ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੇਇਜ਼ਤੀ : ਹੋਟਲ ’ਚੋਂ ਸਾਮਾਨ ਚੋਰੀ ਕਰਦਾ ਫੜਿਆ ਪਰਿਵਾਰ

ਬੇਜ਼ਤੀ : ਹੋਟਲ ’ਚੋਂ ਸਾਮਾਨ ਚੋਰੀ ਕਰਦਾ ਫੜ੍ਹਿਆ ਪਰਿਵਾਰ

ਇੰਡੋਨੇਸ਼ੀਆ ਵਿਚ ਇਕ ਪਰਿਵਾਰ ਨੂੰ ਹੋਟਲ ਵਿਚੋਂ ਸਾਮਾਨ ਚੋਰੀ ਕਰਦਾ ਫੜ੍ਹਿਆ ਗਿਆ। ਹੋਟਲ ਕਰਮਚਾਰੀਆਂ ਦੀ ਸਾਮਾਨ ਚੋਰੀ ਹੋਣ ਦੇ ਡਰ ਵਿਚ ਜਿਸ ਤਰ੍ਹਾਂ ਉਨ੍ਹਾਂ ਦੇ ਬੈਗਾਂ ਦੀ ਤਾਲਾਸ਼ੀ ਲਈ ਅਤੇ ਵੀਡੀਓ ਬਣਾਕੇ ਵਾਇਰਲ ਕੀਤੀ ਉਸ ਨੂੰ ਦੇਖਣ ਦੇ ਬਾਅਦ ਕੋਈ ਵੀ ਆਮ ਆਦਮੀ ਚੋਰੀ ਦੀ ਹਿੰਮਤ ਨਹੀਂ ਕਰ ਸਕਦਾ। ਇਸ ਵੀਡੀਓ ਨੂੰ ਲੋਕ ਜੰਮਕੇ ਇੰਟਰਨੈਟ ਉਤੇ ਸ਼ੇਅਰ ਕਰ ਰਹੇ ਹਨ। ਸਾਮਾਨ ਚੋਰੀ ਕਰਨ ਵਾਲੇ ਪਰਿਵਾਰ ਦੀ ਬੇਜ਼ਿਤੀ ਉਪਰ ਬੇਜ਼ਿਤੀ ਹੋ ਰਹੀ ਹੈ।

 

 

ਘਟਨਾ ਇੰਡੋਨੇਸ਼ੀਆ ਦੇ ਬਾਲੀ ਦੀ ਹੈ। ਸੋਸ਼ਲ ਮੀਡੀਆ ਉਤੇ ਲੋਕ ਸਾਮਾਨ ਚੋਰੀ ਕਰਨ ਦਾਜੋ ਵੀਡੀਓ ਸ਼ੇਅਰ ਕਰ ਰਹੇ ਹਨ ਉਸ ਵਿਚ ਦਿਖਾਈ ਦੇ ਰਿਹਾ ਹੈ, ਬਦਨਾਮੀ ਝੱਲ ਰਹੇ ਪਰਿਵਾਰ ਦੇ ਮੈਂਬਰ ਹੋਟਲ ਕਮਰੇ ਵਿਚੋਂ ਹੈਂਗਰ, ਹੈਂਡਵਾਸ਼, ਸਾਬਣ ਡਿਸਪੇਂਸਰ ਅਤੇ ਹੇਅਰਡਰਾਅਰ ਵਰਗੀਆਂ ਛੋਟੀਆਂ–ਛੋਟੀਆਂ ਚੀਜ਼ਾ ਚੋਰੀ ਕਰ ਰਹੇ ਹਨ।

 

 

ਵੀਡੀਓ ਵਿਚ ਪਰਿਵਾਰ ਜਿਸ ਤਰ੍ਹਾਂ ਨਾਲ ਗੱਲ ਕਰ ਰਿਹਾ ਹੈ ਉਸ ਤੋਂ ਲਗ ਰਿਹਾ ਹੈ ਇਹ ਪਰਿਵਾਰ ਆਪਣੇ ਹੀ ਦੇਸ਼ ਦਾ ਰਹਿਣ ਵਾਲਾ ਹੈ। ਹੋਟਲ ਸਟਾਫ ਜਿਸ ਤਰ੍ਹਾਂ ਨਾਲ ਉਨ੍ਹਾਂ ਦੀ ਕਰਤੂਤ ਉਤੇ ਗੁੱਸੇ ਹੋ ਰਿਹਾ ਹੈ ਉਸ ਦਾ ਬਿਲਕੁਲ ਵੀ ਜਵਾਬ ਨਹੀਂ ਦੇ ਰਹੇ। ਵੀਡੀਓ ਵਿਚ ਇਹ ਵੀ ਦਿਖਾਈ ਦੇ ਰਿਹਾ ਹੈ ਕਿ ਉਹ ਹੋਟਲ ਸਟਾਫ ਨੂੰ ਬੇਨਤੀ ਕਰ ਰਹੇ ਹਨ ਕਿ ਪੁਲਿਸ ਨੂੰ ਬੁਲਾਇਆ ਜਾਵੇ। ਉਨ੍ਹਾਂ ਜੋ ਕੁਝ ਚੋਰੀ ਕੀਤਾ ਹੈ ਉਸਦਾ ਪੈਸਾ ਦੇਣ ਨੂੰ ਤਿਆਰ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian family steal small items from a bali hotel in Indonesia video goes viral