ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਨੀ ਲਿਓਨ ਤੋਂ ਨੰਬਰ ਮੰਗਣ ਦੇ ਮਾਮਲੇ ‘ਤੇ ਬੋਲੇ ਕਬੀਰ ਬੇਦੀ

ਬਾਲੀਵੁੱਡ ਦੇ ਦਿੱਗਜ ਅਦਾਕਾਰ ਕਬੀਰ ਬੇਦੀ ਦਾ ਇੱਕ ਟਵੀਟ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ। ਇਸ ਟਵੀਟ ਚ ਕਬੀਰ ਬੇਦੀ ਨੇ ਇਸ ਖ਼ਬਰ ਨਾਲ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ ਕਿ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਦੇ ਕੈਲੰਡਰ ਲਾਂਚ ਦੌਰਾਨ ਉਨ੍ਹਾਂ ਨੇ ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਤੋਂ ਉਨ੍ਹਾਂ ਦਾ ਨਿਜੀ ਨੰਬਰ ਪੁੱਛਿਆ ਤੇ ਅਦਾਕਾਰਾ ਨੇ ਆਪਣੇ ਪਤੀ ਦਾ ਨੰਬਰ ਸਾਂਝਾ ਕੀਤਾ ਸੀ।

 

ਹੁਣ ਇਸ ਮਾਮਲੇ ਕਾਰਨ ਕਬੀਰ ਬੇਦੀ ਨੇ ਆਪਣੀ ਨਾਰਾਜ਼ਗੀ ਦੱਸਦਿਆਂ ਖਬਰਾਂ ਨੂੰ ਗਲਤ ਕਰਾਰ ਦਿੱਤਾ ਤੇ ਆਪਣੇ ਟਵੀਟ ਚ ਸੱਚ ਦੱਸਣ ਦਾ ਦਾਅਵਾ ਕੀਤਾ ਹੈ। ਕਬੀਰ ਬੇਦੀ ਨੇ ਇਸ ਗੱਲ 'ਤੇ ਆਪਣੀ ਪ੍ਰਤੀਕ੍ਰਿਆ ਟਵੀਟ ਕਰਕੇ ਦਿੱਤੀ ਜਿਹੜੀ ਕਿ ਕਾਫ਼ੀ ਵਾਇਰਲ ਹੋ ਰਹੀ ਹੈ।

 

ਕਬੀਰ ਬੇਦੀ ਨੂੰ ਟਵੀਟ ਕਰਦਿਆਂ ਲਿਖਿਆ ਹੈ ਕਿ ਇਕ ਰਿਪੋਰਟ ਮੁਤਾਬਕ ਮੈਂ ਸੰਨੀ ਲਿਓਨ ਦਾ ਨੰਬਰ ਮੰਗਿਆ ਪਰ ਇਹ ਗਲਤ ਹੈ। ਇਹ ਇਕ ਕਿਸਮ ਦੀ ਘਟੀਆ ਮਾਣਹਾਨੀ ਹੈ। ਡੱਬੂ ਰਤਨਾਨੀ ਦੀ ਪਾਰਟੀ ਚ ਮੈਂ ਉਨ੍ਹਾਂ ਦੇ ਪਤੀ ਡੈਨੀਅਲ ਵੇਬਰ ਦਾ ਨੰਬਰ ਮੰਗਿਆ ਸੀ ਤੇ ਸੰਨੀ ਨੇ ਆਪਣੇ ਪਤੀ ਦਾ ਨੰਬਰ ਮੇਰੇ ਨਾਲ ਸਾਂਝਾ ਕੀਤਾ ਸੀ। ਹੁਣ ਡੈਨੀਅਲ ਦਾ ਨੰਬਰ ਮੇਰੇ ਫੋਨ 'ਤੇ ਆ ਗਿਆ ਹੈ। ਪਰ ਜੋ ਰਿਪੋਰਟ ਸਾਹਮਣੇ ਆਈ ਹੈ ਉਹ ਸੱਚਮੁੱਚ ਸ਼ਰਮਨਾਕ ਹੈ, ਹੁਣ ਪ੍ਰਕਾਸ਼ਕ ਨੂੰ ਇਸ ਨੂੰ ਤੁਰੰਤ ਹਟਾਉਣ ਦੇ ਨਾਲ-ਨਾਲ ਇਸ 'ਤੇ ਆਪਣੀ ਸਪੱਸ਼ਟੀਕਰਨ ਦੇਣਾ ਪਏਗਾ।

 

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਸਪਾਟਬਾਇਜ਼ ਨੇ ਰਿਪੋਰਟ ਦਿੱਤੀ ਸੀ ਕਿ ਡੱਬੂ ਰਤਨਾਨੀ ਦੇ ਕੈਲੰਡਰ ਲਾਂਚ ਸਮਾਰੋਹ ‘ਚ ਕਈ ਮਸ਼ਹੂਰ ਹਸਤੀਆਂ ਮੌਜੂਦ ਸਨ ਜਿਨ੍ਹਾਂ ਨੇ ਇਥੇ ਮੀਡੀਆ ਲਈ ਪੋਜ਼ ਦਿੱਤੇ ਤੇ ਨਾਲ ਹੀ ਇਕ ਦੂਜੇ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸੰਨੀ ਲਿਓਨ ਅਤੇ ਕਬੀਰ ਬੇਦੀ ਵੀ ਮਿਲੇ। ਦੋਵਾਂ ਨੂੰ ਪ੍ਰੋਗਰਾਮ ਦੌਰਾਨ ਗੱਲਬਾਤ ਕਰਦੇ ਦੇਖਿਆ ਗਿਆ। ਇਸ ਗੱਲਬਾਤ ਦੌਰਾਨ ਕਬੀਰ ਨੇ ਸੰਨੀ ਤੋਂ ਉਨ੍ਹਾਂ ਦਾ ਨੰਬਰ ਪੁੱਛਿਆ। ਕਬੀਰ ਦੇ ਫੋਨ ਨੰਬਰ ਮੰਗਣ ਤੋਂ ਅਦਾਕਾਰਾ ਇਨਕਾਰ ਨਾ ਕਰ ਸਕੀ ਪਰ ਸੰਨੀ ਲਿਓਨੀ ਨੇ ਆਪਣਾ ਨਿਜੀ ਨੰਬਰ ਦੇਣ ਦੀ ਥਾਂ ਆਪਣੇ ਪਤੀ ਡੈਨੀਅਲ ਵੇਬਰ ਦਾ ਨੰਬਰ ਦੇ ਦਿੱਤਾ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kabir Bedi tweet on sunny mobile number