ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਯੁੱਧਿਆ 'ਚ ਪਤੀ ਨੇ ਆਪਣੀ ਪਤਨੀ 'ਤੇ ਸੁੱਟਿਆ ਬੰਬ

ਅਯੁੱਧਿਆਂ ਚ ਸ਼ਨੀਵਾਰ ਦੇਰ ਰਾਤ ਨੂੰ ਸ਼ੱਕੀ ਹਾਲਾਤਾਂ ਚ ਹੋਏ ਇਕ ਬੰਬ ਧਮਾਕੇ ਚ ਇਕ ਔਰਤ ਅਤੇ ਇਕ ਆਦਮੀ ਗੰਭੀਰ ਰੂਪ ਚ ਜ਼ਖਮੀ ਹੋ ਗਏ। ਦੋਨਾਂ ਜ਼ਖਮੀਆਂ ਨੂੰ ਇਲਾਜ ਲਈ ਅਯੁੱਧਿਆ ਦੇ ਰਾਮ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

 

ਅਯੁੱਧਿਆ ਦੇ ਪੁਲਿਸ ਅਧਿਕਾਰੀ ਸ੍ਰੀ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਚ ਇਹ ਗੱਲ ਸਾਹਮਣੇ ਆਈ ਹੈ ਕਿ ਪਰਿਵਾਰਕ ਝਗੜੇ ਕਾਰਨ ਮੁਲਜ਼ਮ ਨੇ ਆਪਣੀ ਪਤਨੀ ਅਤੇ ਹੋਰ ਆਦਮੀ ਉੱਤੇ ਬੰਬ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਔਰਤ ਦੀ ਲੱਤ ਅਤੇ ਨਾਲ ਦੇ ਆਦਮੀ ਦਾ ਸੱਜਾ ਹੱਥ ਜਖ਼ਮੀ ਹੋ ਗਿਆ।

 

ਇਹ ਧਮਾਕਾ ਸ਼ਨੀਵਾਰ ਦੇਰ ਸ਼ਾਮ ਅਯੁੱਧਿਆ ਕੋਤਵਾਲੀ ਖੇਤਰ ਦੀ ਕਾਂਸ਼ੀਰਾਮ ਕਲੋਨੀ ਚ ਹੋਇਆ। ਕਈ ਲੜੀਵਾਰ ਧਮਾਕਿਆਂ ਕਾਰਨ ਇਕ ਔਰਤ ਕੋਮਲ ਅਤੇ ਇਕ ਹੋਰ ਆਦਮੀ ਮਨੋਜ ਯਾਦਵ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਧਮਾਕੇ ਕਾਰਨ ਕਲੋਨੀ ਵਿਚ ਦਹਿਸ਼ਤ ਫੈਲ ਗਈ। ਸਥਾਨਕ ਪੁਲਿਸ ਮੁਤਾਬਕ ਕੇਸ ਦਰਜ ਕਰਕੇ ਮੁਲਜ਼ਮ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Husband throws bomb on his wife in Ayodhya