ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਡਾਕਟਰਾਂ ਨੇ ਆਪ੍ਰੇਸ਼ਨ ਕਰ ਕੱਢਿਆ ਦੁਨੀਆ ਦਾ ਸਭ ਤੋਂ ਭਾਰੀ ਗੁਰਦਾ

ਦਿੱਲੀ ਦੇ ਇੱਕ ਹਸਪਤਾਲ ਡਾਕਟਰਾਂ ਨੇ ਇੱਕ ਆਪ੍ਰੇਸ਼ਨ ਕਰਕੇ ਇੱਕ 56 ਸਾਲਾ ਵਿਅਕਤੀ ਦੇ ਸਰੀਰ ਚੋਂ 7.4 ਕਿਲੋ ਦੀ ਕਿਡਨੀ (ਗੁਰਦਾ) ਕੱਢ ਦਿੱਤੀਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦੁਨੀਆ ਦੀ ਸਭ ਤੋਂ ਵੱਡੀ ਕਿਡਨੀ ਹੈ। ਹਸਪਤਾਲ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ

 

ਸਰ ਗੰਗਾ ਰਾਮ ਹਸਪਤਾਲ ਯੂਰੋਲੋਜੀ ਦੇ ਸਲਾਹਕਾਰ ਡਾ. ਸਚਿਨ ਕਥੂਰੀਆ ਨੇ ਦੱਸਿਆ ਕਿ ਕਿਡਨੀ ਇੰਨੀ ਵੱਡੀ ਸੀ ਕਿ ਇਸ ਨੇ ਮਰੀਜ਼ ਦੇ ਪੇਟ ਨੂੰ ਲਗਭਗ ਪੂਰੀ ਤਰ੍ਹਾਂ ਘੇਰ ਲਿਆ ਸੀਕਿਡਨੀ ਨੂੰ ਦੋ ਘੰਟੇ ਦੀ ਸਰਜਰੀ ਤੋਂ ਬਾਅਦ ਕੱਢ ਦਿੱਤਾ ਗਿਆ। ਉਨ੍ਹਾਂ ਕਿਹਾ, “ਇਸ ਨੂੰ ਇਸ ਤਰ੍ਹਾਂ ਸੋਚੋ, ਕਿਡਨੀ ਦਾ ਭਾਰ ਦੋ ਨਵਜੰਮੇ ਬੱਚਿਆਂ ਦੇ ਕੁਲ ਭਾਰ ਨਾਲੋਂ ਜ਼ਿਆਦਾ ਸੀ

 

ਆਮ ਗੁਰਦੇ ਦਾ ਭਾਰ ਲਗਭਗ 120-150 ਗ੍ਰਾਮ ਹੁੰਦਾ ਹੈਜੋ ਕਿਡਨੀ ਕੱਢੀ ਗਈ ਸੀ ਉਸ ਦਾ ਆਕਾਰ 32x21.8 ਸੈ.ਮੀ. ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਦੁਨੀਆ ਦਾ ਪਹਿਲਾ ਕੇਸ ਹੈ ਜਿਸ ਇੰਨੀ ਵੱਡੀ ਕਿਡਨੀ ਕੱਢੀ ਗਈ ਹੈ

 

ਡਾ. ਕਥੂਰੀਆ ਨੇ ਕਿਹਾ, “ਆਪ੍ਰੇਸ਼ਨ ਤੋਂ ਪਹਿਲਾਂ ਅਸੀਂ ਜਾਣਦੇ ਸੀ ਕਿ ਗੁਰਦਾ ਵੱਡਾ ਹੈ ਪਰ ਸਾਨੂੰ ਹੁਣ ਤੱਕ ਦੇ ਇਸ ਜ਼ਿਆਦਾ ਭਾਰ ਵਾਲੇ ਗੁਰਦੇ ਦੀ ਉਮੀਦ ਨਹੀਂ ਸੀ

 

ਗਿੰਨੀਜ਼ ਬੁੱਕ ਆਫ਼ ਰਿਕਾਰਡ ਦਰਜ ਵਿਸ਼ਵ ਦੀ ਸਭ ਤੋਂ ਵੱਡੀ ਕਿਡਨੀ ਦਾ ਭਾਰ 4.25 ਕਿਲੋਗ੍ਰਾਮ ਸੀਜਿਸ ਨੂੰ ਹੁਣ ਤੱਕ ਦਾ ਦੁਨੀਆ ਦਾ ਸਭ ਤੋਂ ਵੱਡਾ ਗੁਰਦਾ ਮੰਨਿਆ ਜਾਂਦਾ ਸੀ। ਇਸ ਗੁਰਦੇ ਨੂੰ ਡਾਕਟਰਾਂ ਨੇ 2017 ਕੱਢਿਆ ਸੀ, ਉਸ ਗੁਰਦੇ ਗੰਢਾਂ ਸਨ।

 

ਸਰ ਗੰਗਾ ਰਾਮ ਹਸਪਤਾਲ ਦੇ ਡਾਕਟਰ ਇਸ ਸਰਜਰੀ ਦੇ ਅਧਾਰ ਤੇ ਗਿੰਨੀਜ਼ ਵਰਲਡ ਰਿਕਾਰਡਾਂ ਨੂੰ ਅਪਲਾਈ ਕਰਨ ਦੀ ਯੋਜਨਾ ਬਣਾ ਰਹੇ ਹਨ। ਉਹ ਮਰੀਜ਼ ਜਿਸਦੀ ਕਿਡਨੀ ਕੱਢੀ ਗਈ ਹੈ, ਉਹ ਦਿੱਲੀ ਦਾ ਵਸਨੀਕ ਹੈ ਤੇ ਆਟੋਸੋਮਲ ਡੋਮਿਨੈਂਟ ਪੋਲੀਸਿਸਟਿਕ ਕਿਡਨੀ ਰੋਗ ਨਾਮਕ ਜੈਨੇਟਿਕ ਬੀਮਾਰੀ ਤੋਂ ਪੀੜਤ ਸੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:indian Doctors removes world s highest big kidney