ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਭਾਰਤ-ਪਾਕਿ ਮੈਚ ’ਚ ਮੁੰਡੇ ਨੇ ਕੁੜੀ ਨੂੰ ਕੀਤਾ ਪ੍ਰਪੋਜ਼, ਇਹ ਮਿਲਿਆ ਜਵਾਬ

ਵਿਸ਼ਵ ਕੱਪ 2019 (ICC World Cup 2019) ਚ ਭਾਰਤ ਦੀ ਪਾਕਿਸਤਾਨ ’ਤੇ ਹੈਰਾਨ ਕਰਨ ਵਾਲੀ ਜਿੱਤ ਨੇ ਫ਼ੈਂਜ਼ ਨੂੰ ਕੁਝ ਦੇਰ ਸੋਚਣ ਦਾ ਮੌਕਾ ਦਿੱਤਾ ਪਰ ਦੋ ਫ਼ੈਂਜ਼ ਨੂੰ ਸ਼ਾਇਦ ਇਹ ਪਤਾ ਨਹੀਂ ਸੀ ਕਿ ਭਾਰਤ ਦੀ ਜਿੱਤ ਉਨ੍ਹਾਂ ਲਈ ਕਿਹੜੀ ਖੁਸ਼ੀਆਂ ਲੈ ਕੇ ਆਈ ਹੈ।

 

ਵਿਸ਼ਵ ਕੱਪ ਚ ਭਾਰਤ ਅਤੇ ਪਾਕਿਸਤਾਨ ਦੇ ਮੈਚ ਦੌਰਾਨ ਸਟੇਡੀਅਮ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਮੈਚ ਚ ਦਿਖਾਇਆ ਗਿਆ ਹੈ ਕਿ ਮੈਚ ਦੇਖਣ ਲਈ ਕੁਰਸੀਆਂ ’ਤੇ ਬੈਠੇ ਇਕ ਭਾਰਤੀ ਫ਼ੈਂਜ਼ ਨੇ ਕ੍ਰਿਕਟ ਮੈਚ ਦੌਰਾਨ ਹੀ ਗੋਢਿਆਂ ਭਾਰ ਬਹਿ ਕੇ ਆਪਣੀ ਪ੍ਰੇਮਿਕਾ ਨੂੰ ਪ੍ਰਪੋਜ਼ ਕੀਤਾ ਹੈ।

 

ਹਾਲਾਂਕਿ ਮੈਚ ਦੌਰਾਨ ਪ੍ਰੇਮਿਕਾ ਨੂੰ ਪ੍ਰਪੋਜ਼ ਕਰਨ ਦਾ ਇਹ ਮਾਮਲਾ ਪਹਿਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਭਾਰਤ ਦੀ ਜਿੱਤ ਦੀ ਖੁਸ਼ੀ ਦੇ ਨਾਲ ਇਸ ਮੌਕੇ ਨੇ ਸਾਰਿਆਂ ਦੀ ਖੁਸ਼ੀ ਨੂੰ ਹੋਰ ਵੀ ਜ਼ਿਆਦਾ ਵਧਾ ਦਿੱਤਾ।

 

ਮੈਚ ਦੌਰਾਨ ਮਿਲੇ ਇਸ ਪ੍ਰਸਤਾਵ ਨੂੰ ਕੁੜੀ ਨੇ ਵੀ ਪ੍ਰਵਾਨ ਕਰ ਲਿਆ ਹੈ। ਜਾਣਕਾਰੀ ਮੁਤਾਬਕ ਇਹ 21 ਜੂਨ ਦਾ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਗਿਆ। ਟਵਿੱਟਰ ਯੂਜ਼ਰ ਨੇ ਇਸਨੂੰ ਸ਼ੇਅਰ ਕੀਤਾ। ਇਸ ਵੀਡੀਓ ਨੂੰ ਕਈ ਲੱਖਾਂ ਲੋਕ ਹੁਣ ਤਕ ਦੇਖ ਕੇ ਅੱਗੇ ਵੀ ਸ਼ੇਅਰ ਕਰ ਚੁੱਕੇ ਹਨ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:icc world cup 2019 Man proposes to girlfriend during India Pakistan match watch cute video