Indian Premier League 2019 Chennai Super Kings: ਚੇਨਈ ਸੁਪਰ ਕਿੰਗਜ਼ ਟੇਬਲ ਚ ਟਾਪ ਤੇ ਹੈ ਅਤੇ ਪਲੇਅ ਆਫ ਦਾ ਟਿਕਟ ਕੱਟ ਚੁਕਿਆ ਹੈ। ਟੀਮ ਦਾ ਕੁਆਲੀਫਾਈ 1 ਚ ਖੇਡਣਾ ਲਗਭਗ ਤੈਅ ਹੈ। 1 ਮਈ ਨੂੰ ਚੇਨਈ ਸੁਪਰ ਕਿੰਗਜ਼ ਨੇ ਮੌਜੂਦਾ ਸੀਜ਼ਨ ਚ ਲੀਗਪ ਰਾਊਂਡ ਚ ਆਪਣੇ ਹੋਮਗਾਰਡ ਤੇ ਆਪਣਾ ਆਖਰੀ ਮੈਚ ਖੇਡਿਆ।
ਦਿੱਲੀ ਖਿਲਾਫ਼ ਇਸ ਮੈਚ ਵਿਚ ਚੇਨਈ ਸੁਪਰ ਕਿੰਗਸ਼ ਨੇ 80 ਰਨਾਂ ਨਾਲ ਜਿੱਤ ਦਰਜ ਕੀਤੀ। ਮੈਚ ਮਗਰੋਂ ਧੋਨੀ ਨੇ ਗਰਾਊਂਡ ਸਟਾਫ਼ ਨਾਲ ਮੁਲਾਕਾਤ ਕੀਤੀ ਤੇ ਚੀਅਰ ਲੀਡਰਸ ਨਾਲ ਵੀ ਮਿਲੇ।
ਚੀਅਰ ਲੀਡਰਸ ਦੇ ਨਾਲ ਧੋਨੀ ਦੀ ਫ਼ੋਟੋ ਜਦੋਂ ਚੇਨਈ ਸੁਪਰਕਿੰਗਜ਼ ਦੇ ਸ਼ੋਸ਼ਲ ਮੀਡੀਆ ਪੇਜ਼ ਤੇ ਸ਼ੇਅਰ ਕੀਤੀ ਗਈ ਤਾਂ ਕੁਝ ਹੀ ਦੇਰ ਚ ਇਹ ਫ਼ੋਟੋ ਵਾਇਰਲ ਹੋ ਗਈ। ਇਸ ਦੌਰਾਨ ਕਈ ਲੋਕਾਂ ਨੇ ਧੋਨੀ ਤੇ ਕਈ ਕਮੈਂਟ ਕਰ ਦਿੱਤੇ। ਕਿਸੇ ਨੇ ਧੋਨੀ ਨੂੰ ਰੱਬ ਕਿਹਾ ਤੇ ਕਿਸੇ ਨੇ ਕੁਝ ਹੋਰ।
ਇਕ ਨੇ ਤਾਂ ਲਿਖਿਆ ਕਿ ਸਾਕਸ਼ੀ ਭਾਬੀ ਨੂੰ ਤੁਹਾਡੀ ਲੋਕੇਸ਼ਨ ਪਤਾ ਹੈ। ਧੋਨੀ ਨੇ ਘਰੇਲੂ ਮੈਦਾਨ ਤੇ ਖੇਡੇ ਇਸ ਮੈਚ ਮਗਰੋਂ ਫ਼ੈਂਜ਼ ਦਾ ਧੰਨਵਾਦ ਵੀ ਕੀਤਾ। ਧੋਨੀ ਦੀ ਇਹ ਫ਼ੋਟੋ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ।
#Thala with the Super cheerleaders of the Pride! Three cheers to the cheer team who've been throughout, heartily supporting the #Yellove cause! #WhistlePodu 🦁💛 pic.twitter.com/g07XPhtBnV
— Chennai Super Kings (@ChennaiIPL) May 3, 2019
.