀ ਕਾਰਵਾਈ ਦਾ ਭਰੋਸਾ ਦਿੱਤਾ। ਇੰਸਪੈਕਟਰ ਦਾ ਕਹਿਣਾ ਹੈ ਕਿ ਮਾਮਲਾ ਉਸ ਦੇ ਧਿਆਨ ਵਿੱਚ ਹੈ। ਜਾਂਚ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:husband lost wife in gambling