ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਸ਼ੂਕ ਨਾਲ ਲੁਕ ਕੇ ਕਰਦਾ ਰਿਹਾ ਚੈਟ, ਪਰ ਉਹ ਸੀ ਜਾਲ…

ਹੈਰਾਨ ਕਰਨ ਵਾਲੇ ਇਸ ਮਾਮਲੇ ਚ ਪਤੀ ਲੁਕ ਕੇ ਜਿਸ ਕੁੜੀ ਨਾਲ ਫ਼ੇਸਬੁੱਕ ’ਤੇ ਚੈਟ ਕਰਦਾ ਰਿਹਾ, ਉਹ ਅਸਲ ਚ ਉਸਦੀ ਘਰ ਵਾਲੀ ਨਿਕਲੀ। ਜਿਸ ਤੋਂ ਬਾਅਦ ਪਤੀ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਮਹਿਲਾ ਥਾਣੇ ਚ ਆਏ ਇਸ ਮਾਮਲੇ ਮੁਤਾਬਕ ਪਤਨੀ ਆਪਣੇ ਪਤੀ ਦੀ ਅਸਲੀਅਤ ਸਾਹਮਣੇ ਆਉਣ ਤੇ ਪੁਲਿਸ ਕੋਲ ਪੁੱਜ ਗਈ।

 

ਪਤਨੀ ਤੋਂ ਮਿਲੀ ਜਾਣਕਾਰੀ ਮੁਤਾਬਕ ਉਸਦਾ ਪਤੀ ਪਹਿਲਾਂ ਤੋਂ ਹੀ ਦੂਜੀ ਕੁੜੀਆਂ ਨਾਲ ਲੁੱਕ ਕੇ ਗੱਲਾਂ ਕਰਦਾ ਸੀ। ਦੋ ਸਾਲ ਪਹਿਲਾਂ ਹੋਏ ਵਿਆਹ ਦੌਰਾਨ ਪਤੀ ਦੇ ਚਰਿੱਤਰ ’ਤੇ ਸ਼ੱਕ ਹੋਣ ’ਤੇ ਸੱਚ ਜਾਨਣ ਲਈ ਪਤਨੀ ਨੇ ਖੁੱਦ ਜਾਅਲੀ ਫੇਸਬੁੱਕ ਅਕਾਊਂਟ ਬਣਾਇਆ ਤੇ ਪਤੀ ਨੂੰ ਦੋਸਤੀ ਲਈ ਬੇਨਤੀ ਭੇਜੀ। ਪਤੀ ਨੇ ਵੀ ਬੇਨਤੀ ਝੱਟ ਸਵਿਕਾਰ ਕਰ ਲਈ ਤੇ ਉਸ ਨਾਲ ਪਿਆਰ ਭਰੀਆਂ ਗੱਲਾਂ ਕਰਨ ਲੱਗ ਪਿਆ ਤੇ ਆਸਾਨੀ ਨਾਲ ਉਸਦੇ ਜਾਲ ਚ ਫੱਸ ਗਿਆ।

 

ਘਰਵਾਲੀ ਨੇ ਇਸ ਦੌਰਾਨ ਆਪਣੀ ਸਹੇਲੀ ਦੀ ਮਦਦ ਨਾਲ ਪਤੀ ਨਾਲ ਗੱਲ ਵੀ ਕੀਤੀ ਤੇ 5-6 ਦਿਨਾਂ ਬਾਅਦ ਆਖ਼ਰਕਾਰ ਪਤੀ ਨੂੰ ਰੰਗੇ ਹੱਥੀ ਫੜ੍ਹ ਲਿਆ ਤੇ ਆਪਣੇ ਸਹੁਰੇ ਘਰ ਚ ਰੌਲਾ ਪਾ ਦਿੱਤਾ। ਦੁਖੀ ਹੋ ਕੇ ਪਤਨੀ ਆਪਣੇ ਪੇਕੇ ਤੁਰ ਗਈ ਤੇ ਮਹੀਨੇ ਮਗਰੋਂ ਵੀ ਪਤੀ ਦੇ ਮੁਆਫੀ ਨਾ ਮੰਗਣ ਤੇ ਮਹਿਲਾ ਥਾਣੇ ਪੁੱਜ ਗਈ। ਥਾਣੇ ਚ ਕਾਊਂਸਲਰ ਨੂੰ ਸਦਿਆ ਗਿਆ ਤਾਂ ਰਿਸ਼ਤੇ ਚ ਗੱਲ ਨਾ ਬਣਦੀ ਦੇਖ ਦੋਨਾਂ ਨੂੰ ਅਗਲੀ ਮਿਤੀ ਦੇ ਦਿੱਤੀ ਗਈ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Husband was involved in secret chatting with his wife think as a girlfriend